ਜਲੰਧਰ: ਮੀਡੀਆਟੈੱਕ ਨੇ ਅਧਿਕਾਰਕ ਰੂਪ ਨਾਲ ਇਸ ਗੱਲ ਨੂੰ ਮੰਨਿਆ ਹੈ ਕਿ ਬਹੁਤ ਸਾਰੇ ਅਜਿਹੇ ਐਂਡ੍ਰਾਇਡ ਡਿਵਾਈਸਸ 'ਚ ਸਾਫਟਵੇਅਰ ਬੱਗ ਨਾਲ ਕੰਪਨੀ ਦਾ ਚਿਪਸੈੱਟ (ਪ੍ਰੋਸੈਸਰ) ਨੂੰ ਖਤਰਾ ਹੈ। ਚਿੱਪ ਮੇਕਰ ਦੇ ਮੁਤਾਬਕ ਸਮੱਸਿਆ ਕੇਵਲ ਐਂਡ੍ਰਾਇਡ 4.4 ਕਿੱਟਕੈੱਟ ਡਿਵਾਈਸਜ਼ 'ਚ ਹੀ ਆ ਰਹੀ ਹੈ।
ਇਸ ਮਹੀਨੇ ਦੀ ਸ਼ੁਰੂਆਤ 'ਚ ਸਕਿਊਰਿਟੀ ਰਿਸਰਚਰ Justin Case ਨੇ ਇਸ ਬੱਗ ਦੀ ਰਿਪੋਰਟ ਦਿੱਤੀ ਸੀ। ਇਹ ਬੱਗ ਸ਼ਾਇਦ ਹਮਲਾਵਰ (ਹੈਕਰ) ਨੂੰ ਇਕ ਕਮਜ਼ੋਰ ਡਿਵਾਈਸ ਦੇ ਰੂਟ ਦਾ ਉਪਯੋਗ ਕਰਨ ਦੀ ਮਨਜ਼ੂਰੀ ਦੇ ਸਕਦਾ ਹੈ। Case ਦੇ ਮੁਤਾਬਕ ਰੂਟ ਯੂਜ਼ਰ ਕਈ ਸਾਰੇ ਕੰਮ ਜਿਵੇਂ ਯੂਜ਼ਰ 'ਤੇ ਨਜ਼ਰ ਰੱਖਣਾ, ਡਾਟਾ ਅਕਸੈਸ ਜਿਸ ਨੂੰ ਐਪ ਨਾਲ ਸੁਰੱਖਿਅਤ ਰੱਖਿਆ ਗਿਆ ਹੁੰਦਾ ਹੈ ਉਸ ਨੂੰ ਪਾਉਣ ਜਿਹੇ ਕਈ ਕੰਮ ਕਰ ਸਕਦਾ ਹੈ। ਮੀਡੀਆਟੈੱਕ ਦੀ ਸਕਿਊਰਿਟੀ ਟੀਮ ਦੇ ਮੁਤਾਬਕ ਉਹ ਇਸ ਸਮੱਸਿਆ ਤੋਂ ਜਾਣੂ ਹਨ ਅਤੇ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ।
ਸ਼ਕਤੀਸ਼ਾਲੀ ਇੰਜਣ ਦੇ ਨਾਲ 2016 ਸ਼ੈਵਰਲੈਟ ਕਰੂਜ਼ ਦਿੰਦੀ ਹੈ 17.9 ਕਿ. ਮੀ. ਪ੍ਰਤੀ ਲੀਟਰ ਦੀ ਮਾਈਲੇਜ
NEXT STORY