ਜਲੰਧਰ— ਬਰਸਿਲੋਨਾ 'ਚ ਚੱਲ ਰਹੇ ਮੋਬਾਇਲ ਵਰਡਲ ਕਾਂਗਰਸ 2016 'ਚ MediaTek ਨੇ ਪੀ ਸੀਰੀਜ਼ ਦਾ ਨਵਾਂ ਪ੍ਰੋਸੈਸਰ ਹੈਲੀਓ ਪੀ20 ਪੇਸ਼ ਕੀਤਾ ਜੋ ਇਸ ਸਾਲ ਦੇ ਮਿਡ ਤੋਂ ਸਮਾਰਟਫੋਨ 'ਮਿਲਣਾ ਸ਼ੁਰੂ ਹੋ ਜਾਵੇਗਾ। helio P20 'ਚ ਪਾਵਰ ਐਫੀਸ਼ੀਐਂਸੀ 'ਚ ਕਾਫੀ ਇੰਮਪਰੂਵਮੈਂਟ ਕੀਤਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਹ helio p10 ਚਿਪਸੈੱਟ ਦੇ ਮੁਕਾਬਲੇ 25 ਫੀਸਦੀ ਘੱਟ ਪਾਵਰ ਦੀ ਖਪਤ ਕਰੇਗਾ। ਇਸ 'ਚ ਆਕਟਾ-ਕੋਰ ARM cortex A53 ਸੈੱਟਅਪ ਦਿੱਤਾ ਗਿਆ ਹੈ ਜੋ 2.3 ਦੀ ਮੈਕਸੀਮਮ ਸਪੀਡ ਦਵੇਗਾ। ਇਹ ਕੰਪਨੀ ਦਾ ਪਹਿਲਾਂ ਚਿਪਸੈੱਟ ਹੈ ਜੋ ਸੈਮਸੰਗ ਦੇ LPDDR3 ਰੈਮ ਨੂੰ ਸਪੋਰਟ ਕਰੇਗਾ।
ਕੰਪਨੀ ਦੇ ਮੁਤਾਬਕ ਇਹ LPDDR3 ਦੇ ਮੁਕਾਬਲੇ 70ਫੀਸਦੀ ਜ਼ਿਆਦਾ ਬੈਂਡਵਿੱਥ ਅਤੇ 50 ਫੀਸਦੀ ਪਾਵਰ ਸੇਵਿੰਗ ਕਰੇਗਾ। ਇਸ ਪ੍ਰੋਸੈਸਰ 'ਚ ਡਿਊਲ ਸਿਮ ਸਟੈਂਡਬਾਏ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਇਸ 'ਚ ਇਕ ਅਜਿਹਾ ਫੀਚਰ ਵੀ ਹੋਵੇਗਾ ਜਿਸ ਨਾਲ ਐਲ ਟੀ ਈ ਦੇ ਜ਼ਰੀਏ ਐਚ ਡੀ ਵੀਡੀਓ ਭੇਜਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ 'ਚ 300mbps ਡਾਊਨਲੋਡਿੰਗ ਅਤੇ 50 mbps ਅਪਲੋਡਿੰਗ ਸਪੀਡ ਮਿਲੇਗੀ। ਇਸ ਪ੍ਰੋਸੈਸਰ ਚ ਕਈ ਫੀਚਰ ਹਨ ਜੋ ਕਵਾਲਕਾਮ ਦੇ ਨਵੇਂ ਪ੍ਰੋਸੈਸਰ ਸਨੈਪਡ੍ਰੈਗਨ 820 ਨੂੰ ਟੱਕਰ ਦੇ ਸਕਦੇ ਹਨ ਇਹ ਪ੍ਰੋਸੈਸਰ ਸਮਾਰਟਫੋਨ 'ਚ ਕਿੰਨਾਂ ਕਾਮਯਾਬ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ।
ਤੁਹਾਡੇ ਪੁਰਾਣੇ ਟੀ.ਵੀ. 'ਤੇ ਵੀ ਐਂਡ੍ਰਾਇਡ ਦੇ ਫੀਚਰਜ਼ ਦੇਵੇਗੀ ਇਹ ਡਿਵਾਈਸ
NEXT STORY