ਜਲੰਧਰ— ਜੇਕਰ ਤੁਸੀਂ ਐਂਡ੍ਰਾਇਡ ਐਪਸ ਨੂੰ ਆਪਣੇ ਟੀ.ਵੀ. 'ਤੇ ਚਲਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਕ ਅਜਿਹਾ ਸਟ੍ਰੀਮਿੰਗ ਬਾਕਸ ਉਪਲੱਬਧ ਹੋਇਆ ਹੈ ਜੋ ਐਂਡ੍ਰਾਇਡ 4.4 ਓ.ਐੱਸ. 'ਤੇ ਕੰਮ ਕਰਕੇ ਤੁਹਾਡੇ ਟੀ.ਵੀ. ਨੂੰ ਐਂਡ੍ਰਾਇਡ ਡਿਵਾਈਸ 'ਚ ਬਦਲ ਦੇਵੇਗਾ। ਇਸ Beelink X2 TV ਬਾਕਸ 'ਚ H3 ਕਵਾਡ-ਕੋਰ ਪ੍ਰੋਸੈਸਰ ਦੇ ਨਾਲ Mail 400 MP2 ਗ੍ਰਾਫਿਕਸ ਇੰਜਣ ਸ਼ਾਮਲ ਹੈ ਜੋ ਹਾਈ ਡੈਫੀਨੇਸ਼ਨ ਵੀਡੀਓ ਨੂੰ ਪਲੇਬੈਕ ਕਰਨ ਦੇ ਨਾਲ-ਨਾਲ ਲੋਕਲ ਮੀਡੀਆ ਨੂੰ ਵੀ ਪਲੇਅ ਕਰੇਗਾ।
ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਟੀ.ਵੀ. ਬਾਕਸ 'ਚ 1GBDDR3 RAM ਦਿੱਤੀ ਗਈ ਹੈ ਜੋ 8GB EMMC ਫਲੈਸ਼ ਮੈਮਰੀ ਦੀ ਮਦਦ ਨਾਲ ਪਰਫਾਰਮੈਂਸ ਨੂੰ ਤਿੰਨ ਗੁਣਾ ਵਧਾ ਦੇਵੇਗੀ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨਾਲ ਮੂਵੀਜ਼ ਦੇਖ ਸਕੋਗੇ, ਵੈੱਬਸਾਈਟ 'ਤੇ ਵਿਜੀਟ ਕਰ ਸਕੋਗੇ ਅਤੇ ਵੀਡੀਓ ਚੈਟ ਵੀ ਕਰ ਸਕੋਗੇ। ਇਸ ਵਿਚ 10/100M ਈਥਰਨੈੱਟ ਨੂੰ ਚਲਾਉਣ ਲਈ ਇਕ Rj45 ਪੋਰਟ ਦਿੱਤਾ ਗਿਆ ਹੈ ਜੋ ਮਾਡੇਮ ਦੀ ਮਦਦ ਨਾਲ ਇੰਟਰਨੈੱਟ ਚਲਾਏਗਾ। ਦੁਨੀਆ 'ਚ ਕਿਸੇ ਵੀ ਥਾਂ 'ਤੇ ਚਾਉਣ ਲਈ ਇਸ ਵਿਚ ਮਲਟੀ-ਲੈਂਗਵੇਜ ਸਪੋਰਟ ਦਿੱਤੀ ਗਈ ਹੈ। ਇਸ ਟੀ.ਵੀ. ਬਾਕਸ ਨੂੰ ਆਨਲਾਈਨ ਸਾਈਟਸ 'ਤੇ 29.99 ਅਮਰੀਕੀ ਡਾਲਰ 'ਚ ਉਪਲੱਬਧ ਕਰ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਦੀ ਕੀਮਤ ਨੂੰ ਹੋਰ ਸਾਈਟਸ ਨਾਲ ਕੰਪੇਅਰ ਕਰਕੇ ਖਰੀਦ ਸਕਦੇ ਹੋ।
MWC 2016 ਸੋਨੀ Xperia Projector : ਪ੍ਰਾਜੈਕਟਰ ਤੋਂ ਇਲਾਵਾ ਵੀ ਹੈ ਬਹੁਤ ਕੁਝ
NEXT STORY