ਜਲੰਧਰ— ਰਸੋਈ ਵਿਚ ਖਾਣਾ ਬਣਾਉਣ ਵੇਲੇ ਜਦੋਂ ਤੁਸੀਂ ਹੱਥ ਸਾਫ ਕਰਨ ਲਈ ਟੂਟੀ ਚਲਾਉਂਦੇ ਹੋ ਤਾਂ ਉਹ ਵੀ ਗੰਦੀ ਹੋ ਜਾਂਦੀ ਹੈ ਅਤੇ ਬੰਦ ਕਰਨ ਵੇਲੇ ਮੁੜ ਹੱਥ ਗੰਦੇ ਹੋ ਜਾਂਦੇ ਹਨ। ਇਸੇ ਗੱਲ 'ਤੇ ਧਿਆਨ ਦਿੰਦਿਆਂ ਲਾਸ ਏਂਜਲਸ, ਕੈਲੀਫੋਰਨੀਆ ਦੀ ਗੈਜੇਟ ਨਿਰਮਾਤਾ ਕੰਪਨੀ AutowaterPro ਨੇ ਅਜਿਹਾ ਸਮਾਰਟ ਡਿਵਾਈਸ ਤਿਆਰ ਕੀਤਾ ਹੈ, ਜੋ ਘਰ ਵਿਚ ਲੱਗੀ ਆਮ ਟੂਟੀ ਨੂੰ ਬਿਨਾਂ ਹੱਥ ਲਾਏ ਮੂਵਮੈਂਟ ਨਾਲ ਹੀ ਆਨ ਤੇ ਆਫ ਕਰਨ ਦੀ ਇਜਾਜ਼ਤ ਦੇਵੇਗਾ। Meet Autowater Pro ਨਾਂ ਦੇ ਇਸ ਡਿਵਾਈਸ ਦੇ ਖੱਬੇ ਪਾਸੇ ਸੈਂਸਰ ਲੱਗਾ ਹੈ, ਜੋ ਇਸ ਨੂੰ ਆਨ ਜਾਂ ਆਫ ਕਰਨ ਵਿਚ ਮਦਦ ਕਰਦਾ ਹੈ। ਇਸ ਨਾਲ ਕੰਮ ਕਰਦੇ ਸਮੇਂ ਤੁਹਾਨੂੰ ਕਾਫੀ ਸਹੂਲਤ ਹੋਵੇਗੀ।

ਫਿਲਟਰ ਹੋਵੇਗਾ ਪਾਣੀ
ਇਸ ਡਿਵਾਈਸ ਦੇ ਅੰਦਰ ਐਕਟੀਵੇਟ ਕਾਰਬਨ ਫਾਈਬਰ ਕੰਪੋਜ਼ਟ ਫਿਲਟਰ ਲੱਗਾ ਹੈ, ਜਿਸ ਬਾਰੇ ਇਸ ਦੀ ਨਿਰਮਾਤਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 100 ਫੀਸਦੀ ਤਕ ਜਰਮਸ ਨੂੰ ਪਾਣੀ ਵਿਚੋਂ ਖਤਮ ਕਰਦਾ ਹੈ।

ਇਕ ਸਾਲ ਦਾ ਬੈਟਰੀ ਬੈਕਅਪ
ਕੰਪਨੀ ਨੇ ਦੱਸਿਆ ਹੈ ਕਿ ਇਸ ਡਿਵਾਈਸ ਵਿਚ 140mAh ਦੀ ਰੀਚਾਰਜੇਬਲ ਬੈਟਰੀ ਲੱਗੀ ਹੈ, ਜੋ ਇਕ ਚਾਰਜ ਵਿਚ 12 ਮਹੀਨਿਆਂ ਦਾ ਬੈਟਰੀ ਬੈਕਅਪ ਦੇਵੇਗੀ। ਇਸ ਨੂੰ 6 ਵੱਖ-ਵੱਖ ਕੁਨੈਕਟਰਜ਼ ਨਾਲ 69 ਡਾਲਰ (ਲਗਭਗ 4600 ਰੁਪਏ) ਵਿਚ ਜੁਲਾਈ ਤਕ ਮੁਹੱਈਆ ਕਰਵਾਏ ਜਾਣ ਦੀ ਕੰਪਨੀ ਦੀ ਯੋਜਨਾ ਹੈ।

ਗੂਗਲ ਇਸ ਸ਼ਾਨਦਾਰ ਡੂਡਲ ਰਾਹੀਂ ਫ੍ਰੈਂਚ ਫਿਲਮ ਨਿਰਮਾਤਾ ਦੇ ਕੰਮ ਦਾ ਮਨਾ ਰਿਹਾ ਹੈ ਜਸ਼ਨ
NEXT STORY