ਜਲੰਧਰ- Meizu ਨੇ ਹੁਣੇ ਹਾਲ ਹੀ 'ਚ ਆਪਣੇ ਕੁਝ ਸਮਾਰਟਫੋਨਸ ਨੂੰ ਲਾਂਚ ਕੀਤਾ ਹੈ, ਜਿਨ੍ਹਾਂ 'ਚ Meizu Pro 7 ਅਤੇ Meizu Pro Plus ਦੇ ਨਾਲ-ਨਾਲ Meizu M6 Note ਅਤੇ Meizu M6 ਸਮਾਰਟਫੋਨ ਆਉਂਦੇ ਹਨ ਅਤੇ ਹੁਣ ਇਸ ਸਮਾਰਟਫੋਨਸ ਦੇ ਨਾਲ-ਨਾਲ ਹੁਣ ਲਗ ਰਿਹਾ ਹੈ ਕਿ ਕੰਪਨੀ ਆਪਣੇ ਸਮਾਰਟਫੋਨਸ ਦੀ ਲਿਸਟ 'ਚ ਇਕ ਸਮਾਰਟਫੋਨ ਦਾ ਨਾਮ ਜਲਦ ਹੀ ਜੋੜਨ ਦੀ ਤਿਆਰੀ 'ਚ ਹੈ। ਤੁਹਾਨੂੰ ਦਸ ਦਈਏ ਕਿ ਛੇਤੀ ਹੀ ਕੰਪਨੀ ਆਪਣਾ MX7 ਸਮਾਰਟਫੋਨ ਲਾਂਚ ਕਰਨ ਵਾਲੀ ਹਨ।
ਜਿਵੇਂ ਕਿ ਤੁਸੀਂ ਇੱਥੇ ਵੇਖ ਹੀ ਰਹੋ ਹੋ ਕਿ Meizu MX7 ਸਮਾਰਟਫੋਨ ਨੂੰ ਇਕ ਚੀਨੀ ਆਨਲਾਈਨ ਸ਼ਾਪਿੰਗ ਵੈੱਬਸਾਈਟ Taobao 'ਤੇ 32GB or 64GB ਅਤੇ 128GB ਇੰਟਰਨਲ ਸਟੋਰੇਜ਼ ਵੇਰੀਐਂਟਸ 'ਚ ਵੇਖਿਆ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦਸ ਦਈਏ ਕਿ ਲਿਸਟਿੰਗ ਤੋਂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ ਨੂੰ ਚਾਰ ਵੱਖ ਵੱਖ ਰੰਗਾਂ 'ਚ ਖ਼ਰੀਦਿਆ ਜਾ ਸਕਦਾ ਹੈ । ਅਤੇ ਇਹ ਆਪਸ਼ਨ ਕੁਝ ਇਸ ਪ੍ਰਕਾਰ ਹੋ, ਸ਼ੈਂਪੇਨ ਗੋਲਡ, ਮੂਨਲਾਈਟ ਸਿਲਵਰ, ਮੈਟ ਬਲੈਕ, ਅਤੇ ਚੈਰੀ ਪਾਊਡਰ। ਇਸ ਲਿਸਟਿੰਗ ਤੋਂ ਸਮਾਰਟਫੋਨ ਦੀ ਕੀਮਤ ਵੀ ਸਾਹਮਣੇ ਆ ਰਹੀ ਹੈ ਅਤੇ ਇਹ ਕੀਮਤ 1,799 ਯੂਆਨ ਅਤੇ 2,299 ਯੂਆਨ ਦੇ ਕਰੀਬ ਹੈ।
ਲਿਸਟਿੰਗ 'ਚ ਮੌਜੂਦ ਇਨ੍ਹਾਂ ਤਸਵੀਰਾਂ ਦੀ ਚਰਚਾ ਕਰੀਏ ਤਾਂ Meizu MX7 ਸਮਾਰਟਫੋਨ 'ਚ ਇਕ ਬੇਜ਼ਲ ਲੈੱਸ ਡਿਸਪਲੇਅ ਦਿੱਤੀ ਗਈ ਹੈ। ਹਾਲਾਂਕਿ ਇਸ ਦੇ ਏਅਰਪੀਸ ਅਤੇ ਫਰੰਟ ਕੈਮਰਾ ਦੀ ਪਲੇਸਮੇਂਟ ਲਈ ਕੁਝ ਬੇਜ਼ਲ ਜਰੂਰ ਨਜ਼ਰ ਆ ਜਾਣਗੇ। ਨਾਲ ਹੀ ਤੁਸੀ ਇੱਥੇ ਹੀ ਫੋਨ ਮੌਜੂਦ ਲਾਈਟ ਸੈਂਸਰ ਨੂੰ ਵੀ ਵੇਖ ਸਕਦੇ ਹੋ। ਇਸ ਤੋਂ ਇਲਾਵਾ ਇਨ੍ਹਾਂ ਤਸਵੀਰ ਤੋਂ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ ਡਿਊਲ ਰਿਅਰ ਕੈਮਰਾ ਸੈਟਅਪ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਜੇਕਰ ਸਮਾਰਟਫੋਨ 'ਚ ਮੌਜੂਦ ਹੋਰ ਸਪੈਕਸ ਅਤੇ ਫੀਚਰਸ ਦੀ ਚਰਚਾ ਕਰੀਏ ਤਾਂ ਸਮਾਰਟਫੋਨ 'ਚ ਤੁਹਾਨੂੰ ਇਕ ਕੁਆਲਕਾਮ ਸਨੈਪਡ੍ਰੈਗਨ 835 ਪ੍ਰੋਸੈਸਰ ਜਾਂ MediaTek Helio X30 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ ਇਕ ਇਨ-ਸਕਰੀਨ ਫਿੰਗਰਪਿਰੰਟ ਸੈਂਸਰ ਵੀ ਹੋ ਸਕਦਾ ਹੈ। ਹਾਲਾਂਕਿ ਇਸ ਲਿਸਟਿੰਗ ਨੂੰ ਉਸ ਸਮੇਂ ਤੱਕ ਠੀਕ ਜਾਂ ਆਧਿਕਾਰਿਤ ਨਹੀਂ ਮੰਨਿਆ ਜਾ ਸਕਦਾ ਹੈ। ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਸਮਾਰਟਫੋਨ ਨੂੰ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ। ਕਿ ਆਉਣ ਵਾਲੇ ਦਿਨਾਂ 'ਚ ਇਸ ਨੂੰ ਪੇਸ਼ ਕਰ ਹੀ ਦਿੱਤਾ ਜਾਵੇ।
ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ 'ਚ ਇਕ ਵਾਰ ਫਿਰ ਹੋਈ ਭਾਰੀ ਕਟੌਤੀ
NEXT STORY