ਗੈਜੇਟ ਡੈਸਕ– ਮੇਟਾ ਲੋਕਾਂ ਨੂੰ ਆਪਣੇ ਓਕੁਲਸ ਵਰਚੁਅਲ ਰਿਐਲਿਟੀ ਹੈੱਡਸੈੱਟ ਅਤੇ ‘ਮੇਟਾਵਰਸ’ ਦੇ ਆਪਣੇ ਆਈਡੀਆ ਨੂੰ ਵੇਚਣ ਦੀ ਕੋਸ਼ਿਸ਼ ’ਚ ਆਪਣਾ ਪਹਿਲਾ ਰਿਟੇਲ ਸਟੋਰ ਖੋਲ੍ਹ ਰਹੀ ਹੈ। ਕੰਪਨੀ ਨੇ ਸੋਮਵਾਰ ਨੂੰ ਇਸਦਾ ਐਲਾਨ ਕੀਤਾ। ਦੱਸ ਦੇਈਏ ਕਿ ਮੇਟਾ ਨੂੰ ਇਸਤੋਂ ਪਹਿਲਾਂ ਫੇਸਬੁੱਕ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਮੇਟਾ ਕੈਲੀਫੋਰਨੀਆ ਦੇ ਬਰਲਿੰਗਮ ’ਚ ਆਪਣੇ ਕੰਪਲੈਕਸ ’ਚ ਆਪਣਾ ਪਹਿਲਾ ਹਾਰਡਵੇਅਰ ਰਿਟੇਲ ਸਟੋਰ ਸ਼ੁਰੂ ਕਰ ਰਹੀ ਹੈ। ਇਹ ਮੇਟਾ ਸਟੋਰ 9 ਮਈ ਨੂੰ ਖੁੱਲ੍ਹੇਗਾ। ਇਹ ਵਿਜ਼ਟਰਾਂ ਨੂੰ ਮੇਟਾ ਦੇ ਪੋਰਟਲ ਵੀਡੀਓਫੋਨ ਅਤੇ ਕੁਐਸਟ ਵਰਚੁਅਲ ਰਿਐਲਿਟੀ ਹੈੱਡਸੈੱਟਾਂ ਨੂੰ ਦੇਖਣ ਅਤੇ ਖਰੀਦਣ ਦੀ ਆਗਿਆ ਦੇਵੇਗਾ। ਉਹ ਪਿਛਲੇ ਸਾਲ ਸ਼ੁਰੂ ਹੋਏ ਰੇ-ਬੈਨ ਸਟੋਰੀਜ਼ ਸਮਾਰਟ ਗਲਾਸ ਦਾ ਪ੍ਰਦਰਸ਼ਨ ਵੀ ਕਰਨਗੇ ਅਤੇ ਉਨ੍ਹਾਂ ਨੂੰ ਆਨਲਾਈਨ ਆਰਡਰ ਕਰਨ ’ਚ ਮਦਦ ਕਰੇਗਾ। ਸਟੋਰ ’ਚ ਡੈਮੇ ਖੇਤਰ ਹੋਣਗੇ ਜਿੱਥੇ ਲੋਕ ਓਕੁਲਸ ਵਰਚੁਅਲ ਰਿਐਲਿਟੀ ਹੈੱਡਸੈੱਟ ਤੋਂ ਇਲਾਵਾ ਹੋਰ ਪ੍ਰੋਡਕਟਸ ਅਤੇ ਉਨ੍ਹਾਂ ’ਤੇ ਚੱਲਣ ਵਾਲੇ ਐਪ ਅਤੇ ਗੇਮਾਂ ਨੂੰ ਆਜ਼ਮਾ ਸਕਦੇ ਹਨ।
ਕੰਪਨੀ ਨੇ ਮੇਟਾਵਰਸ ਬਣਾਉਣ ਲਈ ਅਗਲੇ ਸਾਲ 10 ਅਰਬ ਡਾਲਰ ਲਗਾਏ ਹਨ। ਦੱਸ ਦੇਈਏ ਕਿ ਮੇਟਾਵਰਸ ਇਕ ਆਭਾਸੀ ਦੁਨੀਆ ਹੈ। ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਦਾ ਮੰਨਣਾ ਹੈ ਕਿ ਇਹ ਕੰਮ ਕਰਨ, ਸਮਾਜਿਕਰਨ ਅਤੇ ਗੇਮਿੰਗ ਲਈ ਨਿਯਮ ਬਣ ਜਾਵੇਗਾ। ਹਾਲਾਂਕਿ, ਕੰਪਨੀ ਅਜੇ ਵੀ ਉਸ ਟੀਚੇ ਨੂੰ ਹਾਲਸ ਕਰਨ ਤੋਂ ਕਈ ਸਾਲ ਦੂਰ ਹੈ।
ਖਰੀਦ ਸਕਦੇ ਹੋ ਇਹ ਪ੍ਰੋਡਕਟ
ਗਾਹਕ ਸਟੋਰ ’ਤੇ ਕਵੈਸਟ 2 ਹੈੱਡਸੈੱਟ, ਅਸੈਸਰੀਜ਼ ਅਤੇ ਪੋਰਟਲ ਵੀਡੀਓ ਚੈਟ ਡਿਵਾਈਸ ਖਰੀਦ ਸਕਣਗੇ। ਇੱਥੇ ਕੰਪਨੀ ਦੇ ਰੇਡਬੈਨ ਸਟੋਰੀਜ਼ ਸਮਾਰਟ ਗਲਾਸ ਆਜ਼ਮਾਉਣ ਲਈ ਉਪਲੱਬਧ ਹੋਣਗੇ ਪਰ ਉਨ੍ਹਾਂ ਨੂੰ ਆਨਲਾਈਨ ਹੀ ਖਰੀਦਣਾ ਹੋਵੇਗਾ। ਮੇਟਾ ਨੇ ਕਿਹਾ ਕਿ ਉਹ ਆਪਣੀ ਵੈੱਬਸਾਈਟ ’ਤੇ ‘ਸ਼ਾਪ’ ਬਟਨ ਵੀ ਸ਼ੁਰੂ ਕਰ ਰਹੀ ਹੈ. ਮੇਟਾ ਦੇ ਸਟੋਰ ’ਚ ਪੋਰਟਲ ਲਈ ਇਕ ਡੈਮੋ ਖੇਤਰ ਸ਼ਾਮਿਲ ਹੋਵੇਗਾ ਜਿੱਥੇ ਯੂਜ਼ਰਸ ਸਟੋਰ ਕਰਮਚਾਰੀ ਦੇ ਨਾਲ ਇਸ ਦੀਆਂ ਵੀਡੀਓ ਕਾਲਿੰਗ ਸੁਵਿਧਾਵਾਂ ਦਾ ਪ੍ਰੀਖਣ ਕਰ ਸਕਦੇ ਹਨ।
ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ
NEXT STORY