ਜਲੰਧਰ : ਸਰਕਾਰ ਨੇ ਆਪਣੇ ਅੰਕੜਿਆਂ 'ਚ ਦੱਸਿਆ ਹੈ ਕਿ 1.5 ਮਿਲੀਅਨ ਲੋਕ 19 ਰੇਲਵੇ ਸੇਟੇਸ਼ਨਾਂ 'ਤੇ ਪ੍ਰੋਵਾਈਡ ਕਰਵਾਈ ਜਾ ਰਹੀ ਫ੍ਰੀ ਵਾਈ-ਫਾਈ ਸੁਵਿਧਾ ਦੀ ਵਰਤੋਂ ਕਰ ਰਹੇ ਹਨ। ਸਰਚ ਜਾਇੰਟ ਗੂਗਲ ਦਾ ਟੀਚਾ ਹੈ ਕਿ 2016 ਦੇ ਅੰਤ ਤੱਕ ਫ੍ਰੀ ਇੰਟਰਨੈੱਟ ਯੂਜ਼ਰਾਂ ਦੀ ਗਿਣਤੀ 10 ਮਿਲੀਅਨ ਕਰ ਦਿੱਤੀ ਜਾਵੇਗੀ।
ਨਵੀਂ ਜਾਣਕਾਰੀ ਦੇ ਮੁਤਾਬਿਕ ਭਾਰਤੀ ਰੇਲਵੇ ਦੀ ਕਮਿਊਨੀਕੇਸ਼ਨ ਆਰਮ ਰੇਲਟੈੱਲ ਦੇ ਚੇਅਰਮੈਨ ਆਰ. ਕੇ. ਬਾਹੁਗੁਨਾ ਨੇ ਇਕਨਾਮਿਕਸ ਟਾਈਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਹੁਣ ਫੇਸਬੁਕ ਦੀ ਮਦਦ ਨਾਲ ਵਾਈ-ਫਾਈ ਕਵਰੇਜ ਨੂੰ ਵਧਾਉਣ ਦਾ ਸੋਚ ਰਹੇ ਹਨ। ਇਸ ਕਵਰੇਜ ਨੂੰ ਸਿਰਫ ਰੇਲਵੇ ਤੱਕ ਹੀ ਨਹੀਂ ਸਗੋਂ ਦੂਰ ਦੁਰਾਡੇ ਦੇ ਪਿੰਡਾ ਤੱਕ ਵੀ ਕਵਰ ਕੀਤਾ ਜਾਵੇਗਾ। ਇਹ ਆਪ੍ਰੇਸ਼ਨ ਕਾਫੀ ਆਸਾਨ ਹੋ ਸਕਦਾ ਹੈ ਕਿਉਂਕਿ ਰੇਲਟੈੱਲ ਕੋਲ ਪਹਿਲਾਂ ਹੀ ਆਪਟਿੱਕ ਫਾਈਬਰ ਬੇਸਡ ਨੈੱਟਵਰਕ 4,000 ਰੇਲਵੇ ਸਟੇਸ਼ਨਾਂ ਨੂੰ ਪੂਰੇ ਭਾਰਤ 'ਚ ਕਵਰ ਕਰਦਾ ਹੈ।
ਜੇ ਇਸ ਕਵਰੇਜ ਨੂੰ ਵਧਾਉਣ ਦੀ ਗੱਲ ਕਰੀਏ ਤਾਂ ਹਰ ਰੇਲਵੇ ਸਟਾਪ ਤੋਂ 10 ਕਿ. ਮੀ. ਤੱਕ ਦੇ ਰੇਡੀਅਸ 'ਚ ਇੰਟਰਨੈੱਟ ਕਵਰੇਜ ਕੀਤੀ ਜਾ ਸਕਦੀ ਹੈ ਤੇ ਇਸ ਤੋਂ ਅੱਗੇ 25 ਕਿ. ਮੀ. ਤੱਕ ਐਡੀਸ਼ਨਲ ਐਕਸੈਸ ਪੁਆਇੰਟਸ ਦੀ ਮਦਦ ਨਾਲ ਕਵਰੇਜ ਵਧਾਈ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਫੇਸਬੁਕ ਨੇ ਹਾਲਹੀ 'ਚ ਬੀ. ਐੱਸ. ਐੱਨ. ਐੱਲ. ਦੀ ਬੈਂਡਵਿਡਥ ਖਰੀਦ ਕੇ 125 ਪਿਛੜੇ ਇਲਾਕਿਆਂ 'ਚ ਪਾਇਲਟ ਇੰੰਟਰਨੈੱਟ ਸਰਵਿਸ ਸ਼ੁਰੂ ਕੀਤੀ ਹੈ।
ਪੋਕੇਮੋਨ ਗੋ ਬਣੀ ਲੋਕਾਂ ਦੀ ਜਾਨ ਦੀ ਦੁਸ਼ਮਣ
NEXT STORY