ਜਲੰਧਰ : ਮਾਈਕ੍ਰੋਸਾਫਟ ਦੀ ਆਊਟਲੁਕ ਐਪ 'ਚ ਇਕ ਬਹੁਤ ਹੀ ਇੰਟ੍ਰਸਟਿੰਗ ਫੀਚਰ ਐਡ ਹੋਇਆ ਹੈ, ਜਿਸ ਨਾਲ ਤੁਸੀਂ ਸਟਾਰਬਕਸ 'ਚ ਆਟੋਮੈਟਿਕਲੀ ਮੀਟਿੰਗਸ, ਅਪੋਇੰਟਮੈਂਟਸ ਫਿਕਸ ਕਰ ਸਕਦੇ ਹੋ। ਇਹ ਫੀਚਰ ਬਿਜ਼ਨੈੱਸਮੈਨ ਲਈ ਬਣਾਇਆ ਗਿਆ ਹੈ ਜੋ ਲਗਾਤਾਰ ਕਲਾਈਂਟਸ ਨਾਲ ਮੀਟਿੰਗ ਕਰਦੇ ਹਨ ਤੇ ਕੋਫੀਸ਼ਾਪਸ ਵਰਗੇ ਫ੍ਰੈਂਡਲੀ ਮਹੌਲ 'ਚ ਗੱਲਬਾਤ ਕਰਨ ਨੂੰ ਤਰਜੀਹ ਦਿੰਦੇ ਹਨ।
ਇਸ ਨਵੇਂ ਫੀਚਰ 'ਚ ਤੁਹਾਡੇ ਕੋਲ ਸਟਾਰਬਕਲ ਦਾ ਅਕਾਊਂਟ ਹੋਣਾ ਜ਼ਰੂਰੀ ਨਹੀਂ ਹੈ। ਤੁਹਾਨੂੰ ਆਊਟਲੁਕ ਇਨਬਾਕਸ 'ਚ ਬਸ ਮੀਟਿੰਗ ਐਟ ਸਟਾਰਬਕਸ ਆਈਕਨ 'ਤੇ ਕਲਿਕ ਕਰਨਾ ਹੋਵੇਗਾ, ਜਿਸ ਨਾਲ ਤੁਹਾਡੀ ਲੋਕੇਸ਼ਨ ਦੇ ਨਜ਼ਦੀਕ ਸਟਾਰਬਕਸ ਬਾਰੇ ਦੱਸਿਆ ਜਾਵੇਗਾ, ਆਪਣੀ ਪਸੰਦੀਦਾ ਜਗ੍ਹਾ ਨੂੰ ਸਲੈਕਟ ਕਰ ਕੇ ਮੀਟਿੰਗ ਫਿਕਸ ਕਰ ਸਕਦੇ ਹੋ। ਇਸ ਦੇ ਨਾਲ-ਨਾਲ ਈ-ਗਿਫਟਸ ਦੀ ਵੀ ਆਪਸ਼ਨ ਇਸ 'ਚ ਮਿਲੇਗੀ। ਇਹ ਫੀਚਰ ਆਊਟਲੁਕ ਡਾਟ ਕਾਮ, ਆਊਟਲੁਕ 2016, ਆਊਟਲੁਕ 2013 ਤੇ ਆਊਟਲੁਕ ਵੈੱਬ ਨਾਲ ਆਫਿਸ 365 ਜਾਂ ਐਕਸਚੇਂਜ 2016 ਐਂਡ 2013 ਮੇਲਬਾਕਸ 'ਚ ਮਿਲੇਗੀ। ਅਗਲੇ ਕੁਝ ਮਹੀਨਿਆਂ 'ਚ ਇਹ ਫੀਚਰ ਆਊਟਲੁਕ ਫੋਰ ਮੈਕ ਤੇ ਮੋਬਾਇਲ ਲਈ ਵੀ ਲਾਂਚ ਕੀਤਾ ਜਾਵੇਗਾ।
ਆਈਫੋਨ 7 'ਚ ਮਿਲ ਸਕਦੀ ਹੈ ਦੋ ਸਿਮ ਕਾਰਡਜ਼ ਦੀ ਆਪਸ਼ਨ
NEXT STORY