ਜਲੰਧਰ : ਟੈੱਕ ਜਾਇੰਟ ਮਾਈਕ੍ਰੋਸਾਫਟ ਨੇ ਵਾਂਡ ਲੈਬਜ਼ ਨਾਂ ਦੀ ਕੰਪਨੀ ਨੂੰ ਖਰੀਦ ਲਿਆ ਹੈ। ਵਾਂਡ ਲੈਬਜ਼ ਬਾਰੇ ਤੁਹਾਨੂੰ ਦਸ ਦਈਏ ਕਿ ਇਹ ਕਾਲੀਫੋਰਨੀਆ ਦੀ ਟੈੱਕ ਕੰਪਨੀ ਹੈ ਤੇ ਇਸ ਦੀ ਸ਼ੁਰੂਆਤ 2013 'ਚ ਆਈ. ਆਈ. ਟੀ. ਦਿੱਲੀ ਤੋਂ ਪੜ੍ਹ ਚੁੱਕੇ ਵਿਸ਼ਾਲ ਸ਼ਰਮਾ ਨੇ ਕੀਤੀ ਸੀ, ਜ਼ਿਕਰਯੋਗ ਹੈ ਕਿ ਵਿਸ਼ਾਲ ਸ਼ਰਮਾ ਇਸ ਤੋਂ ਪਹਿਲਾਂ ਗੂਗਲ 'ਚ ਪ੍ਰਾਡਕਟਸ ਸੈਕਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਹਨ। ਵਾਂਡ ਲੈਬਜ਼ ਅਸਲ 'ਚ ਐਪਸ ਲਈ ਮੈਸੇਜਿੰਗ ਟੈਕਨਾਲੋਜੀ ਨੂੰ ਡਿਵੈੱਲਪ ਕਰਦੀ ਹੈ।
ਮਾਈਕ੍ਰੋਸਾਫਟ ਵੱਲੋਂ ਵਾਂਡ ਲੈਬਜ਼ ਨੂੰ ਖਰੀਦੇ ਜਾਣ ਪਿੱਛੇ ਮਕਸਦ ਦੱਸਿਆ ਜਾ ਰਿਹਾ ਹੈ ਕਿ ਮਾਈਕ੍ਰੋਸਾਫਟ ਇੰਟੈਲੀਜੈਂਟ ਚੈਟਬੋਟਸ ਤਿਆਰ ਕਰਨਾ ਚਾਹੁੰਦੀ ਹੈ। ਵਾਂਡ ਲੈਬਜ਼ ਮਾਈਕ੍ਰੋਸਾਫਟ ਦੇ ਬੀਂਗ ਸਰਚ ਇੰਜਣ ਡਿਪਾਰਟਮੈਂਟ ਨਾਲ ਜੁੜ ਕੇ ਆਕਟੀਫਿਸ਼ੀਅਲ ਇੰਟੈਲੀਜੈਂਸ ਨਾਲ ਚੱਲਣ ਵਾਲੇ ਚੈਟਬੋਟਸ ਤਿਆਰ ਕਰੇਗੀ। ਮਾਈਕ੍ਰੋਸਾਫਟ ਵੱਲੋਂ ਵਾਂਡ ਲੈਬਜ਼ ਨੂੰ ਕਿੰਨੀ ਕੀਮਤ 'ਚ ਖਰੀਦਿਆ ਗਿਆ ਹੈ ਇਸ ਬਾਰੇ ਕੋਈ ਜਾਣਕਾਰੀ ਸਾਰਵਜਨਿਕ ਨਹੀਂ ਕੀਤੀ ਗਈ ਹੈ।
6GB ਰੈਮ ਨਾਲ ਲੈਸ ਹੋਵੇਗਾ ਵਿਵੋ X7 ਸਮਾਰਟਫੋਨ
NEXT STORY