ਗੈਜੇਟ ਡੈਸਕ– ਇਸ ਸਾਲ ਦੀ ਸ਼ੁਰੂਆਤ ’ਚ ਮਾਈਕ੍ਰੋਸਾਫਟ ਨੇ ਆਪਣੇ ਲੋਅਰ ਸਮਾਲਰ ਸਰਫੇਸ ਗੋ ਲਾਂਚ ਕੀਤਾ ਸੀ। ਇਸ ਦਾ ਡਿਸਪਲੇਅ ਸਾਈਜ਼ 10-ਇੰਚ ਅਤੇ ਭਾਰ 515 ਗ੍ਰਾਮ ਸੀ। ਇਹ ਪ੍ਰਸਿੱਧ ਸਰਫੇਸ ਗੋ ਦਾ ਹੋਰ ਜ਼ਿਆਦਾ ਪੋਰਟੇਬਲ ਵਰਜਨ ਸੀ। ਹੁਣ ਮਾਈਕ੍ਰੋਸਾਫਟ ਨੇ ਨਵੇਂ ਵੇਰੀਐਂਟ LTE ਦਾ ਐਲਾਨ ਕੀਤਾ ਹੈ। ਮਾਈਕ੍ਰੋਸਾਫਟ ਨੇ Surface Go LTE ਦਾ ਐਲਾਨ ਕੀਤਾ ਹੈ। ਇਹ ਉਨ੍ਹਾਂ ਲਈ ਹੈ ਜੋ ਕਿ ਕਨਵਰਟਿਬਲ ਪੀਸੀ ਦੇ ਇਸਤੇਮਾਲ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਨ।
Surface Go LTE ਦੇ ਫੀਚਰਜ਼
ਮਾਈਕ੍ਰੋਸਾਫਟ ਸਰਫੇਸ ਗੋ ਐੱਲ.ਟੀ.ਈ. ਨੂੰ ਕੁਆਲਕਾਮ ਦੇ X16 ਮਾਡਮ ਨਾਲ ਜੋੜਿਆ ਗਿਆ ਹੈ। ਇਹ ਉਹੀ ਮਾਡਮ ਹੈ ਜੋ ਕਿ ਕੰਪਨੀ ਨੇ Surface Pro LTE ’ਚ ਦਿੱਤਾ ਸੀ। ਯਾਨੀ ਸਰਫੇਸ ਗੋ LTE ਅਤੇ Surface Go LTE ਦਾ ਮਾਡਲ ਇਕ ਹੀ ਹੈ।
ਪ੍ਰੀ-ਆਰਡਰ ਲਈ ਉਪਲੱਬਧ ਹੈ Surface Go LTE
ਮਾਈਕ੍ਰੋਸਾਫਟ ਸਰਫੇਸ ਗੋ LTE ਪ੍ਰੀ ਅਰਡਰ ਲਈ ਉਪਲੱਬਧ ਹੋ ਗਿਆ ਹੈ। ਇਹ 679 ਡਾਲਰ (ਕਰੀਬ 48,979 ਰੁਪਏ) ’ਚ ਪ੍ਰੀ-ਆਰਡਰ ਲਈ ਉਪਲੱਬਧ ਹੋ ਗਿਆ ਹੈ। ਮਾਈਕ੍ਰੋਸਾਫਟ ਸਰਫੇਸ ਗੋ LTE 22 ਨਵੰਬਰ ਤੋਂ ਉਪਲੱਬਧ ਹੋਵੇਗਾ। ਇਹ ਦੁਨੀਆ ਭਰ ਦੇ 23 ਬਾਜ਼ਾਰਾਂ ’ਚ 22 ਨਵੰਬਰ ਤੋਂ ਉਪਲੱਬਧ ਹੋਵੇਗਾ। ਮਾਈਕ੍ਰੋਸਾਫਟ ਸਰਫੇਸ ਗੋ LTE ਬਾਰੇ ਪੂਰੀ ਜਾਣਕਾਰੀ ਤਾਂ ਇਸ ਦੇ ਬਾਜ਼ਾਰ ’ਚ ਉਪਲੱਬਧ ਹੋਣ ਤੋਂ ਬਾਅਦ ਹੀ ਮਿਲੇਗੀ।
ਸੈਮਸੰਗ Galaxy S9,S9+ ਨੂੰ ਮਿਲਣੀ ਸ਼ੁਰੂ ਹੋਈ ਨਵੰਬਰ ਸਕਿਓਰਿਟੀ ਪੈਚ ਅਪਡੇਟ
NEXT STORY