ਜਲੰਧਰ : ਸੈਮਸੰਗ ਹੁਣ ਰੀਫਰਬਿਸ਼ਡ ਸਮਾਰਟਫੋਨਸ ਬਾਜ਼ਾਰ 'ਚ ਵੇਚਣ ਦੀ ਤਿਆਰੀ ਕਰ ਰਹੀ ਹੈ। ਰਾਇਟਰਸ ਦੀ ਰਿਪੋਰਟ ਦੇ ਮੁਤਾਬਕ ਦੱਖਣੀ ਕੋਰੀਆਈ ਕੰਪਨੀ ਹਾਈ ਐਂਡ ਸਮਾਰਟਫੋਨ ਦੇ ਇਸਤੇਮਾਲ ਕੀਤੇ ਹੋਏ ਵਰਜਨਸ ਨੂੰ ਰੀਫਰਬਿਸ਼ਡ ਕਰ ਵੇਚੇਗੀ।
ਰਿਪੋਰਟ ਦੇ ਮੁਤਾਬਕ ਸੈਮਸੰਗ ਅਪਗਰੇਡ ਪ੍ਰੋਗਰਾਮ ਦੇ ਤਹਿਤ ਅਮਰੀਕਾ ਅਤੇ ਦਖਣੀ ਕੋਰੀਆਈ ਬਾਜ਼ਾਰਾਂ 'ਚ ਹੈਂਡਸੈੱਟਸ ਲਵੇਗਾ ਜਿਸ ਨੂੰ ਬਾਅਦ 'ਚ ਨਵਾਂ ਕਰਕੇ ਵੇਚਿਆ ਜਾਵੇਗਾ। ਰਾਇਟਰਸ ਦੀ ਰਿਪੋਰਟ ਦੇ ਮੁਤਾਬਕ ਇਸ ਸਮਾਰਟਫੋਨਸ ਦੀ ਕੀਮਤ ਘੱਟ ਹੋਵੇਗੀ ਪਰ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਨਵੇਂ ਦੀ ਤੁਲਣਾ 'ਚ ਰੀਫਰਬਿਸ਼ਡ ਸਮਾਰਟਫੋਨਸ ਦੀ ਕੀਮਤ ਕਿੰਨੀ ਘੱਟ ਹੋਵੇਗੀ। ਇਸ ਤੋਂ ਇਲਾਵਾ ਇਹ ਜਾਣਕਾਰੀ ਵੀ ਸਾਹਮਣੇ ਨਹੀਂ ਆਈ ਹੈ ਕਿ ਕਿਹੜੇ-ਕਿਹੜੇ ਦੇਸ਼ਾਂ 'ਚ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਵੇਗਾ।
ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Gionee S6s ਸੈਲਫੀ ਸਮਾਰਟਫੋਨ (ਤਸਵੀਰਾਂ)
NEXT STORY