ਜਲੰਧਰ- ਮਾਈਕ੍ਰੋਸਾਫਟ ਦਾ ਨਵਾਂ ਆਈ.ਓ.ਐੱਸ. ਕੀਬੋਰਡ ਹਰ ਉਸ ਯੂਜ਼ਰਜ਼ ਦੀ ਮਦਦ ਕਰੇਗਾ ਜਿਨ੍ਹਾਂ ਨੂੰ ਇਕ ਹੱਥ ਨਾਲ ਟਾਈਪਿੰਗ ਕਰਨ ਦਾ ਸ਼ੌਂਕ ਹੈ ਅਤੇ ਕਿਸੇ ਤਰ੍ਹਾਂ ਦੇ ਕੰਮ 'ਚ ਵਿਅਸਤ ਹੋਣ ਕਾਰਨ ਟਾਈਪਿੰਗ ਲਈ ਦੋਨਾਂ ਹੱਥਾਂ ਦੀ ਵਰਤੋਂ ਨਹੀ ਕਰ ਸਕਦੇ। ਮਾਈਕ੍ਰੋਸਾਫਟ ਦਾ ਵਰਡ ਫਲੋਅ ਨਾਂ ਦਾ ਕੀਬੋਰਡ ਯੂਜ਼ਰਜ਼ ਨੂੰ ਟੈਪ ਕਰਨ ਅਤੇ ਟਾਈਪਿੰਗ ਨੂੰ ਸਵਾਈਪ ਕਰਨ ਦੇ ਨਾਲ-ਨਾਲ ਇਕ ਹੱਥ ਨਾਲ ਟਾਈਪਿੰਗ ਕਰਨ ਲਈ ਕਸਟਮਾਈਜ਼ੇਸ਼ਨ, ਅਰਕ-ਸ਼ੇਪਡ ਕੀਬੋਰਡ ਵਰਗੇ ਫੀਚਰਸ ਨਾਲ ਮਦਦ ਕਰੇਗਾ।
ਕੁਝ ਹਫਤੇ ਪਹਿਲਾਂ ਹੀ ਮਾਈਕ੍ਰੋਸਾਫਟ ਦੇ ਹੱਬ ਕੀਬੋਰਡ ਨੂੰ ਮਾਰਕੀਟ 'ਚ ਲਿਆਂਦਾ ਗਿਆ ਸੀ ਅਤੇ ਇਹ ਹੁਣ ਮਾਈਕ੍ਰੋਸਾਫਟ ਦਾ ਆਈ.ਓ.ਐੱਸ. ਲਈ ਦੂਜਾ ਕੀਬੋਰਡ ਹੈ। ਵਰਡ ਫਲੋਅ 'ਚ ਕਈ ਨਵੀਆਂ ਆਪਸ਼ਨਜ਼ ਦਿੱਤੀਆਂ ਗਈਆਂ ਹਨ ਜਿਨ੍ਹਾਂ 'ਚ ਕਲਰ ਕਸਟਮ ਅਤੇ ਫੋਟੋ ਬੈਕਗ੍ਰਾਊਂਡ ਸ਼ਾਮਿਲ ਹਨ। ਇਸ ਦਾ ਸਭ ਤੋਂ ਵਧੀਆ ਫੀਚਰ ਅਰਕ ਮੋਡ ਹੈ, ਜੋ ਸਾਰੇ ਕੀਬੋਰਡ ਨੂੰ ਇਕ ਕੂਹਣੀ ਮੈਕਰੋਨੀ ਸ਼ੇਪਡ 'ਚ ਦਿਖਾਉਂਦਾ ਹੈ ਅਤੇ ਸਿਰਫ ਅੰਗੂਠੇ ਦੀ ਵਰਤੋਂਨਾਲ ਟਾਈਪਿੰਗ ਕਰਨ ਲਈ ਇਸ ਨੂੰ ਸਕ੍ਰੀਨ ਦੇ ਇਕ ਕਾਰਨਰ 'ਤੇ ਲੋਕੇਟ ਕੀਤਾ ਗਿਆ ਹੈ। ਜੇਕਰ ਤੁਸੀਂ ਵੀ ਇਕ ਹੱਥ ਨਾਲ ਟਾਈਪਿੰਗ ਕਰਨ ਦੇ ਚਾਹਵਾਨ ਹੋ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅੱਜ ਤੋਂ ਇਸ ਨੂੰ ਐਪਲ ਡਿਵਾਈਸਸ ਲਈ ਡਾਊਨਲੋਡ ਕਰਨ ਲਈ ਬਿਲਕੁਲ ਮੁਫਤ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਦਿਮਾਗੀ ਤਾਕਤ ਨਾਲ ਉਡਾਏ ਗਏ ਡ੍ਰੋਨਜ਼ (ਵੀਡੀਓ)
NEXT STORY