ਜਲੰਧਰ : ਇਸ ਤਰ੍ਹਾਂ ਦੇ ਕਈ ਪ੍ਰਾਜੈਕਟ ਚੱਲ ਰਹੇ ਹਨ ਜਿਨ੍ਹਾਂ 'ਚ ਦਿਮਾਗ ਨਾਲ ਡ੍ਰੋਨ ਨੂੰ ਕੰਟਰੋਲ ਕੀਤਾ ਜਾ ਸਕੇ, ਇਸੇ ਤਰ੍ਹਾਂ ਦਾ ਹੀ ਇਕ ਕੰਪੀਟੀਸ਼ਨ ਦੇਖਣ ਨੂੰ ਮਿਲਿਆ ਯੂਨੀਵਰਸਿਟੀ ਆਫ ਫਲੋਰੀਡਾ 'ਚ, ਜਿਥੇ ਇਮੋਟਿਵ ਇਨਸਾਈਟ ਈ. ਈ. ਜੀ. ਹੈੱਡਸੈੱਟ ਦੀ ਮਦਦ ਨਾਲ ਦਿਮਾਗੀ ਐਕਟੀਵਿਟੀ ਨੂੰ ਟ੍ਰਾਂਸਲੇਟ ਕਰ ਕੇ ਡ੍ਰੋਨ ਦੇ ਕੰਟ੍ਰੋਲ ਮਕੈਨੀਜ਼ਮ 'ਚ ਟ੍ਰਾਂਸਮਿਟ ਕੀਤਾ ਜਾ ਰਿਹਾ ਸੀ। ਇਹ ਜਿੰਨਾ ਸੁਣਨ 'ਚ ਆਸਾਨ ਲਗਦਾ ਹੈ ਅਸਲ 'ਚ ਓਨਾ ਆਸਾਨ ਹੈ ਨਹੀਂ।
ਪਹਿਲਾਂ ਤਾਂ ਪਾਇਲਟ ਨੂੰ ਹਰ ਕਮਾਂਡ ਲਈ ਅਲੱਗ ਖਿਆਲ ਸੋਚਨਾ ਪੈਂਦਾ ਹੈ। ਉਦਾਹਰਣ ਲਈ ਸ਼ਬਦ 'ਲੈਫਟ' ਬਾਰੇ ਸੋਚ ਕੇ ਦਿਮਾਗੀ ਨਿਊਰੋਨਜ਼ ਹਰਕਤ ਕਰਨਗੇ ਤੇ ਇਸ ਤਰ੍ਹਾਂ ਡ੍ਰੋਨ ਨੂੰ ਉਡਾਨ ਲਈ ਪ੍ਰੋਗਰਾਮ ਕੀਤਾ ਜਾਂਦਾ ਹੈ। ਸਭ ਨੂੰ ਪਤਾ ਹੈ ਕਿ ਹਰ ਇਕ ਦੇ ਦਿਮਾਗ ਦੀ ਐਕਟੀਵਿਟੀ ਅਲੱਗ-ਅਲੱਗ ਹੁੰਦੀ ਹੈ। ਇਸ ਕਰਕੇ ਹਰ ਪਾਇਲਟ ਦਾ ਆਪਣੇ ਡ੍ਰੋਨ 'ਤੇ ਕੰਟ੍ਰੋਲ ਯੂਨੀਕ ਹੋਵੇਗਾ। ਇਹ ਇਕ ਤਰ੍ਹਾਂ ਦੀ ਡ੍ਰੋਨ ਰੇਸ ਸੀ ਜਿਸ 'ਚ 16 ਪਾਇਲਟਾਂ ਨੇ ਹਿੱਸਾ ਲਿਆ ਸੀ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਇਹ ਕੰਪੀਟੀਸ਼ਨ ਹੋਰਾਂ ਨੂੰ ਵੀ ਇਹ ਟੈਕਨਾਲੋਜੀ ਵਿਕਸਿਤ ਕਰਨ 'ਚ ਮਦਦ ਕੇਰਗਾ।
ਨਵੀਂ ਐਪਲ ਵਾਚ 'ਤੇ ਇੰਟਰਨੈੱਟ ਲਈ ਨਹੀਂ ਹੋਵੇਗੀ iPhone ਦੀ ਜ਼ਰੂਰਤ
NEXT STORY