ਜਲੰਧਰ-ਮਾਈਕ੍ਰੋਸਾਫਟ ਨੇ ਸਰਫੇਸ ਪੀਸੀ ਲਾਈਨ ਅਤੇ ਵਿੰਡੋਜ਼ ਫੋਨ ਦੇ ਵਿੱਤ 'ਚ ਗਿਰਾਵਟ ਦਰਜ ਕੀਤੀ ਗਈ ਹੈ, ਪਰ Redmond ਆਧਾਰਿਤ ਇਹ ਟੈਕਨਾਲੋਜੀ ਕੰਪਨੀ 'Surface Phone' ਨਾਂ ਦੇ ਡਿਵਾਇਸ 'ਤੇ ਕੰਪਨੀ ਧਿਆਨ ਦਿੰਦੀ ਹੋਈ ਉਸਨੇ ਇਸ ਦੇ ਪੇਂਟੈਟ ਨੂੰ ਜਨਤਕ ਕੀਤਾ ਹੈ। ਫੋਰਬਸ ਦੀ ਰਿਪੋਰਟ ਅਨੁਸਾਰ ਮਾਈਕ੍ਰੋਸਾਫਟ ਦੇ CEO ਸੱਤਿਆ ਨਾਡੇਲਾ ਨੇ ਪੁਸ਼ਟੀ ਕੀਤੀ ਹੈ ਕਿ ਮਾਈਕ੍ਰੋਸਾਫਟ ਜਿਆਦਾ ਫੋਨ ਬਣਾਏਗਾ, ਪਰ ਇਹ ਫੋਨਜ਼ ਅੱਜ ਦੇ ਫੋਨਜ਼ ਵਰਗੇ ਨਹੀਂ ਹੋਣਗੇ।
ਇਸ ਸਾਲ ਦੀ ਸ਼ੁਰੂਆਤ 'ਚ ਸੱਤਿਆ ਨਾਡੇਲਾ ਨੇ ਐਲਾਨ ਕੀਤਾ ਸੀ ਕਿ 2017 'ਚ ਮਾਈਕ੍ਰੋਸਾਫਟ ਵਿਸ਼ੇਸ ਮੋਬਾਇਲ ਉਪਕਰਣ ਲਾਂਚ ਕਰੇਗਾ। ਉਨ੍ਹਾਂ ਨੇ ਦੱਸਿਆ, '' ਅਸੀਂ ਮੋਬਾਇਲ ਬਜ਼ਾਰ 'ਚ ਬਰਕਰਾਰ ਰਹਾਂਗੇ ਅਤੇ ਸਾਡਾ ਜ਼ੋਰ ਅੱਜ ਦੇ ਮੋਬਾਇਲ ਫੋਨ 'ਤੇ ਨਹੀਂ, ਜਦਕਿ ਅਸੀਂ ਬਹੁਤ ਉੱਚੇ ਦਰਜੇ ਦੇ ਮੋਬਾਇਲ ਉਪਕਰਣ ਪੇਸ਼ ਕਰਾਂਗੇ।''
ਮਾਈਕ੍ਰੋਸਾਫਟ ਨੇ 21 ਜੁਲਾਈ ਨੂੰ ਜਾਣਕਾਰੀ ਦਿੱਤੀ ਸੀ ਕਿ ਇਸ ਨੇ ਵਿੰਡੋਜ਼ ਸਰਫੇਸ ਦਾ ਵਿੱਤ ਦੋ ਫੀਸਦੀ ਘੱਟ ਹੋਇਆ ਫੋਨ ਦਾ ਵਿੱਤ ਪਿਛਲੀ ਤਿਮਾਹੀਂ ਮੁਕਾਬਲੇ ਪ੍ਰਭਾਵੀ ਤੌਰ 'ਤੇ ਜ਼ੀਰੋ ਫੀਸਦੀ ਰਿਹਾ ਹੈ। ਇਨ੍ਹਾਂ ਨਤੀਜਿਆਂ ਤੋਂ ਬਾਅਦ ਵੀ ਕੰਪਨੀ ਨੇ ਹੁਣ ਵੀ ਸਮਾਰਟਫੋਨ ਦੇ ਪੇਟੈਂਟ ਨੂੰ ਪ੍ਰਕਾਸ਼ਿਤ ਕੀਤਾ ਹੈ।
ਵਾਇਰਲੈਸ ਕਮਿਊਨੀਕੇਸ਼ਨ ਡਿਵਾਈਸ ਦੇ ਸਿਰਲੇਖ ਪੇਟੈਂਟ 'ਚ ਐਂਟੀਨਾ ਨਾਲ ਬੈਂਡੇਬਲ ਸਮਾਰਟਫੋਨ, ਬੈਟਰੀ, ਸਿਮ ਕਾਰਡ ਹੋਲਡਰ ਅਤੇ ਸਕਰੀਨ ਕੁਨੈਕਟ ਵਾਲੀ ਦੋ ਹਿੱਸਿਆਂ ਦੇ ਡਿਵਾਈਸ ਦੀ ਗੱਲ ਕੀਤੀ ਗਈ ਹੈ।
xiaomi Redmi Note 4 ਸਮਾਰਟਫੋਨ 'ਚ ਹੋਏ ਧਮਾਕੇ ਦੀ ਵੀਡੀਓ ਨਿੱਕਲੀ ਨਕਲੀ
NEXT STORY