ਜਲੰਧਰ— ਇਲੈਕਟ੍ਰੋਨਿਕ ਐਂਟਰਟੇਨਮੈਂਟ ਐਕਸਪੋ (ਈ3 2016) ਦੇ ਸ਼ੁਰੂ ਹੋਣ 'ਚ 2 ਹਫਤੇ ਤੋਂ ਘੱਟ ਸਮਾਂ ਰਹਿ ਗਿਆ ਹੈ ਅਤੇ ਮਾਈਕ੍ਰੋਸਾਫਟ ਨੇ ਇਸ ਇਵੈਂਟ ਤੋਂ ਪਹਿਲਾਂ ਹੀ ਐਕਸਬਾਕਸ ਵਨ ਦੀ ਕੀਮਤ ਘੱਟ ਕਰ ਦਿੱਤੀ ਹੈ। ਐਕਸਬਾਕਸ ਵਨ ਦੀ ਕੀਮਤ 50 ਡਾਲਰ (3370 ਰੁਪਏ) ਘੱਟ ਹੋ ਗਈ ਹੈ। ਐਕਸਬਾਕਸ ਦੀਆਂ ਕੀਮਤਾਂ 'ਚ ਕਟੌਤੀ ਅਮਰੀਕਾ 'ਚ ਕੀਤੀ ਗਈ ਹੈ ਅਤੇ ਇਹ 13 ਜੂਨ ਤੱਕ ਰਹੇਗੀ ਜਿਸ ਦੇ ਚਲਦੇ ਐਕਸਬਾਕਸ ਵਨ ਦੇ 500ਜੀ.ਬੀ. ਵਰਜ਼ਨ ਦੀ ਕੀਮਤ 299 ਡਾਲਰ ਰਹਿ ਗਈ ਹੈ।
ਪਿਛਲੇ ਮਹੀਨੇ ਇਕ ਰਿਪੋਰਟ 'ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਮਾਈਕ੍ਰੋਸਾਫਟ ਈ3 'ਚ 2 ਸਟ੍ਰੀਮਿੰਗ ਡਿਵਾਈਸ ਅਤੇ ਐਕਸਬਾਕਸ ਵਨ ਦਾ ਛੋਟਾ ਵਰਜ਼ਨ ਪੇਸ਼ ਕਰਨ ਵਾਲਾ ਹੈ ਜਿਸ ਦਾ ਨਾਂ ਐਕਸਬਾਕਸ ਮਿੰਨੀ ਹੋ ਸਕਦਾ ਹੈ। ਹਾਲਾਂਕਿ ਭਾਰਤ 'ਚ ਐਕਸਬਾਕਸ ਵਨ ਦੀ ਕੀਮਤ ਘੱਟ ਹੋਵੇਗੀ ਜਾਂ ਨਹੀਂ, ਇਸ ਬਾਰੇ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਭਾਰਤ 'ਚ ਐਕਸਬਾਕਸ ਦੀ ਕੀਮਤ ਘੱਟ ਕਰਨ ਬਾਰੇ ਫਿਲਹਾਲ ਕੋਈ ਪਲਾਨ ਨਹੀਂ ਹੈ। ਜ਼ਿਕਰਯੋਗ ਹੈ ਕਿ ਐਕਸਬਾਕਸ ਵਨ ਦੀ ਕੀਮਤ 34,990 ਤੋਂ 39,990 ਰੁਪਏ ਹੈ।
ਆਕਾਸ਼ ਗੰਗਾ ਦੇ ਆਕਾਰ ਨੂੰ ਲੈ ਕੇ ਸਾਹਮਣੇ ਆਇਆ ਹੈਰਾਨੀਜਨਕ ਤੱਥ !
NEXT STORY