ਜਲੰਧਰ- ਇਕ ਸਾਲ ਪਹਿਲਾਂ (2015) ਸਤੰਬਰ ਮਹੀਨੇ 'ਚ ਕਰੀਬ 9 ਲੱਖ ਐਂਡ੍ਰਾਇਡ ਸਮਾਰਟਫੋਨਜ਼ ਅਤੇ ਟੈਬਲੇਟਸ 'ਚ ਘੋਸਟ ਪੁਸ਼ (Ghost Push) ਨਾਂ ਦਾ ਇਕ ਮਾਲਵੇਅਰ ਪਾਇਆ ਗਾ ਸੀ ਜਿਸ ਨੇ ਡਿਵਾਈਸਿਸ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ।
ਚੀਨੀ ਸਕਿਓਰਿਟੀ ਫਰਮ ਚੀਤਾ ਮੋਬਾਇਲ ਦੀ ਇਕ ਰਿਪੋਰਟ ਮੁਤਾਬਕ ਅਜੇ ਵੀ ਇਹ ਮਾਲਵੇਅਰ ਐਂਡ੍ਰਾਇਡ ਡਿਵਾਈਸਿਸ ਲਈ ਖਰਤਾ ਬਣਿਆ ਹੋਇਆ ਹੈ। ਐਂਟੀ ਵਾਇਰਸ ਫਰਮ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਮਾਲਵੇਅਰ ਹਰ ਰੋਜ਼ 10 ਹਜ਼ਾਰ ਨਵੇਂ ਡਿਵਾਈਸਿਸ 'ਚ ਜਾ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਇਸ ਨਾਲ ਪ੍ਰਭਾਵਿਤ 50 ਫੀਸਦੀ ਡਿਵਾਈਸਿਸ ਭਾਰਤ 'ਚ ਹੀ ਹਨ।
ਤਾਜ਼ਾ ਰਿਪੋਰਟ ਮੁਤਾਬਕ ਇਹ ਮਾਲਵੇਅਰ ਸਿਰਫ ਉਨ੍ਹਾਂ ਡਿਵਾਈਸ ਨੂੰ ਹੀ ਨੁਕਸਾਨ ਪਹੁੰਚਾਉਣਾ ਹੈ ਜਿਨ੍ਹਾਂ 'ਚ ਐਂਡ੍ਰਾਇਡ ਲਾਲੀਪਾਪ ਜਾਂ ਉਸ ਤੋਂ ਹੇਠਾਂ ਦੇ ਵਰਜ਼ਨ ਦੀ ਵਰਤੋਂ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ ਜ਼ਿਆਦਾਤਰ ਐਂਡ੍ਰਾਇਡ ਡਿਵਾਈਸਿਸ ਲਾਲੀਪਾਪ ਜਾਂ ਉਸ ਤੋਂ ਹੇਠਾਂ ਦੇ ਵਰਜ਼ਨ 'ਤੇ ਕੰਮ ਕਰਦੇ ਹਨ ਅਤੇ ਜਿਵੇਂ ਹੀ ਐਂਡ੍ਰਾਇਡ ਓ.ਐੱਸ. ਵਰਜ਼ਨ ਪੁਰਾਣਾ ਹੁੰਦਾ ਹੈ ਕੰਪਨੀਆਂ ਸਕਿਓਰਿਟੀ ਅਪਡੇਟ ਦੇਣਾ ਬੰਦ ਕਰ ਦਿੰਦੀਆਂ ਹਨ ਅਤੇ ਅਖੀਰ 'ਚ ਇਹ ਇੰਨਾ ਕਮਜ਼ੋਰ ਹੋ ਜਾਂਦਾ ਹੈ ਕਿ ਮਾਲਵੇਅਰ ਆਸਾਨੀ ਨਾਲ ਅਟੈਕ ਕਰ ਦਿੰਦਾ ਹੈ। ਇਸ ਤੋਂ ਬਚਣ ਲਈ ਤੁਸੀਂ ਫੋਨ ਦੀ ਸਕਿਓਰਿਟੀ ਸੈਟਿੰਗਸ 'ਚ ਜਾ ਕੇ 'Device Administration' ਸੈਕਸ਼ਨ 'ਚ 'Unknown Sources' ਸੋਰਚ ਨੂੰ ਆਫਰ ਕਰ ਦਿਓ ਤਾਂ ਜੋ ਤੁਹਾਡੇ ਫੋਨ 'ਚ ਕੋਈ ਵੀ ਅਜਿਹੀ ਐਪ ਇੰਸਟਾਲ ਨਾ ਹੋ ਸਕੇ।
2 ਨਵੰਬਰ ਨੂੰ ਮਾਇਕ੍ਰੋਸਾਫਟ ਕਰਨ ਜਾ ਰਹੀ ਹੈ ਈਵੇਂਟ
NEXT STORY