ਜਲੰਧਰ- ਮੋਟੋਰੋਲਾ ਨੇ ਪਿਛਲੇ ਮਹੀਨੇ ਹੀ ਆਪਣੀ ਨਵੀਂ ਮੋਟੋ ਸੀਰੀਜ਼ ਦੇ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਸਨ। ਲਿਨੋਵੋ ਦੀ ਮਲਕੀਅਤ ਵਾਲੀ ਮੋਟੋਰੋਲਾ ਨੇ ਮੋਟੋ ਸੀ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 5,999 ਰੁਪਏ ਰੱਖੀ ਗਈ ਹੈ। ਮੋਟੋ ਸੀ ਸਮਾਰਟਫੋਨ ਦੇਸ਼ ਭਰ ਦੇ 100 ਤੋਂ ਜ਼ਿਆਦਾ ਰਿਟੇਲ ਸਟੋਰਾਂ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਮੋਟੋ ਸੀ ਸਮਾਰਟਫੋਨ ਭਾਰਤ 'ਚ ਪਰਲ ਵਾਈਟ ਅਤੇ ਸਟੈਰੀ ਬਲੈਕ ਕਲਰ ਵੇਰੀਅੰਟ 'ਚ ਮਿਲੇਗਾ।
ਮੋਟੋ ਸੀ ਨੂੰ ਮਈ 'ਚ ਦੋ ਰੈਮ ਅਤੇ ਸਟੋਰੇਜ ਵੇਰੀਅੰਟ 'ਚ ਲਾਂਚ ਕੀਤਾ ਗਿਆ ਸੀ। ਲਾਂਚ ਸਮੇਂ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ 1ਜੀ.ਬੀ. ਅਤੇ 8ਜੀ.ਬੀ. ਸਟੋਰੇਜ ਵਾਲੇ 3ਜੀ ਮਾਡਲ ਦੀ ਕੀਮਤ 89 ਯੂਰੋ (ਕਰੀਬ 6,200 ਰੁਪਏ) ਹੋਵੇਗੀ। ਉਥੇ ਹੀ 4ਜੀ ਵੇਰੀਅੰਟ ਲਈ ਗਾਹਕਾਂ ਨੂੰ 99 ਯੂਰੋ (ਕਰੀਬ 6,900 ਰੁਪਏ) ਖਰਚੇ ਹੋਣਗੇ। ਪਰ ਭਾਰਤ 'ਚ ਕੰਪਨੀ ਨੇ 1ਜੀ.ਬੀ. ਰੈਮ/16ਜੀ.ਬੀ. ਸਟੋਰੇਜ ਦੇ ਨਾਲ ਇਕ ਨਵਾਂ ਵੇਰੀਅੰਟ ਲਾਂਚ ਕੀਤਾ ਹੈ। ਇਹ 4ਜੀ ਵੀ.ਓ.ਐੱਲ.ਟੀ.ਈ. ਅਤੇ ਡਿਊਲ ਸਿਮ (ਮਾਈਕ੍ਰੋ ਸਿਮ) ਸਪੋਰਟ ਕਰਦਾ ਹੈ। ਇਸ ਸਮਾਰਟਫੋਨ 'ਚ ਨੈਵੀਗੇਸ਼ਨ ਬਟਨ ਹੈ ਪਰ ਰਿਅਰ ਜਾਂ ਫਰੰਟ 'ਤੇ ਕੋਈ ਫਿੰਗਰਪ੍ਰਿੰਟ ਸੈਂਸਰ ਨਹੀਂ ਹੈ।
ਮੋਟੋ ਸੀ 'ਚ 5-ਇੰਚ ਦੀ ਐੱਫ.ਡਬਲਯੂ.ਵੀ.ਜੀ.ਏ. (854x480 ਪਿਕਸਲ) ਟੱਚਸਕਰੀਨ ਹੈ। ਕੰਪਨੀ ਮੁਤਾਬਕ, ਇਸ ਵਿਚ 5 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਹੈ ਜੋ 1.4 ਮਾਈਕ੍ਰੋਨ ਪਿਕਸਲਸ, ਫਿਕਸਡ ਫੋਕਸ, ਐੱਲ.ਈ.ਡੀ. ਫਲੈਸ਼ ਅਤੇ 720 ਪਿਕਸਲ ਵੀਡੀਓ ਰਿਕਾਰਡਿੰਗ ਸਮਰਥਾ ਨਾਲ ਲੈਸ ਹੈ। ਸੈਲਫੀ ਅਤੇ ਵੀਡੀਓ ਚੈਟਿੰਗ ਲਈ ਫੋਨ 'ਚ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਕ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ।
ਫੋਨ 'ਚ 1.1 ਗੀਗਾਹਰਟਜ਼ ਕਵਾਡ-ਕੋਰ ਮੀਡੀਆਟੈੱਕ ਐੱਮ.ਟੀ6737ਐੱਮ ਚਿੱਪਸੈੱਟ ਦੀ ਵਰਤੋਂ ਕੀਤੀ ਗਈ ਹੈ। 1ਜੀ.ਬੀ. ਰੈਮ ਦੇ ਨਾਲ 8ਜੀ.ਬੀ. ਅਤੇ 16ਜੀ.ਬੀ. ਸਟੋਰੇਜ ਵਿਕਲਪ ਹੋਵੇਗਾ। ਹੈਂਡਸੈੱਟ ਨੂੰ ਪਾਵਰ ਦੇਣ ਲਈ 2350 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਮੋਟੋ ਸੀ ਐਂਡਰਾਇਡ 7.0 ਨੂਗਾ 'ਤੇ ਚੱਲੇਗਾ। ਮਈ 'ਚ ਲਾਂਚ ਦੇ ਸਮੇਂ, ਇਸ ਫੋਨ ਨੂੰ ਮੈਟੇਲਿਕ ਚੈਰੀ ਅਤੇ ਫਾਈਨ ਗੋਲਡ ਕਲਰ 'ਚ ਵੀ ਉਪਲੱਬਧ ਕਰਾਇਆ ਗਿਆ ਸੀ। ਫੋਨ ਦਾ ਡਾਈਮੈਂਸ਼ਨ 145.5x73.6x9 ਮਿਲੀਮੀਟਰ ਅਤੇ ਭਾਰ 154 ਗ੍ਰਾਮ ਹੈ।
7 ਜੂਨ ਨੂੰ meizu E2 Transformers Edition ਸਮਾਰਟਫੋਨ ਸੇਲ ਲਈ ਹੋਵੇਗਾ ਉਪਲੱਬਧ
NEXT STORY