ਜਲੰਧਰ- ਮੋਟੋਰੋਲਾ ਬਜਟ ਸੈਕਸ਼ਨ 'ਚ ਆਪਣੇ ਤਿੰਨ ਨਵੇਂ ਸਮਾਰਟਫੋਨਜ਼ ਨੂੰ ਜਲਦ ਹੀ ਲਾਂਚ ਕਰ ਸਕਦੀ ਹੈ। ਇੰਨ੍ਹਾਂ ਸਮਾਰਟਫੋਨਜ਼ 'ਚ ਮੋਟੋ E5, ਮੋਟੋ E5 Play ਅਤੇ ਮੋਟੋ E5 Plus ਸ਼ਾਮਿਲ ਹਨ। ਮੋਟੋ ਈ5 ਪਲੱਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਫੋਨ ਦੀ ਤਸਵੀਰ ਲੀਕ ਹੋ ਚੁੱਕੀ ਹੈ। ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਮੋਟੋ ਈ5 ਪਲੱਸ ਦੀ ਡਿਸਪਲੇਅ ਦਾ ਅਸਪੈਕਟ ਰੇਸ਼ਿਓ 18:9 ਹੈ ਅਤੇ ਇਸ 'ਚ ਪਤਲੇ ਬੇਜ਼ਲਸ ਹਨ। ਲੀਕ ਤਸਵੀਰ 'ਚ ਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸੈਂਸਰ ਦਿਖ ਰਿਹਾ ਹੈ। ਬੈਕ ਦੇ ਬੈਕ 'ਚ ਕਵਰਡ ਗਲਾਸ ਲੱਗਾ ਹੈ।
ਫੀਚਰਸ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਦੇ ਪ੍ਰੋਸੈਸਰ 'ਚ ਸਨੈਪਡ੍ਰੈਗਨ 430 ਮੀਡੀਆਟੈੱਕ MT675X SoC ਦਾ ਆਪਸ਼ਨ ਮੌਜੂਦ ਹੋਵੇਗਾ। ਫੋਨ 'ਚ 5.8 ਇੰਚ ਦੀ ਐੱਚ. ਡੀ. ਪਲੱਸ ਡਿਸਪੇਲਅ ਹੋਵੇਗੀ। ਜਿਸ ਦਾ ਰੈਜ਼ੋਲਿਊਸ਼ਨ 720x1440 ਪਿਕਸਲ ਹੋਵੇਗਾ। ਫੋਨ 'ਚ 3 ਜੀ. ਬੀ. ਦੀ ਰੈਮ ਅਤੇ 64 ਜੀ. ਬੀ. ਦੀ ਇੰਟਰਨਲ ਸਟੋਰੇਜ ਹੋਵੇਗੀ।
Vodafone ਨੇ ਭਾਰਤ ਦੇ ਇਸ ਰਾਜ 'ਚ ਸ਼ੁਰੂ ਕੀਤੀ ਆਪਣੀ VoLTE ਸਰਵਿਸ
NEXT STORY