ਗੈਜੇਟ ਡੈਸਕ- ਮੋਟ ਜੀ7 ਨੂੰ ਵਾਟਰਡਰਾਪ ਨੌਚ ਤੇ 3.5mm ਹੈੱਡਫੋਨ ਜੈੱਕ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਡਿਵਾਇਸ ਦੇ ਕੇਸ ਰੇਂਡਰ ਨਾਲ ਇਸ ਬਾਰੇ 'ਚ ਜਾਣਕਾਰੀ ਮਿਲੀ ਹੈ। ਮੋਟੋਰੋਲਾ G7 ਲਾਈਨਅਪ ਨੂੰ ਫਰਵਰੀ 2019 'ਚ ਲਾਂਚ ਕਰ ਸਕਦੀ ਹੈ। ਇਸ ਸਮਾਰਟਫੋਨ ਨੂੰ ਬ੍ਰਾਜ਼ੀਲ 'ਚ ਹੋਣ ਵਾਲੇ ਮੋਬਾਇਲ ਵਰਲਡ ਕਾਂਗਰਸ (MWC) 2019 ਤੋਂ ਪਹਿਲਾਂ ਲਾਂਚ ਕੀਤਾ ਜਾ ਸਕਦਾ ਹੈ। ਹੁਣ ਇਸ ਸਮਾਰਟਫੋਨ ਦੀ ਇਕ ਹੋਰ ਲਾਈਨ ਸਾਹਮਣੇ ਆਈ ਹੈ।
ਐਂਡ੍ਰਾਇਡ ਪਿਓਰ (AndroidPure) ਦੀ ਇਕ ਰਿਪੋਰਟ ਮੁਤਾਬਕ ਅਪਕਮਿੰਗ ਡਿਵਾਇਸ ਦੇ ਕੇਸ ਰੇਂਡਰ ਨਾਲ ਇਸ ਦੇ ਕੁਝ ਸਪੈਸੀਫਿਕੇਸ਼ਨਸ ਦਾ ਪਤਾ ਚੱਲਦਾ ਹੈ। ਇਸ 'ਚ ਵਾਟਰਡਰਾਪ ਨੌਚ, ਡਿਊਲ ਕੈਮਰਾ ਸੈੱਟਅਪ (ਬੈਕ 'ਚ), ਫਿੰਗਰਪ੍ਰਿੰਟ ਸੈਂਸਰ ਦੇ ਨਾਲ ਮੋਟੋਰੋਲਾ ਡਿਜ਼ਾਈਨ 'ਤੇ 3.5mm ਆਡੀਓ ਸਾਕੇਟ ਹੈ। ਫੋਨ ਦੇ ਫਰੰਟ ਦੇ ਬਾਟਮ 'ਚ ਥਿਕ ਚਿਨ ਹੋ ਸਕਦੀ ਹੈ। ਕੰਪਨੀ 77 ਸੀਰੀਜ ਦੇ ਤਹਿਤ ਇਸ ਵਾਰ ਚਾਰ ਨਵੇਂ ਡਿਵਾਈਸ ਲਾਂਚ ਕਰ ਸਕਦੀ ਹੈ। ਕੰਪਨੀ Moto G7, Moto G7 Plus, Moto G7 Play ਤੇ Moto G7 Power ਨੂੰ ਲਾਂਚ ਕਰ ਸਕਦੀ ਹੈ।
ਕੰਪਨੀ G7 ਸੀਰੀਜ 'ਚ ਇਸ ਵਾਰ ਸਨੈਪਡਰੈਗਨ 632SoC ਲਾਂਚ ਕਰ ਸਕਦੀ ਹੈ। ਉਥੇ ਹੀ ਮੋਟੋ ਜੀ7 ਪਾਵਰ 'ਚ 5,000mAh ਦੀ ਬੈਟਰੀ ਹੈ। ਸਟੈਂਡਰਡ ਜੀ7 ਤੇ ਜੀ7 Plus ਦੇ ਬੈਕ 'ਚ ਡਿਊਲ ਕੈਮਰਾ ਸੈਟਅਪ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ ਬਾਕੀ ਡਿਵਾਈਸਿਜ਼ ਦੇ ਬੈਕ 'ਚ ਰੈਗੂਲਰ ਸਿੰਗਲ ਕੈਮਰਾ ਸੈੱਟਅਪ ਆ ਸਕਦਾ ਹੈ।
ਇਹ ਕੰਪਨੀ ਲਿਆ ਰਹੀ ਹੈ ਦੁਨੀਆ ਦਾ ਪਹਿਲਾ 7 ਕੈਮਰਿਆਂ ਵਾਲਾ ਸਮਾਰਟਫੋਨ
NEXT STORY