ਜਲੰਧਰ- ਮੋਟੋਰੋਲਾ ਮੋਟੋ ਜ਼ੈਡ ਅਤੇ ਜ਼ੈਡ ਪਲੇ ਦੀ ਵਿਕਰੀ ਅੱਜ ਤੋਂ ਭਾਰਤ 'ਚ ਸ਼ੁਰੂ ਹੋ ਜਾਵੇਗੀ। ਮੋਟੋ ਜ਼ੈੱਡ ਅਤੇ ਮੋਟੋ ਜ਼ੈੱਡ ਪਲੇ ਅੱਜ ਤੋਂ ਈ-ਕਾਮਰਸ ਸਾਈਟ ਫਲਿਪਕਾਰਟ ਅਤੇ ਐਮਾਜ਼ਨ ਇੰਡੀਆ 'ਤੇ ਅੱਜ ਰਾਤ 11 ਵਜ ਕੇ 59 ਮਿੰਟ 'ਤੇ ਮਿਲਣਾ ਸ਼ੁਰੂ ਹੋ ਜਾਣਗੇ। ਇਹ ਦੋਨੋਂ ਸਮਾਰਟਫੋਨ ਮਾਡਿਊਲਰ ਡਿਜ਼ਾਇਨ ਦੇ ਨਾਲ ਆਉਂਦੇ ਹਨ । ਇਸਦੇ ਨਾਲ ਹੀ
ਇਸ ਮਹੀਨੇ ਦੀ ਸ਼ੁਰੂਆਤ 'ਚ ਇਸ ਮੋਟੋ ਜ਼ੈੱਡ ਅਤੇ ਮੋਟੋ ਜ਼ੈੱਡ ਪਲੇ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਸੀ। ਮੋਟੋ ਜ਼ੈੱਡ ਦੀ ਕੀਮਤ 39,999 ਰੁਪਏ ਜਦ ਕਿ ਮੋਟੋ ਜ਼ੈੱਡ ਪਲੇ 24, 999 ਰੁਪਏ ਹੈ।
ਮੋਟੋ Z ਨੂੰ ਮਿਲੀਟਰੀ ਏਅਰਕਰਾਫਟ-ਗ੍ਰੇਡ ਐਲੂਮਿਨੀਅਮ ਅਤੇ ਸਟੇਨਲੈੱਸ ਸਟੀਲ ਨਾਲ ਬਣਾਇਆ ਗਿਆ ਹੈ। ਇਹ ਡਿਵਾਇਸ ਸਿਰਫ 5.2mm ਥਿਕ ਹੈ ਅਤੇ ਇਸ 'ਚ 5.5- ਇੰਚ ਦੀ AMOLED ਰੇਜ਼ੋਲਿਊਸ਼ਨ 2560x1440 ਪਿਕਸਲ ਡਿਸਪਲੇ, ਸਨੈਪਡ੍ਰੈਗਨ 820 ਪ੍ਰੋਸੈਸਰ, 4GB ਦੀ ਰੈਮ ਨਾਲ ਲੈਸ ਹੈ। ਇਸ 'ਚ 2600mAh ਦੀ ਬੈਟਰੀ, 13 ਮੇਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਹ ਡਿਵਾਇਸ 32GB ਅਤੇ 64GB ਇੰਟਰਨਲ ਸਟੋਰੇਜ਼ ਦੇ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ, ਪਰ ਭਾਰਤ 'ਚ ਕੰਪਨੀ ਦੀ ਸਾਈਟ 'ਤੇ ਇਸ ਨੂੰ ਸਿਰਫ 64GB ਸਟੋਰੇਜ਼ ਵੇਰਿਅੰਟ ਦੇ ਨਾਲ ਹੀ ਲਿਸਟ ਕੀਤਾ ਗਿਆ ਹੈ।
ਮੋਟੋ Z ਪਲੇ 'ਚ 5.5-ਇੰਚ ਦੀ ਫੁੱਲ 84 ਡਿਸਪਲੇ, 2.0GHz ਓਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 3GB ਦੀ ਰੈਮ ਵੀ ਮੌਜੂਦ ਹੈ। ਇਸ 'ਚ 16 ਮੈਗਾਪਿਕਸਲ ਦਾ ਲੇਜ਼ਰ ਆਟੋਫੋਕਸ ਕੈਮਰਾ, 5 ਮੇਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ ਵੀ ਦਿੱਤਾ ਗਿਆ ਹੈ। ਇਹ 32GB ਦੀ ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ। ਇਸ ਸਟੋਰੇਜ ਨੂੰ 2TB ਤੱਕ ਵਧਾਇਆ ਜਾ ਸਕਦਾ ਹੈ। ਇਹ ਇਕ ਡਿਊਲ ਸਿਮ ਸਮਾਰਟਫ਼ੋਨ ਹੈ ਅਤੇ ਇਸ 'ਚ ਬਲੂਟੁੱਥ ਵੀ ਮੌਜੂਦ ਹੈ। ਇਹ ਐਡ੍ਰਾਇਡ 6.0.1 ਮਾਰਸ਼ਮੈਲੋ ਆਪਰੇਟਿੰਗ ਸਿਸਟਮ ਨਾਲ ਲੈਸ ਹੈ। ਇਹ USB ਟਾਈਪ 3 ਪੋਰਟ ਅਤੇ 3 . 5mm ਹੈੱਡਫ਼ੋਨ ਜੈੱਕ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ 'ਚ 3510mAh ਦੀ ਬੈਟਰੀ ਵੀ ਮੌਜੂਦ ਹੈ।
ਇੰਨੇ ਫੀਸਦੀ ਐਪਲ ਡਿਵਾਈਸਿਸ 'ਤੇ ਕੰਮ ਕਰ ਰਿਹੈ iOS 10
NEXT STORY