ਗੈਜੇਟ ਡੈਸਕ - ਮੋਟੋਰੋਲਾ ਨੇ ਆਪਣੇ ਆਉਣ ਵਾਲੇ ਫਲਿੱਪ ਸਮਾਰਟਫੋਨ ਮੋਟੋਰੋਲਾ ਰੇਜ਼ਰ 60 ਦੀ ਲਾਂਚ ਮਿਤੀ ਦਾ ਐਲਾਨ ਆਖਿਰਕਾਰ ਕਰ ਹੀ ਦਿੱਤਾ। ਦੱਸ ਦਈਏ ਕਿ ਕੰਪਨੀ ਨੇ ਕੁਝ ਦਿਨ ਪਹਿਲਾਂ ਭਾਰਤ ’ਚ ਆਪਣਾ ਫਲੈਗਸ਼ਿਪ ਰੇਜ਼ਰ 60 ਅਲਟਰਾ ਲਾਂਚ ਕੀਤਾ ਸੀ। ਮੋਟੋਰੋਲਾ ਰੇਜ਼ਰ 60 ਸਮਾਰਟਫੋਨ ਮੀਡੀਆਟੇਕ ਪ੍ਰੋਸੈਸਰ ਅਤੇ ਤੇਜ਼ ਚਾਰਜਿੰਗ ਦੇ ਨਾਲ ਲਾਂਚ ਕੀਤਾ ਜਾਵੇਗਾ। ਇੱਥੇ ਅਸੀਂ ਤੁਹਾਨੂੰ ਇਸ ਫੋਨ ਬਾਰੇ ਹੁਣ ਤੱਕ ਸਾਹਮਣੇ ਆਈਆਂ ਜਾਣਕਾਰੀਆਂ ਬਾਰੇ ਦੱਸ ਰਹੇ ਹਾਂ।
ਕਦੋਂ ਹੋਵੇਗਾ ਲਾਂਚ?
ਦੱਸ ਦਈਏ ਕਿ ਇਸ ਸਮਾਰਟਫੋਨ ਨੂੰ ਭਾਰਤ ’ਚ 28 ਮਈ ਨੂੰ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਲਾਂਚ ਮਿਤੀ ਦੀ ਪੁਸ਼ਟੀ ਕਰਦਿਆਂ ਕੰਪਨੀ ਨੇ ਇਕ ਟੀਜ਼ਰ ਪੋਸਟਰ ਸਾਂਝਾ ਕੀਤਾ ਹੈ ਜਿਸ ਦੇ ਮੁਤਾਬਕ ਫੋਨ ਦੇ ਰੰਗ ਵਿਕਲਪਾਂ, ਡਿਜ਼ਾਈਨ ਤੱਤਾਂ ਅਤੇ ਕੈਮਰਾ ਫੀਚਰਜ਼ ਬਾਰੇ ਕੁਝ ਜਾਣਕਾਰੀ ਮਿਲੀ ਹੈ। ਹਾਲਾਂਕਿ ਇਹ ਸਮਾਰਟਫੋਨ ਭਾਰਤ ’ਚ ਲਾਂਚ ਹੋਣ ਵਾਲਾ ਪਹਿਲਾ ਫੋਨ ਹੈ, ਜਿਸ ’ਚ ਪਰਲ ਐਸੀਟੇਟ ਅਤੇ ਫੈਬਰਿਕ ਫਿਨਿਸ਼ ਵਾਲਾ ਰੀਅਰ ਪੈਨਲ ਹੋਵੇਗਾ।
ਸਪੈਸੀਫਿਕੇਸ਼ਨਜ਼
ਦੱਸਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਦੁਨੀਆ ਦਾ ਪਹਿਲਾ ਫੋਨ ਹੈ ਜਿਸ ’ਚ ਵੀਡੀਓ ਜੈਸਚਰ ਫੀਚਰ ਦਿੱਤਾ ਗਿਆ ਹੈ। ਇਸ ਫੋਨ ’ਚ 6.96-ਇੰਚ FHD+ pOLED LTPO ਡਿਸਪਲੇਅ ਹੋਣ ਦੀ ਗੱਲ ਕਹੀ ਜਾ ਰਹੀ ਹੈ ਜਿਸਦਾ ਰਿਫਰੈਸ਼ ਰੇਟ 120Hz ਹੈ। ਇਸ ਦੇ ਨਾਲ, ਡਿਸਪਲੇਅ ਦੀ ਪੀਕ ਬ੍ਰਾਈਟਨੈੱਸ 3000 nits ਹੈ। ਇਸ ਦੇ ਨਾਲ, ਕਵਰ ਸਕ੍ਰੀਨ ਦੀ ਗੱਲ ਕਰੀਏ ਤਾਂ ਇਹ 3.63-ਇੰਚ pOLED ਡਿਸਪਲੇਅ ਹੈ ਜਿਸ ਦਾ ਰਿਫਰੈਸ਼ ਰੇਟ 90Hz ਹੈ।
ਇਹ ਫੋਨ ਮੀਡੀਆਟੈੱਕ ਦੇ ਡਾਇਮੈਂਸਿਟੀ 7400X ਚਿੱਪ ਦੇ ਨਾਲ ਆਵੇਗਾ, ਜਿਸ ਨੂੰ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਦੇ ਨਾਲ ਲਾਂਚ ਕੀਤਾ ਜਾਵੇਗਾ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ’ਚ 50MP ਪ੍ਰਾਇਮਰੀ ਕੈਮਰਾ ਹੋਵੇਗਾ, ਜਿਸਦੇ ਨਾਲ 13MP ਅਲਟਰਾ ਵਾਈਡ ਐਂਗਲ ਲੈਂਸ ਉਪਲਬਧ ਹੋਵੇਗਾ। ਸੈਲਫੀ ਕੈਮਰੇ ਲਈ ਇਸ ’ਚ 32MP ਦਾ ਫਰੰਟ ਕੈਮਰਾ ਹੋਵੇਗਾ।
ਮੋਟੋਰੋਲਾ ਦੇ ਇਸ ਫਲਿੱਪ ਫੋਨ ’ਚ 4,500mAh ਬੈਟਰੀ ਹੋਵੇਗੀ, ਜਿਸ ਵਿੱਚ 30W ਵਾਇਰਡ ਫਾਸਟ ਚਾਰਜਿੰਗ ਅਤੇ 15W ਵਾਇਰਲੈੱਸ ਚਾਰਜਿੰਗ ਸਪੋਰਟ ਮਿਲੇਗਾ। ਇਹ ਫੋਨ IP48 ਰੇਟਿੰਗ, ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ, ਬਲੂਟੁੱਥ 5.3, WiFi 6E, ਅਤੇ ਐਂਡਰਾਇਡ 15 OS ਦੇ ਨਾਲ ਪੇਸ਼ ਕੀਤਾ ਜਾਵੇਗਾ।
ਮਨੋਰੰਜਨ ਪ੍ਰੇਮੀਆਂ ਨੂੰ ਵੱਡਾ ਝਟਕਾ! 2 ਜੂਨ ਬੰਦ ਹੋ ਜਾਵੇਗਾ Netflix
NEXT STORY