ਗੈਜੇਟ ਡੈਸਕ– ਹੁਣ ਤਕ ਤੁਸੀਂ ਕਿਸੇ ਸਮਾਰਟਫੋਨ ’ਚ 108 ਮੈਗਾਪਿਕਸਲ ਤਕ ਦੇ ਕੈਮਰੇ ਦਾ ਹੀ ਇਸਤੇਮਾਲ ਕੀਤਾ ਹੋਵੇਗਾ ਪਰ ਜਲਦ ਹੀ ਤੁਹਾਡੇ ਹੱਥ ’ਚ 200 ਮੈਗਾਪਿਕਸਲ ਕੈਮਰੇ ਵਾਲਾ ਫੋਨ ਹੋਵੇਗਾ। Motorola Frontier ਨੂੰ ਲੈ ਕੇ ਖ਼ਬਰ ਹੈ ਕਿ ਇਸ ਫੋਨ ਨੂੰ ਇਸ ਸਾਲ ਦੇ ਅਖੀਰ ਤਕ 200 ਮੈਗਾਪਿਕਸਲ ਕੈਮਰੇ ਨਾਲ ਲਾਂਚ ਕੀਤਾ ਜਾਵੇਗਾ। ਮੋਟੋਰੋਲਾ ਦੇ ਇਸ ਫੋਨ ਦੇ ਰੀਅਰ ਕੈਮਰੇ ਦਾ ਡਿਜ਼ਾਇਨ ਵੀ ਸਾਹਮਣੇ ਆਇਆ ਹੈ।
ਲੀਕ ਡਿਜ਼ਾਇਨ ਮੁਤਾਬਕ, ਰੀਅਰ ਪੈਨਲ ’ਤੇ 200 ਮੈਗਾਪਿਕਸਲ ਦਾ HPI ਸੈਂਸਰ ਹੈ ਜਿਸਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ ਵੀ ਮਿਲੇਗਾ। Motorola Frontier ਦੀ ਫੋਟੋ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ Weibo ’ਤੇ ਟਿਪਸਟਰ Fenibook ਨੇ ਲੀਕ ਕੀਤੀ ਹੈ। ਲੀਕ ਰਿਪੋਰਟ ਮੁਤਾਬਕ, ਫੋਨ ’ਚ ਸੈਮਸੰਗ ਦਾ Samsung ISOCELL HP1 ਸੈਂਸਰ ਮਿਲੇਗਾ ਜਿਸਨੂੰ ਕੰਪਨੀ ਨੇ ਸਤੰਬਰ 2021 ’ਚ ਲਾਂਚ ਕੀਤਾ ਹੈ। ਇਹ ਸੈਂਸਰ 8K ਵੀਡੀਓ ਨੂੰ 30 ਫਰੇਮ ਪ੍ਰਤੀ ਸਕਿੰਟ ’ਤੇ ਰਿਕਾਰਡ ਕਰ ਸਕਦਾ ਹੈ।
Motorola Frontier ਦੇ ਸੰਭਾਵਿਤ ਫੀਚਰਜ਼
Motorola Frontier ਨੂੰ ਲੈ ਕੇ ਪਹਿਲਾਂ ਵੀ ਕੁਝ ਰਿਪੋਰਟਾਂ ਲੀਕ ਹੋਈਆਂ ਹਨ ਜਿਨ੍ਹਾਂ ਮੁਤਾਬਕ, ਇਸ ਫੋਨ ’ਚ 6.67 ਇੰਚ ਦੀ ਫੁਲ ਐੱਚ.ਡੀ. ਪਲੱਸ OLED ਕਰਵਡ ਡਿਸਪਲੇਅ ਮਿਲੇਗੀ ਜਿਸਦਾ ਰਿਫ੍ਰੈਸ਼ ਰੇਟ 144Hz ਹੋਵੇਗਾ। ਫੋਨ ’ਚ ਸਨੈਪਡ੍ਰੈਗਨ SM8475 ਪ੍ਰੋਸੈਸਰ ਮਿਲੇਗਾ ਜੋ ਕਿ ਸਨੈਪਡ੍ਰੈਗਨ 8 Gen 1 ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। ਇਸਤੋਂ ਇਲਾਵਾ ਫੋਨ ’ਚ 12 ਜੀ.ਬੀ. LPDDR5 ਰੈਮ ਅਤੇ 256 ਜੀ.ਬੀ. UFS 3.1 ਸਟੋਰੇਜ ਮਿਲੇਗੀ।
ਫੋਨ ’ਚ ਤਿੰਨ ਰੀਅਰ ਕੈਮਰੇ ਮਿਲ ਸਕਦੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 200 ਮੈਗਾਪਿਕਸਲ ਦਾ ISOCELL HP1 ਸੈਂਸਰ ਹੋਵੇਗਾ। ਦੂਜਾ ਲੈੱਨਜ਼ 50 ਮੈਗਾਪਿਕਸਲ ਦਾ ਵਾਈਡ ਐਂਗਲ ਹੋਵੇਗਾ ਅਤੇ ਤੀਜਾ ਲੈੱਨਜ਼ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਹੋਵੇਗਾ। ਫਰੰਟ ’ਚ 60 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਫੋਨ ’ਚ 125W ਦੀ ਚਾਰਜਿੰਗ ਦੇ ਨਾਲ 4500mAh ਦੀ ਬੈਟਰੀ ਮਿਲ ਸਕਦੀ ਹੈ ਜਿਸਦੇ ਨਾਲ 50W ਦੀ ਵਾਇਰਲੈੱਸ ਚਾਰਜਿੰਗ ਦਾ ਵੀ ਸਪੋਰਟ ਹੋਵੇਗਾ।
5000 ਰੁਪਏ ਸਸਤਾ ਹੋਇਆ OnePlus ਦਾ ਸਭ ਤੋਂ ਪਾਵਰਫੁਲ ਫੋਨ, ਜਾਣੋ ਨਵੀਂ ਕੀਮਤ
NEXT STORY