ਜਲੰਧਰ- ਵਰਤਮਾਨ 'ਚ ਇੰਟਰਨੈੱਟ ਦਾ ਉਪਯੋਗ ਆਮ ਹੋ ਗਿਆ ਹੈ। ਕਈ ਯੂਜ਼ਰਸ ਨੂੰ ਸੋਸ਼ਲ ਨੈੱਟਵਰਕਿੰਗ ਸਾਈਟਸ ਪਸੰਦ ਹੈ ਤਾਂ ਕਈ ਯੂਜ਼ਰਸ ਨੂੰ ਇੰਟਰਨੈੱਟ ਤੋਂ ਵੱਖ-ਵੱਖ ਜਾਣਕਾਰੀ ਪ੍ਰਾਪਤ ਕਰਨਾ ਪਸੰਦ ਹੁੰਦਾ ਹੈ। ਸ਼ਹਿਰੀ ਸਮੇਤ ਗ੍ਰਾਮੀਣ ਇਲਾਕਿਆਂ 'ਚ ਇੰਟਰਨੈੱਟ ਦਾ ਉਪਯੋਗ ਲਗਾਤਾਰ ਵਅਧ ਰਿਹਾ ਹੈ। ਯੂਜ਼ਰਸ ਸੋਸ਼ਲ ਮੀਡੀਆ ਸਾਈਟਸ 'ਤੇ ਕਾਫੀ ਐਕਟਿਵ ਰਹਿਣ ਲੱਗੇ ਹਨ। ਇਨ੍ਹਾਂ ਤੋਂ ਕਈ ਯੂਜ਼ਰਸ ਅਜਿਹੇ ਹਨ, ਜੋ ਆਪਣੇ ਅਕਾਊਂਟ ਦਾ ਪਾਸਵਰਡ ਕਾਫੀ ਕਮਜ਼ੋਰ ਰੱਖਦੇ ਹਨ, ਜਿੰਨ੍ਹਾਂ ਨੂੰ ਆਸਾਨੀ ਤੋਂ ਹੈਕ ਕੀਤਾ ਜਾ ਸਕਦਾ ਹੈ। ਜੇਕਰ ਭਾਰਤ ਦੇ ਸ਼ਹਿਰੀ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਬੱਚੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ 'ਚ ਲਈ ਬੱਚਿਆਂ ਦਾ ਪਾਸਵਰਡ ਕਮਜ਼ੋਰ ਹੁੰਦਾ ਹੈ, ਜਿਸ ਦੇ ਚੱਲਦੇ ਸਾਈਬਰ ਹੈਕਰਸ ਦੇ ਜਾਲ 'ਚ ਫਸਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ। ਇਹ ਜਾਣਕਾਰੀ ਇਕ ਸਰਵ 'ਚ ਸਾਹਮਣੇ ਆਈ ਹੈ।
ਸਰਵ 'ਚ ਕਹੀਆਂ ਗਈਆਂ ਮੁੱਖ ਗੱਲਾਂ -
ਇਹ ਸਰਵ ਟੈਲੀਨਾਰ ਇੰਡੀਆ ਨੇ 13 ਸ਼ਹਿਰਾਂ ਦੇ 2,700 ਵਿਦਿਆਰਥੀਆਂ ਨਾਲ ਕੀਤਾ ਹੈ। ਟੇਲੀਨਾਰ ਇੰਡੀਆ ਦੀ ਰਿਪੋਰਟ ਦੇ ਅਨੁਸਾਰ 98.8 ਫੀਸਦੀ ਸ਼ਹਿਰੀ ਬੱਚੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਇਨ੍ਹਾਂ 'ਚ 54.6 ਫੀਸਦੀ ਬੱਚਿਆਂ ਦਾ ਇੰਟਰਨੈੱਟ ਪਾਸਵਰਡ ਕਾਫੀ ਕਮਜ਼ੋਰ ਹੁੰਦਾ ਹੈ। ਇਨ੍ਹਾਂ ਦੇ ਪਾਸਵਰਡ 'ਚ ਸਿਰਫ ਸ਼ਬਦ ਅਤੇ ਅੰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਪਾਸਵਰਡਸ 8 ਅੱਖਰਾਂ ਤੋਂ ਘੱਟ ਵੀ ਹੁੰਦੇ ਹਨ। ਇਸ ਨਾਲ ਹੀ 54.82 ਫੀਸਦੀ ਬੱਚੇ ਆਪਣੇ ਪਾਸਵਰਡ ਨੂੰ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਦੇ ਹਨ। ਆਂਕੜਿਆਂ ਦੇ ਅਨੁਸਾਰ ਭਾਰਤ 'ਚ 53 ਫੀਸਦੀ ਬੱਚੇ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੁੰਦੇ ਹਨ। ਇਸ ਰਿਪੋਰਟ ਦੇ ਅਨੁਸਾਰ ਬੱਚਿਆਂ 'ਚ ਸਾਈਬਰ ਅਪਰਾਧ ਦਾ ਸ਼ਿਕਾਰ ਹੋਣ ਦਾ ਖਤਰਾ ਅਤੇ ਇਸ ਲਈ ਵੀ ਵੱਧ ਜਾਂਦਾ ਹੈ, ਕਿਉਂਕਿ ਆਂਕੜਿਆਂ ਦੇ ਅਨੁਸਾਰ 6 ਤੋਂ 18 ਸਾਲ ਤੱਕ ਦੇ ਬੱਚੇ 83.5 ਫੀਸਦੀ ਸੋਸ਼ਲ ਮੀਡੀਆ 'ਤੇ ਸਕ੍ਰਿਆ ਹੈ। ਸੋਸ਼ਲ ਮੀਡੀਆ 'ਤੇ ਇੰਨੀ ਜ਼ਿਆਦਾ ਸਕ੍ਰਿਅਤਾ ਅਤੇ ਛੋਟੀ ਉਮਰ 'ਚ ਸਮਝ ਨਾ ਹੋਣ ਦੇ ਕਾਰਨ ਬੱਚੇ ਸਾਈਬਰ ਅਪਰਾਧ ਦੇ ਸ਼ਿਕੰਜੇ 'ਚ ਫਸ ਜਾਂਦੇ ਹਨ।
ਟੇਲੀਨਾਰ ਇੰਡੀਆ ਕਮਿਊਨੀਕੇਸ਼ਨ ਦੇ ਚੀਫ ਐਗਜੀਕਿਊਟਿਵ ਆਫਿਸ ਨੇ ਇਕ ਸਟੇਟਮੈਂਟ 'ਚ ਕਿਹਾ ਹੈ ਕਿ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਜਨਸੰਖਿਆਂ ਵਾਲ ਦੇਸ਼ ਹੈ। ਇਸ 'ਚ ਜ਼ਿਆਦਾਤਰ ਯੂਜ਼ਰਸ, ਖਾਸਤੌਰ ਤੋਂ ਬੱਚੇ ਕਮਜ਼ੋਰ ਜਾਂ ਆਸਾਨ ਦੀ ਵਜ੍ਹਾ ਤੋਂ ਸਾਈਬਰ ਹਮਲੇ ਦਾ ਸ਼ਿਕਾਰ ਬਣ ਜਾਂਦੇ ਹਨ। ਇਕ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਆਂਕੜਿਆਂ ਦੇ ਅਨੁਸਾਰ 5 ਫੀਸਦੀ ਬੱਚਿਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਅਕਾਊਂਟ ਨੂੰ ਹੈਕ ਕੀਤਾ ਗਿਆ, ਜਦਕਿ 15,74 ਫੀਸਦੀ ਨੇ ਕਹਾ ਹੈ ਕਿ ਉਨ੍ਹਾਂ ਨੇ ਕਈ ਵਾਰ ਅਨੁਚਿਤ ਪ੍ਰਕਾਰ ਦੇ ਮੈਸੇਜ਼ ਮਿਲੇ ਹਨ।
ਇਨੋਵਾ ਕਰਿਸਟਾ ਦਾ Touring Sport ਮਾਡਲ ਭਾਰਤ 'ਚ ਲਾਂਚ, ਜਾਣੋ ਫੀਚਰਸ ਤੇ ਕੀਮਤ
NEXT STORY