ਜਲੰਧਰ- ਲੇਨੋਵੋ ਨੇ ਭਾਰਤ 'ਚ ਮੋਟੋ G4 ਅਤੇ ਮੋਟੋ G4 ਪਲੱਸ ਹੈੱਡਸੈੱਟ ਲਈ ਐਂਡਰਾਇਡ 7.0 ਨਾਗਟ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਅਪਡੇਟ ਨਾਲ ਹੀ ਯੂਜ਼ਰਸ ਨੂੰ ਨਵੇਂ ਮੋਟੋ ਐਕਸ਼ਨ ਵਰਗੇ ਕਿ ਸਵਾਈਪ ਕਰ ਸਕਰੀਨ ਨੂੰ ਵਨ ਹੈਂਡਡ ਮੋਡ 'ਤੇ ਲਿਉਣਾ। ਇਸ ਤੋਂ ਇਲਾਵਾ ਸਕਰੀਨ ਆਨ ਹੋਣ 'ਤੇ ਹੋਰ ਫਿੰਗਰਪ੍ਰਿੰਟ ਸੈਂਸਰ (ਮੋਟੋ G4 ਪਲੱਸ 'ਚ) ਟੱਚ ਕਰਨ 'ਤੇ ਲਾਕ ਨੂੰ ਡਿਸੇਬਲ ਅਤੇ ਇਨੇਬਲ ਕਰਨ ਲਈ ਇਕ ਨਵੀਂ ਸੈਟਿੰਗ ਦਿੱਤੀ ਗਈ ਹੈ। ਇਸ ਸੈਟਿੰਗ ਨੂੰ ਅਕਸੈਸ ਕਰਨ ਲਈ ਸਕਰੀਨ ਲਾਕ ਗਿਅਰ ਆਈਕਨ 'ਤੇ ਟੈਪ ਕਰਨਾ ਹੋਵੇਗਾ।
ਜੇਕਰ ਤੁਹਾਨੂੰ ਐਂਡਰਾਇਡ 7.0 ਨਾਗਟ ਅਪਡੇਟ ਲਈ ਨੋਟੀਫਿਕੇਸ਼ਨ ਮੈਸੇਜ਼ ਮਿਲੇ ਤਾਂ ਉਨ੍ਹਾਂ ਨੇ 'ਐੱਸ. ਆਈ. ਐੱਮ. ਇਨ' 'ਤੇ ਕਲਿੱਕ ਕਰਨਾ ਹੋਵੇਗਾ। ਇਕ ਵਾਰ ਅਪਡੇਟ ਡਾਊਨਲੋਡ ਕਰਨ ਤੋਂ ਬਾਅਦ 'ਇੰਸਟਾਲ ਨਾਊ' 'ਤੇ ਕਲਿੱਕ ਕਰੋ। ਜਿੰਨ੍ਹਾਂ ਨੂੰ ਨੋਟੀਫਿਕੇਸ਼ਨ ਮੈਸੇਜ਼ ਨਹੀਂ ਮਿਲਿਆ ਹੈ ਇਹ ਸੈਟਿੰਗ > ਅਬਾਊਟ ਫੋਨ > ਸਿਸਟਮ ਅਪਡੇਟਸ 'ਚ ਜਾਵੋ ਅਤੇ ਜੇਕਰ ਅਪਡੇਟ ਉਪਲੱਬਧ ਹੈ ਤਾਂ ਅੱਗੇ ਦੀ ਕਾਰਵਾਈ ਪੂਰੀ ਕਰੋ। ਇਨ੍ਹਾਂ ਅਪਡੇਟ ਨੂੰ ਚਰਣ ਬੰਦ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਹੁਣ ਇਨ੍ਹਾਂ ਅਪਡੇਟ ਨੂੰ ਭਾਰਤ 'ਚ ਹੀ ਜਾਰੀ ਕੀਤਾ ਜਾ ਰਿਹਾ ਹੈ ਅਤੇ ਦੂਜੇ ਬਾਜ਼ਾਰਾਂ 'ਚ ਇਨ੍ਹਾਂ ਅਪਡੇਟ ਦੇ ਜਲਦ ਹੀ ਮਿਲਣ ਦੀ ਉਮੀਦ ਹੈ।
ਸਭ ਤੋਂ ਖਾਸ ਗੱਲ ਹੈ ਕਿ ਜਦੋਂ ਤੁਸੀਂ ਫੋਨ ਨੂੰ ਐਂਡਰਾਇਡ ਨੂਗਾ 'ਤੇ ਅਪਡੇਟ ਕਰਨਗੇ ਤਾਂ ਤੁਹਾਨੂੰ ਲੇਨੋਵੋ ਦੀ ਬ੍ਰਾਂਡਿੰਗ ਨਾਲ 'ਹੈਲੋ ਮੋਟੋ' ਦੀ ਸਿਗਨੇਚਰ ਟੋਨ ਸੁਣਾਈ ਪਵੇਗੀ। ਇਸ ਤੋਂ ਇਲਾਵਾ ਮਲਟੀ-ਵਿੰਡੋ ਵਿਊ ਵਰਕ ਮੋਡ, ਡੇਟਾ ਸੇਵਰ, ਡੋਜ਼ ਮੋਡ, ਨੋਟੀਫਿਕੇਸ਼ਨ ਕੰਟਰੋਲ, ਕਵਿੱਕ ਸੈਟਿੰਗ ਵਾਰ, ਕਵਿੱਕ ਸੈਟਿੰਗ ਵਾਰ, ਨੋਟੀਫਿਕੇਸ਼ਨ ਡਾਇਰੈਕਟ ਰਿਪਲਾਈ, ਵਰਗੇ ਨਵੇਂ ਫੀਚਰ ਮਿਲਣਗੇ।
Airtel ਨੇ ਲਾਂਚ ਕੀਤੀ V-fiber ਸਰਵਿਸ, ਮਿਲੇਗੀ 100 Mbps ਦੀ ਇੰਟਰਨੈੱਟ ਸਪੀਡ
NEXT STORY