ਜਲੰਧਰ- ਅਮਰੀਕੀ ਗਲੋਬਲ ਨੈੱਟਵਰਕ ਕੰਪਨੀ Netgear ਨੇ ਭਾਰਤ 'ਚ Nighthawk X4S AC2600 ਸਮਾਰਟ ਵਾਈ-ਫਾਈ ਰਾਊਟਰ ਲਾਂਚ ਕੀਤਾ ਹੈ। ਇਹ ਵਾਈ-ਫਾਈ ਰਾਊਟਰ ਫਾਸਟੈੱਸ ਆਨਲਾਈਨ ਗੇਮਿੰਗ ਅਤੇ 4ਕੇ ਐੱਚ.ਡੀ. ਸਟ੍ਰੀਮਿੰਗ ਦਾ ਐਕਸਪੀਰੀਅੰਸ ਦੇਵੇਗਾ।
ਇਸ ਰਾਊਟਰ 'ਚ 1.7 ਗੀਗਾਹਰਟਜ਼ ਡਿਊਲ ਕੋਰ ਪ੍ਰੋਸੈਸਰ ਲੱਗਾ ਹੈ ਜੋ 1733Mbps ਦੀ ਮੈਕਸਿਮਮ ਸਪੀਡ ਦੇਣ 'ਚ ਮਦਦ ਕਰੇਗਾ। ਰੇਂਜ ਨੂੰ ਵਧਾਉਣ ਲਈ ਇਸ ਵਿਚ Wave 2 ਟੈਕਨਾਲੋਜੀ ਨੂੰ ਐਡ ਕੀਤਾ ਹੈ ਜੋ 4 ਐਂਟੀਨਿਆਂ ਦੀ ਮਦਦ ਨਾਲ ਵੱਡੇ ਘਰ 'ਚ ਪੂਰੀ ਤਰ੍ਹਾਂ ਨਾਲ ਰੇਂਜ ਨੂੰ ਫੈਲਾਉਣ 'ਚ ਮਦਦ ਕਰੇਗੀ। ਇਸ ਵਿਚ ਮੌਜੂਦ MU-MIMO ਤਕਨੀਕ ਸਾਰੇ ਕੁਨੈਕਟਿਡ ਡਿਵਾਈਸਿਸ ਨੂੰ ਇਕੋ ਜਿਹੀ ਸਪੀਡ ਡਿਲੀਵਰ ਕਰੇਗੀ। 4 LAN ਅਤੇ 1 WAN ਪੋਰਟ ਦੇ ਨਾਲ ਇਸ ਵਿਚ 2 USB 3.0 ਪੋਰਟਸ ਅਤੇ 1 eSATA ਪੋਰਟ ਵੀ ਮੌਜੂਦ ਹੈ। ਇਸ ਸਮਾਰਟ ਵਾਈ-ਫਾਈ ਰਾਊਟਰ ਦੀ ਕੀਮਤ 33,000 ਰੁਪਏ ਹੈ ਅਤੇ ਇਸ ਨੂੰ ਕੁਝ ਹੀ ਸਮੇਂ 'ਚ ਦੋ ਸਾਲਾਂ ਦੀ ਵਾਰੰਟੀ ਨਾਲ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਜ਼ੂਕ ਦਾ RIO ਐਡੀਸ਼ਨ 2016 ਸਮਾਰਟਫੋਨ 3 ਜੀ.ਬੀ ਰੈਮ ਨਾਲ ਲਾਂਚ
NEXT STORY