ਜਲੰਧਰ- ਲਿਨੋਵੋ ਦੇ ਆਨਲਾਇਨ ਬਰਾਂਡ ਜ਼ੂਕ ਨੇ ਰਿਓ 2016 ਓਲੰਪਿਕ ਗੇਮ ਤੋਂ ਪਹਿਲਾਂ ਚੀਨ 'ਚ ਜ਼ੂਕ ਜ਼ੈੱਡ2 ਰਿਓ ਐਡੀਸ਼ਨ ਸਮਾਰਟਫੋਨ ਪੇਸ਼ ਕਰ ਦਿੱਤਾ ਹੈ। ਜ਼ੂਕ ਜੈੱਡ2 ਰਿਓ ਐਡੀਸ਼ਨ ਬਲੈਕ ਅਤੇ ਵਾਈਟ ਕਲਰ 'ਚ ਮਿਲੇਗਾ। ਇਸ ਸਮਾਰਟਫੋਨ ਦੀ ਕੀਮਤ 1,599 ਚੀਨੀ ਯੂਆਨ (ਕਰੀਬ 16,000 ਰੁਪਏ) ਹੈ ਅਤੇ ਇਹ ਚੀਨ 'ਚ ਪ੍ਰੀ-ਆਰਡਰ ਲਈ ਉਪਲੱਬਧ ਹੈ। ਫੋਨ 2 ਅਗਸਤ ਤੋਂ ਚੀਨ 'ਚ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਸਮਾਰਟਫੋਨ 'ਚ ਸਪੈਸ਼ਲ ਕੰਟੈਂਟ ਦੇ ਤੌਰ 'ਤੇ ਰਿਓ 2016 ਓਲੰਪਿਕ ਥੀਮ ਵਾਲੇ ਵਾਲਪੇਪਰ ਅਤੇ ਥੀਮ ਦਿੱਤੀ ਗਈ ਹੈ।
ਸਪੈਸਿਫਿਕੇਸ਼ਨ
ਡਿਸਪਲੇ - 5 ਇੰਚ ਦੀ ਫੁੱਲ-ਐੱਚ. ਡੀ, ਆਈ. ਪੀ. ਐੱਸ ਐੱਲ. ਸੀ. ਡੀ ਡਿਸਪਲੇ
ਰੈਮ - 3 ਜੀ. ਬੀ ਰੈਮ
ਮੈਮਰੀ ਸਟੋਰੇਜ- 32 ਜੀ. ਬੀ ਇਨ-ਬਿਲਟ
ਪ੍ਰੋਸੈਸਰ - 2.15 ਗੀਗਾਹਰਟਜ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ, ਗਰਾਫਿਕਸ ਲਈ ਐਡਰੀਨੋ 530 ਜੀ. ਪੀ. ਯੂ ਇੰਟਿਗਰੇਟਡ
ਓ. ਐੱਸ - ਹੈਂਡਸੈੱਟ ਐਂਡ੍ਰਾਇਡ 'ਤੇ ਆਧਾਰਿਤ ਜੈੱਡ. ਆਈ. ਯੂ ਆਈ 2.0 'ਤੇ ਚੱਲੇਗਾ
ਕੈਮਰਾ - 13 ਮੈਗਾਪਿਕਸਲ ਰਿਅਰ ਕੈਮਰਾ, 8 ਮੈਗਾਪਿਕਸਲ ਦਾ ਸੈਂਸਰ
ਬੈਟਰੀ - 3500 ਐੱਮ. ਏ.ਐੱਚ ਦੀ ਬੈਟਰੀ
ਹੋਰ ਫੀਚਰਸ - ਫਿੰਗਰਪਿੰ੍ਰਟ ਸੈਂਸਰ 4ਜੀ ਐੱਲ. ਟੀ. ਈ, ਵਾਈ-ਫਾਈ 802.11ਏ/ਬੀ/ਜੀ/ਐੱਨ/ਏ, ਸੀ, ਬਲੂਟੁੱਥ 4.1 ਅਤੇ ਯੂ. ਐੱਸ. ਬੀ ਟਾਈਪ-ਸੀ ਪੋਰਟ
ਡਾਇਮੇਂਸ਼ਨ - 141.65x68.88x8.45 ਮਿਲੀਮੀਟਰ ਅਤੇ ਭਾਰ 149 ਗਰਾਮ
ਇਸ ਸਮਾਰਟਫੋਨ ਦੀ ਕੀਮਤ 'ਚ ਹੋਈ ਭਾਰੀ ਕਟੌਤੀ
NEXT STORY