ਆਟੋ ਡੈਸਕ - ਬੀ. ਐੱਮ. ਡਬਲਿਊ ਜਲਦ ਦੇਸ਼ 'ਚ ਆਪਣੀ ਦੂਜੀ ਜਨਰੇਸ਼ਨ X4 ਐੱਸ. ਯੂ. ਵੀ. ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਇਸ ਨੂੰ ਅਗਲੇ ਸਾਲ ਲਾਂਚ ਕਰ ਸਕਦੀ ਹੈ। ਹਾਲ ਹੀ 'ਚ ਇਸ ਨੂੰ ਰੋਡ ਟੈਸਟਿੰਗ ਦੇ ਦੌਰਾਨ ਵੇਖਿਆ ਗਿਆ ਹੈ। ਦੱਸ ਦੇਈਏ ਕੰਪਨੀ ਨੇ X4 ਦੀ ਪਹਿਲੀ ਜਨਰੇਸ਼ਨ ਮਾਡਲ ਨੂੰ ਗਲੋਬਲੀ ਬਾਜ਼ਾਰ 'ਚ 2014 'ਚ ਲਾਂਚ ਕੀਤਾ ਸੀ X4 ਨੂੰ X3 SUV ਦਾ ਕੂਪੇ ਵਰਜਨ ਮੰਨਿਆ ਜਾ ਸਕਦਾ ਹੈ। ਇਸ ਨੂੰ ਬੀ. ਐਮ. ਡਬਲਿਊ ਦੇ ਕਲਸਟਰ ਆਰਕਿਟੈਕਚਰ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ।
ਇਸ 'ਚ ਹੈ ਫਲੋਟਿੰਗ ਰੂਫ ਲਾਈਨ
ਐਕਸ 4 ਬੀ. ਐੱਮ ਡਬਲਿਊ ਐੱਕਸ 3 ਤੋਂ 44 mm ਲੰਬੀ ਤੇ 27 mm ਚੌੜੀ ਹੋਵੇਗੀ। ਕਾਰ ਦਾ ਵ੍ਹੀਲਬੇਸ X3 ਦੇ ਸਮਾਨ (2864 mm) ਹੀ ਹੋਵੇਗਾ। ਹਾਲਾਂਕਿ ਕਾਰ ਦੀ ਉਚਾਈ X3 ਤੋਂ 55 mm ਘੱਟ ਹੋਵੇਗੀ। ਬੀ-ਪਿਲਰ ਤੱਕ ਬੀ. ਐੱਮ ਡਬਲਿਊ ਐੱਕਸ 4 ਦੀ ਡਿਜਾਈਨ ਵੀ ਐੱਕਸ 3 SUV ਦੇ ਸਮਾਨ ਹੀ ਹੈ। ਹਾਲਾਂਕਿ ਇਸ 'ਚ ਫਲੋਟਿੰਗ ਰੂਫ ਲਾਈਨ ਮਿਲਦੀ ਹੈ, ਜੋ ਕਾਰ ਦੇ ਟੇਲ ਤੱਕ ਜਾਂਦੀ ਹੈ।
ਪਾਵਰ ਸਪੈਸੀਫਿਕੇਸ਼ਨਸ
ਬੀ. ਐੱਮ ਡਬਲਿਊ ਐਕਸ 4 'ਚ ਵੀ X3 ਦੀ ਤਰ੍ਹਾਂ ਦੋਵਾਂ ਪੈਟਰੋਲ ਤੇ ਡੀਜਲ ਇੰਜਣ ਆਪਸ਼ਨ ਦਿੱਤੇ ਜਾਣਗੇ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ। ਬੀ. ਐੱਮ ਡਬਲਿਊ ਐਕਸ 3 'ਚ 2.0 ਲਿਟਰ ਦਾ ਪੈਟਰੋਲ ਤੇ ਡੀਜਲ ਇੰਜਣ ਆਪਸ਼ਨ ਮਿਲਦੀ ਹੈ। ਐਕਸ 3 ਦਾ ਪੈਟਰੋਲ ਇੰਜਣ 252 PS ਦੀ ਪਾਵਰ ਤੇ 350 Nm ਦਾ ਟਾਰਕ ਜਨਰੇਟ ਕਰਦਾ ਹੈ, ਉਥੇ ਹੀ ਇਸ ਦਾ ਡੀਜ਼ਲ ਇੰਜਣ 190 PS ਦੀ ਪਾਵਰ ਤੇ 400 Nm ਦਾ ਟਾਰਕ ਦਿੰਦਾ ਹੈ। ਦੋਵਾਂ ਹੀ ਇੰਜਣ 8-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਹੈ।
ਅਨੁਮਾਨਿਤ ਕੀਮਤ
ਬੀ. ਐੱਮ ਡਬਲਿਊ ਐਕਸ 4 ਤੇ ਐਕਸ 5 ਐੱਸ. ਯੂ. ਵੀ. ਦੇ ਵਿਚਕਾਰ ਪੋਜਿਸ਼ਨ ਕੀਤੀ ਜਾਵੇਗੀ। ਇਸ ਦੀ ਅਨੁਮਾਨਿਤ ਕੀਮਤ ਲਗਭਗ 60 ਲੱਖ ਰੁਪਏ ਹੋਣ ਦੀ ਉਮੀਦ ਹੈ। ਭਾਰਤ 'ਚ ਇਸ ਦਾ ਮੁਕਾਬਲਾ ਮਰਸਡੀਜ਼- ਬੈਂਜ਼ GLC ਕੂਪੇ ਨਾਲ ਹੋਵੇਗਾ।
ਚੀਨ ’ਚ ਪੁਰਾਣੇ ਆਈਫੋਨ ਬੈਨ ’ਤੇ ਐਪਲ ਨੇ ਕਹੀ ਇਹ ਗੱਲ
NEXT STORY