ਨਵੀਂ ਦਿੱਲੀ– ਮਿਲਾਨ ’ਚ ਆਯੋਜਿਤ ਮੋਟਰਸਾਈਕਲ ਸ਼ੋਅ ਯਾਨੀ EICMA ਸ਼ੋਅ ’ਚ ਇਟਲੀ ਦੀ ਸੁਪਰਬਾਈਕ ਨਿਰਮਾਤਾ ਕੰਪਨੀ ਡੁਕਾਟੀ ਨੇ ਆਪਣੇ ਉਨ੍ਹਾਂ ਮਾਡਲਾਂ ਨੂੰ ਪੇਸ਼ ਕੀਤਾ ਹੈ ਜੋ ਅਗਲੇ ਸਾਲ ਯਾਨੀ 2019 ’ਚ ਬਾਜ਼ਾਰ ’ਚ ਦਸਤਕ ਦੇਣਗੀਆਂ। ਇਸ ਈਵੈਂਟ ਦੀ ਸ਼ੁਰੂਆਤ ਸਕ੍ਰੈਮਬਲਰ ਦੀ ਰੇਂਜ (Scrambler range), ਮਾਨਸਟਰ (the Monster) ਅਤੇ ਮਲਟੀਸਟ੍ਰਾਡਾ 1260 ਐਨਡੂਰੋ (the Multistrada 1260 Enduro) ਵਰਗੇ ਮਾਡਲਸ ਦੇ ਨਾਲ ਹੋਈ।
ਹਾਲਾਂਕਿ ਦਿਲਚਸਪ ਮੋਡ ਉਦੋਂ ਆਇਆ ਜਦੋਂ ਡੁਕਾਟੀ ਨੇ ਡੁਕਾਟੀ ਮਲਟੀਸਟ੍ਰਾਡਾ 950 ਐੱਸ (Ducati Multistrada 950S), ਡੂਕਾਟੀ ਹਾਈਪਰਮੋਟਾਰਡ (Ducati Hypermotard), ਡੁਕਾਟੀ ਡਾਇਵਲ (Ducati Diavel) ਅਤੇ ਡੁਕਾਟੀ ਪੈਨਿਗਲ V4 R (Ducati Panigale V4 R) ਵਰਗੇ ਨਵੇਂ ਅਤੇ ਧਮਾਕੇਦਾਰ ਮਾਡਲਸ ਪੇਸ਼ ਕੀਤੇ।
ਆਓ ਜਾਣਦੇ ਹਾਂ ਸੁਪਰਬਾਈਕਸ ਦੇ ਇਨ੍ਹਾਂ ਮਾਡਲਾਂ ਬਾਰੇ-
Ducati Multistrada
ਡੁਕਾਟੀ ਮਲਟੀਸਟ੍ਰਾਡਾ 950 ਐੱਸ ਦੋ ਵੇਰੀਐਂਟਸ ’ਚ ਉਪਲੱਬਧ ਹੈ- ਸਪੋਕਡ ਵ੍ਹੀਲਸ ਅਤੇ ਅਲੌਏ ਵ੍ਹੀਲਸ।ਇਸ ਵਿਚ ਉਹੀ ਸਰੀਆਂ ਚੀਜ਼ਾਂ ਹਨ ਜੋ ਮਲਟੀਸਟ੍ਰਾਡਾ 1260 ਮਾਡਲ ’ਚ ਹਨ। ਕੁਝ ਗੁਡੀਜ਼ ਵੀ ਇਸ ਦੇ ਨਾਲ ਸ਼ਾਮਲ ਹਨ, ਜਿਵੇਂ ਕਿ ਡੁਕਾਟੀ ਕੁਇੱਕ ਸ਼ਿੱਫਟ, ਕਰੂਜ਼ ਕੰਟਰੋਲ, ਸਕਾਈਹੁਕ ਇਲੈਕਟ੍ਰੋਨਿਕ ਸਸਪੈਂਸ਼ਨ, ਐੱਲ.ਈ.ਡੀ. ਲਾਈਟਿੰਗ ਅਤੇ 5-ਇੰਚ ਦੀ ਟੀ.ਐੱਫ.ਟੀ. ਡਿਸਪਲੇਅ।
Ducati Hypermotard
ਡੁਕਾਟੀ ਹਾਈਪਰਮੋਟਾਰਡ ਸੁਪਰਬਾਈਕ ਦੇ ਸਟੈਂਡਰਡ ਅਤੇ ਐੱਸ.ਪੀ. ਵਰਜਨ, ਦੋਵਾਂ ਨੂੰ ਹੁਣ ਕੁਝ ਖਾਸ ਅਪਡੇਟ ਮਿਲਣ ਵਾਲੇ ਹਨ ਜੋ ਅਗਲੇ ਸਾਲ ਯਾਨੀ 2019 ਦੇ ਮਾਡਲ ’ਚ ਨਜ਼ਰ ਆਉਣਗੇ। ਪੁਰਾਣੇ ਮਾਡਲ ਦੇ ਮੁਕਾਬਲੇ ਸਟੈਂਡਰਡ ਵਰਜਨ ਦਾ ਭਾਰ 4 ਕਿਲੋ ਘੱਟ ਹੈ ਅਤੇ ਪਾਵਰ ਜ਼ਿਆਦਾ ਹੈ। ਉਥੇ ਹੀ ਹਾਈਪਰਮੋਟਾਰਡ 950 ਐੱਸ.ਬੀ. ’ਚ ਫਲੈਟ ਸੀਟ, ਆਨਲਾਈਨ ਸਸਪੈਂਸ਼ਨ, ਬਾਈਡਾਇਰੈਕਸ਼ਨਲ ਕੁਇੱਕ ਸ਼ਿੱਫਟਰ ਅਤੇ ਮਰਚੇਸਿਨੀ ਫੋਰਸਡ ਵ੍ਹੀਲਸ ਹਨ।
Panigal V4 और V4 R
ਇਸ ਈਵੈਂਟ ’ਚ ਡੁਕਾਟੀ ਨੇ ਪੈਨਿਗਲ V4 ਅਤੇ V4 R ਤੋਂ ਵੀ ਪਰਦਾ ਚੁੱਕਿਆ। ਇਥੇ R ਦਾ ਮਤਲਬ ਰੇਸਿੰਗ ਹੈ। V4 R 998cc ਦੇ ਇੰਜਣ ਨੂੰ ਅਪਡੇਟ ਕੀਤਾ ਗਿਆ ਹੈ। ਇਹ 15,250rpm ’ਤੇ 221ps ਦੀ ਪਾਵਰ ਦਿੰਦਾ ਹੈ। ਪਰ ਜੇਕਰ ਤੁਸੀਂ ਇਸ ਤੋਂ ਜ਼ਿਆਦਾ ਪਾਵਰ ਚਾਹੁੰਦੇ ਹੋ ਤਾਂ ਇਸ ਨੂੰ Akrapovic exhaust ਰਾਹੀਂ 235ps ਤਕ ਵਧਾਇਆ ਜਾ ਸਕਦਾ ਹੈ।
Huawei Nova 3i ਨੂੰ ਮਿਲੀ ਨਵੀਂ ਅਪਡੇਟ, ਮਿਲ ਰਿਹੈ ਇਹ ਬਿਹਤਰੀਨ ਕੈਮਰਾ ਫੀਚਰ
NEXT STORY