ਜਲੰਧਰ : ਹਾਰਵਰਡ ਵੇਸ ਇੰਸਟੀਚਿਊਟ ਫਾਰ ਬਾਇਓਲਾਜੀਕਲੀ ਇੰਸਪਾਇਅਰਡ ਇੰਜੀਨੀਅਰਿੰਗ ਤੇ ਜਾਨ ਏ. ਪਾਲਸਨ ਸਕੂਲ ਆਫ ਇੰਜੀਨੀਅਰਿੰਗ ਐਂਡ ਅਪਲਾਈਡ ਸਾਇੰਸਿਜ਼ ਨੇ ਮਿਲ ਕੇ ਇਕ ਅਜਿਹਾ 3ਡੀ ਪ੍ਰਿੰਟਰ ਤਿਆਰ ਕੀਤਾ ਹੈ ਜੋ ਹਵਾ 'ਚ ਹੀ ਮੈਟਲ ਸਟ੍ਰਕਚਰ ਤਿਆਰ ਕਰ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਦੀ ਮਦਦ ਨਾਲ ਭਵਿੱਖ 'ਚ ਇਲੈਕਟ੍ਰਾਨਿਕਸ ਤੇ ਬਾਇਓ ਮੈਡੀਕਲ ਡਿਵਾਈਜ਼ਾਂ ਤਿਆਰ ਕੀਤੀਆਂ ਜਾ ਸਕਨਗੀਆਂ ਜਿਨ੍ਹਾਂ ਨੂੰ ਕਸਟਮ ਆਰਕੀਟੈਕਚਰ ਦੀ ਜ਼ਰੂਰਤ ਹੁੰਦੀ ਹੈ।
ਇਹ ਪ੍ਰਿੰਟਰ ਸਿਲਵਰ ਨੈਨੋ ਪਾਰਟੀਕਲਜ਼ ਦੀ ਵਰਤੋਂ ਕਰਦਾ ਹੈ ਜੋ ਬਾਹਰ ਨਿਕਲਦਿਆਂ ਹੀ ਹਾਰਡ ਹੋ ਜਾਂਦਾ ਹੈ। ਪ੍ਰਿੰਟਰ ਦੀ ਨੋਜ਼ਲ 'ਚੋਂ ਨਿਕਲਦਾ ਸਿਲਵਰ ਨੈਨੋ ਪਾਰਟੀਕਲਜ਼ ਦਾ ਮੈਟੀਰੀਅਲ ਇਨਸਾਨੀ ਵਾਲ ਤੋਂ ਵੀ ਪਤਲਾ ਹੁੰਦਾ ਹੈ ਤੇ ਕੁਝ ਸਕਿੰਟਾਂ 'ਚ ਹੀ ਠੋਸ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰਿੰਟਿਡ ਮੈਟੀਰੀਅਲ ਹਾਈਲੀ ਕੰਡਕਟਿਵ ਵੀ ਹੁੰਦਾ ਹੈ।
ਪਹਿਲਾਂ ਤੋਂ ਜ਼ਿਆਦਾ ਵੱਡੀ ਅਤੇ ਦਮਦਾਰ ਹੋਵੇਗੀ Nano
NEXT STORY