ਜਲੰਧਰ— ਐਪਲ ਦੇ ਆਉਣ ਵਾਲੇ ਆਈਫੋਨਸ ਪਿਛਲੇ ਕਾਫੀ ਸਮੇਂ ਤੋਂ ਚਰਚਾਵਾਂ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਨੂੰ ਲੈ ਕੇ ਕਈ ਲੀਕ ਰਿਪੋਰਟਾਂ ਵੀ ਸਾਹਮਣੇ ਆ ਚੁੱਕੀਆਂ ਹਨ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਇਸ ਸਾਲ ਇਕ ਨਹੀਂ ਸਗੋਂ ਤਿੰਨ ਨਵੇਂ ਆਈਫੋਨਸ ਪੇਸ਼ ਕਰ ਰਹੀ ਹੈ। ਹੁਣ ਇਕ ਵੀਡੀਓ ਸਾਹਮਣਏ ਆਈ ਹੈ ਜਿਸ ਵਿਚ ਆਈਫੋਨ ਐਕਸ.ਐੱਸ. ਅਤੇ ਆਈਫੋਨ ਐਕਸ.ਐੱਸ. ਪਲੱਸ ਦੀ ਫਰਸਟ ਲੁੱਕ ਦਿਖਾਈ ਗਈ ਹੈ।
ਪਿਛਲੇ ਹਫਤੇ ਹੀ 9to5Mac ਨੇ 5.8-ਇੰਚ ਅਤੇ 6.5-ਇੰਚ ਦੀ ਓ.ਐੱਲ.ਈ.ਡੀ. ਆਈਫੋਨਸ ਦੀ ਫਰਸਟ ਲੁੱਕ ਦਾ ਖੁਲਾਸ ਕੀਤਾ ਸੀ। ਅਫਵਾਹ ਹੈ ਕਿ ਇਹ 5.8-ਇੰਚ ਅੇਤ 6.5-ਇੰਚ ਓ.ਐੱਲ.ਈ.ਡੀ. ਆਈਫੋਨਸ ਨੂੰ ਹੀ ਆਈਫੋਨ ਐਕਸ.ਐੱਸ. ਕਿਹਾ ਜਾਵੇਗਾ। ਹੁਣ ਇਸੇ ਨੂੰ ਆਧਾਰ ਬਣਾ ਕੇ ਇਕ ਕੰਸੈਪਟ ਵੀਡੀਓ ਬਣਾਈ ਗਈ ਹੈ। ਇਸ ਨੂੰ ਦੱਖਣ ਕੋਰੀਆ ਦੇ ਐਪਲ ਫੈਨ Lee Gunho ਨੇ ਬਣਾਇਆ ਹੈ। ਇਸ ਵੀਡੀਓ 'ਚ ਨਵੇਂ ਆਈਫੋਨ ਦੀ ਪਹਿਲੀ ਝਲਕ ਦਿਖਾਈ ਗਈ ਹੈ।
ਇਹ ਵੀਡੀਓ 39 ਸੈਕਿੰਡ ਦੀ ਹੈ। ਇਸ ਵੀਡੀਓ 'ਚ ਦੋ ਡਿਵਾਈਸਿਸ ਨੂੰ ਹਰ ਐਂਗਲ ਤੋਂ ਦਿਖਾਇਆ ਗਿਆ ਹੈ। ਇਹ ਗੋਲਡ ਮਟੈਲਿਕ ਬਾਡੀ ਫਰੇਮ 'ਚ ਆਉਣਗੇ। ਦੱਸ ਦੇਈਏ ਕਿ ਐਪਲ ਇਸੇ ਮਹੀਨੇ ਇਕ ਈਵੈਂਟ ਕਰਨ ਜਾ ਰਹੀ ਹੈ। ਇਹ ਈਵੈਂਟ 12 ਸਤੰਬਰ ਨੂੰ ਹੋਵੇਗਾ। ਅਜਿਹੇ ਮੰਨਿਆ ਜਾ ਰਿਹਾ ਹੈ ਕਿ ਐਪਲ ਇਸੇ ਈਵੈਂਟ 'ਚ ਆਪਣੇ ਆਉਣ ਵਾਲੇ ਆਈਫੋਨਸ ਦਾ ਐਲਾਨ ਕਰ ਸਕਦੀ ਹੈ।
ਇੱਕ ਹਫਤੇ ਦੀ ਬੈਟਰੀ ਬੈਕਅਪ ਨਾਲ ਜਲਦ ਪੇਸ਼ ਹੋਵੇਗੀ Huawei ਦੀ ਨਵੀਂ ਸਮਾਰਟਵਾਚ
NEXT STORY