ਜਲੰਧਰ- ਆਈਫੋਨ ਦੇ ਵੱਧਦੀ ਹੋਈ ਡਿਮਾਂਡ ਨੂੰ ਦੇਖਦੇ ਹੋਏ ਇਸ 'ਚ ਕਈ ਸੁਧਾਰ ਕੀਤੇ ਜਾ ਰਹੇ ਹਨ ਅਤੇ ਕਈ ਨਵੇ ਫੀਚਰਸ ਵੀ ਪੇਸ਼ ਕੀਤੇ ਜਾ ਰਹੇ ਹਨ। ਹਾਲ ਹੀ 'ਚ ਆਈਫੋਨ ਦੀ ਬੈਟਰੀ ਨੂੰ ਲੈ ਕੇ ਇਕ ਨਵੀਂ ਅਪਡੇਟ ਸਾਹਮਣੇ ਆਈ ਹੈ। ਜੋ ਯੂਜ਼ਰਜ਼ ਰਾਤ ਸਮੇਂ ਵੀ ਆਈਫੋਨ ਦੀ ਵਰਤੋਂ ਕਰਦੇ ਹਨ ਅਤੇ ਬੈਟਰੀ ਦੇ ਖਤਮ ਹੋਣ ਕਾਰਨ ਪੂਰੀ ਤਰ੍ਹਾਂ ਮਜ਼ਾ ਨਹੀਂ ਲੈ ਪਾਉਂਦੇ ਉਨ੍ਹਾਂ ਲਈ ਆਈ.ਓ.ਐੱਸ. ਦੀ ਨਵੀਂ ਅਪਡੇਟ ਪੇਸ਼ ਕੀਤੀ ਜਾ ਰਹੀ ਹੈ।
ਇਕ ਰਿਪੋਰਟ ਦੇ ਮੁਤਾਬਿਕ ਆਈ.ਓ.ਐੱਸ. 9.3.2 ਅਪਡੇਟ 'ਨਾਈਟ ਸ਼ਿਫਟ' ਅਤੇ 'ਲੋ ਪਾਵਰ ਮੋਡ' ਦੀ ਇਕੋ ਸਮੇਂ ਵਰਤੋਂ ਕਰਨ ਨੂੰ ਸਪੋਰਟ ਕਰਦੀ ਹੈ। ਆਈ.ਓ.ਐੱਸ. 9.3 ਦੇ ਬੀਟਾ ਵਰਜਨ 'ਚ ਯੂਜ਼ਰਜ਼ ਇਨ੍ਹਾਂ ਦੋਨਾਂ ਫੀਚਰਸ ਦੀ ਇਕੋ ਸਮੇਂ ਵਰਤੋਂ ਕਰ ਸਕਦੇ ਹਨ ਭਾਵੇਂ ਉਹ ਪੁਰਾਣੇ ਵਰਜਨ 'ਚੋਂ ਰਿਮੂਵ ਕਰ ਦਿੱਤੇ ਗਏ ਹੋਣ। ਨਾਈਟ ਸ਼ਿਫਟ ਫੀਚਰ ਸਕ੍ਰੀਨ ਦੀ ਬਲੂ ਲਾਈਟ ਨੂੰ ਘਟਾ ਦਿੰਦਾ ਹੈ, ਜਦੋਂ ਕਿ ਲਾਈਟ ਪਾਵਰ ਮੋਡ ਤੁਹਾਡੇ ਫੋਨ ਦੀ ਪਾਵਰ ਨੂੰ ਘਟਾ ਕੇ ਬੈਟਰੀ ਲਾਈਫ ਨੂੰ ਐਕਸਟੈਂਡ ਕਰ ਦਿੰਦਾ ਹੈ। ਇਸ ਅਪਡੇਟ 'ਚ ਡਿਕਸ਼ਨਰੀ ਡੈਫੀਨੇਸ਼ਨ ਫੇਲੀਅਰ ਅਤੇ ਬਲੂਟੂਥ ਆਡੀਓ ਮੁੱਦੇ ਵਰਗੇ ਬੱਗਜ਼ ਨੂੰ ਵੀ ਫਿਕਸ ਕੀਤਾ ਗਿਆ ਹੈ।
ਕਿਸੇ ਵੀ ਐਂਗਲ 'ਚ ਲੈਂਡ ਕਰ ਜਾਂਦੈ ਇਹ ਡ੍ਰੋਨ (ਵੀਡੀਓ)
NEXT STORY