ਜਲੰਧਰ- ਸਾਲ 2016 ਸਮਾਰਟਫੋਨ ਬਾਜ਼ਾਰ ਲਈ ਕਾਫੀ ਬਿਹਤਰੀਨ ਰਿਹਾ। ਇਸ ਸਾਲ ਸਭ ਤੋਂ ਜ਼ਿਆਦਾ ਚਾਈਨੀਜ਼ ਕੰਪਨੀਆਂ ਨੇ ਆਪਣੇ ਸਮਾਰਟਫੋਨਜ਼ ਵੇਚੇ ਹਨ। ਅਜਿਹੇ 'ਚ ਇਹ ਸਾਲ ਚਾਈਨੀਜ਼ ਸਮਾਰਟਫੋਨ ਕੰਪਨੀਆਂ ਦਾ ਸਾਲ ਕਿਹਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਸ ਸਾਲ ਦੀ ਟਾਪ 10 ਸਭ ਤੋਂ ਵੱਡੀ ਸਮਾਰਟਫੋਨ ਕੰਪਨੀਆਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿੰਨ੍ਹਾਂ ਨੇ 2016 'ਚ ਸਫਲਤਾ ਹਾਸਲ ਕੀਤੀ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ 'ਚ ਉਹ ਕੰਪਨੀਆਂ ਵੀ ਸ਼ਾਮਲ ਹਨ, ਜੋ IDC Q3 2016 ਰਿਪੋਰਟ 'ਤੇ ਆਧਾਰਿਤ ਹਨ।
1. Samsung -
ਇਹ ਕੰਪਨੀ 2016 ਦੀ ਤੀਜੀ ਤਿਮਾਹੀ 'ਚ ਪੂਰੀ ਦੁਨੀਆਂ ਦੇ ਸਮਾਰਟਫੋਨ ਮਾਰਕੀਟ 'ਚ 21 ਪ੍ਰਤੀਸ਼ਤ ਸ਼ੇਅਰ ਨਾਲ ਪਹਿਲੇ ਨੰਬਰ 'ਤੇ ਰਹੀ। ਜਦ ਕਿ ਗਲੈਕਸੀ ਨੋਟ 7 ਨੂੰ ਵਾਪਸ ਮੰਗਵਾ ਕੇ ਕੰਪਨੀ ਨੂੰ ਥੋੜਾ ਨੁਕਸਾਨ ਵੀ ਚੁਕਣਾ ਪਿਆ ਪਰ ਇਸ ਨੁਕਸਾਨ ਦੀ ਭਰਪਾਈ ਗਲੈਕਸੀ S7 ਅਤੇ S7 Edge ਨੇ ਕਰ ਦਿੱਤੀ। ਇਹ ਦੋਵੇਂ ਫੋਨ ਯੂਜ਼ਰਸ ਨੂੰ ਕਾਫੀ ਪਸੰਦ ਆਏ ਹਨ।
2. Apple -
ਇਸ ਸਾਲ ਕੰਪਨੀ ਨੇ 45.5 ਮਿਲੀਅਨ ਯੂਨੀਟਸ ਦੀ ਬਿਕਰੀ ਕੀਤੀ ਹੈ। ਜਦ ਕਿ ਇਸ ਸਾਲ ਦੇ ਆਂਕੜੇ ਪਿਛਲੇ ਸਾਲ ਦੀ ਤੀਜੀ ਤਿਮਾਹੀ ਦੇ ਮੁਕਾਬਲੇ 5.3 ਪ੍ਰਤੀਸ਼ਤ ਘੱਟ ਹੈ। iPhone 6s ਇਸ ਸਾਲ ਦੀ ਤੀਜੀ ਤਿਮਾਹੀ 'ਚ ਬੈਸਟਸੇਲਿੰਗ ਰਿਹਾ। ਉੱਥੇ ਹੀ ਆਈਫੋਨ 7 ਦੀ ਬਿਕਰੀ ਵੀ ਕਾਫੀ ਚੰਗੀ ਹੋਈ।
3. Huawei -
ਇਸ ਕੰਪਨੀ ਨੇ ਇਸ ਸਾਲ ਮਿਡ-ਰੇਂਜ ਅਤੇ ਹਾਈ-ਐਂਡ ਸਮਾਰਟਫੋਨ ਲਾਂਚ ਕੀਤੇ ਅਤੇ ਇਨ੍ਹਾਂ ਦੀ ਸੇਲ ਵੀ ਚੰਗੀ ਰਹੀ। ਹੁਆਵੇ ਨੇ 2016 ਦੀ ਤੀਜੀ ਤਿਮਾਹੀ 'ਚ 57.2 ਪ੍ਰਤੀਸ਼ਤ ਸਮਾਰਟਫੋਨ ਵੇਚੇ।
4. Oppo -
ਲੇਨੋਵੋ ਚੌਥੇ ਨੰਬਰ 'ਤੇ ਜਗ੍ਹਾ ਬਣਾਈ। ਸਮਾਰਟਫੋਨ ਦੀ ਗੱਲ ਕੀਤਾ ਜਾਵੇਂ ਤਾਂ ਇਹ ਫੋਨ ਜ਼ਿਆਦਾ ਚੰਗਾ ਚੱਲਿਆ। ਜੇਕਰ ਸਮਾਰਟਫੋਨ ਬਾਜ਼ਾਰ 'ਚ ਹਿੱਸੇਦਾਰੀ ਦੀ ਗੱਲ ਕੀਤੀ ਜਾਵੇਂ ਤਾਂ ਅੋਪੋ ਦੇ ਮਾਰਕੀਟ 'ਚ 7.1 ਪ੍ਰਤੀਸ਼ਤ ਸ਼ੇਅਰ ਹੈ। ਚੀਨ ਦੇ ਬਾਹਰ ਏਸ਼ੀਆ ਦੇ ਬਾਜ਼ਾਰਾਂ 'ਚ ਬਿਹਤਰ ਮਾਰਕੀਟ ਨਾਲ ਕੰਪਨੀ ਨੂੰ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ।
5. Vivo -
ਸਾਲ ਦੀ ਤੀਜੀ ਤਿਮਾਹੀ 'ਚ ਵੀਵੋ ਨੇ ਸ਼ਿਓਮੀ ਨੂੰ ਹਟਾ ਕੇ ਪੰਜਵਾਂ ਸਥਾਨ ਹਾਸਲ ਕੀਤਾ। ਠੀਕ ਅੋਪੋ ਦੀ ਤਰ੍ਹਾਂ ਹੀ ਇਸ ਕੰਪਨੀ ਦੀ ਵੀ ਚੀਨ 'ਚ ਬਿਹਤਰ ਪਕੜ ਹੈ।
ਉਪਰੋਕਤ ਲਿਸਟ IDC Q3 2016 ਦੀ ਰਿਪੋਰਟ 'ਤੇ ਆਧਾਰਿਤ ਹੈ। ਇਸ ਤੋਂ ਬਾਅਦ ਜਿੰਨ੍ਹਾਂ ਕੰਪਨੀਆਂ ਦੀ ਲਿਸਟ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇਸ ਸਾਲ ਸਮਾਰਟਫੋਨ ਬਾਜ਼ਾਰ 'ਚ ਕਾਮਯਾਬ ਰਹੇ।
6. OnePlus -
ਇਸ ਸਾਲ ਵਨਪਲੱਸ ਨੇ ਕਾਫੀ ਪ੍ਰਸਿੱਧੀ ਹਾਲਸ ਕੀਤੀ। ਵਨਪਲੱਸ 3 ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਜਿਸ ਤੋਂ ਬਾਅਦ ਕੰਪਨੀ ਨੇ ਵਨਪਲੱਸ 3ਟੀ ਲਾਂਚ ਕੀਤਾ। ਇਸ ਫੋਨ ਨੇ ਵੀ ਕਾਫੀ ਵਧੀਆ ਪ੍ਰਦਰਸ਼ਨ ਕੀਤਾ। ਦੁਹਾਨੂੰ ਦੱਸ ਦਈਏ ਕਿ ਵਨਪਲੱਸ 3 ਨੂੰ ਵੈਲਿਊ ਫਾਰ ਮਨੀ ਕਿਹਾ ਜਾਂਦਾ ਹੈ।
7. Xiaomi -
ਸ਼ਿਓਮੀ ਨੇ 2016 'ਚ ਭਾਰਤੀ ਸਮਾਰਟਫੋਨ ਮਾਰਕੀਟ 'ਚ ਵਾਪਸੀ ਕੀਤੀ ਹੈ। ਕੰਪਨੀ ਦੇ ਫਲੈਗਸ਼ਿਪ ਸਮਾਰਟਫੋਨ Mi 5 ਨਾਲ ਰੈੱਡਮੀ ਨੋਟ 3 ਦੀ ਬਿਹਤਰ ਵਿਕਰੀ ਹੋਈ ਹੈ।
8. Lenovo -
ਇਸ ਕੰਪਨੀ ਨੇ ਵੀ ਕਾਫੀ ਵਧੀਆ ਪ੍ਰਦਰਸ਼ਨ ਕੀਤਾ। ਲੇਨੋਵੋ ਦੀ ਕੰਪਨੀ ਮੋਟੋਰੋਲਾ ਨੇ ਭਾਰਤ ਅਤੇ ਹੋਰ ਮਾਰਕੀਟਸ 'ਚ ਬਿਹਤਰ ਗ੍ਰੋਥ ਦਿਖਾਈ ਹੈ।
9. LG -
LG ਨੇ ਕੁਝ ਸਮੇਂ ਪਹਿਲਾਂ ਹੀ LG G5 ਸਮਾਰਟਫੋਨ ਲਾਂਚ ਕੀਤਾ ਸੀ। ਉਹ ਇਕ ਮਾਡਚੂਲਰ ਫੋਨ ਸੀ। ਦੂਜਿਆਂ ਤੋਂ ਵੱਖ ਫੋਨ ਨੂੰ ਲਾਂਚ ਕਰਨ ਦੇ ਬਾਵਜੂਦ ਵੀ ਇਸ ਫੋਨ ਨੇ ਬਿਹਤਰ ਪ੍ਰਦਰਸ਼ਨ ਨਹੀਂ ਕੀਤਾ। ਉੱਥੇ ਹੀ LG V20 ਦੀ ਇਸ ਸਾਲ ਬਿਹਤਰ ਸੇਲ ਹੋਈ।
10. Sony -
ਸੋਨੀ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਅਤੇ ਹੋਰ ਦੇਸ਼ਾਂ 'ਚ ਸਿਰਫ ਪ੍ਰੀਮੀਅਰ ਸਮਾਰਟਫੋਨ ਵੇਚੇਗੀ। ਹਾਲ ਹੀ 'ਚ ਉਸ ਨੇ Xperia XZ ਸਮਾਰਟਫੋਨ ਲਾਂਚ ਕੀਤਾ ਹੈ।
Portronics ਨੇ ਲਾਂਚ ਕੀਤਾ ਨਵਾਂ ਬਲੂਟੁੱਥ ਸਪੀਕਰ Dome
NEXT STORY