ਜਲੰਧਰ : ਬਚਪਨ 'ਚ ਤੁਸੀਂ ਵੀ ਪੋਕੇਮੋਨ ਕਾਰਟੂਨ ਜ਼ਰੂਰ ਦੇਖਿਆ ਹੋਵੇਗਾ ਤੇ ਉਸ ਸਮੇਂ ਕਈ ਬੱਚਿਆਂ ਦੀ ਇਹ ਸੋਚ ਹੁੰਦੀ ਸੀ ਕਿ ਕਾਸ਼ ਪੋਕੇਮੋਨ ਅਲਸ ਜ਼ਿੰਦਗੀ 'ਚ ਹੁੰਦੇ ਤੇ ਤੁਸੀਂ ਉਨ੍ਹਾਂ ਨੂੰ ਫੜ ਸਕਦੇ। ਇਹ ਸੁਪਨਾ ਸੱਚ ਹੋ ਸਕਦਾ ਹੈ, ਜੀ ਹਾਂ ਨੈਂਟੈਂਡੋ ਤੇ ਨਿਆਂਟਿਕ ਦੇ ਡਿਵੈੱਲਪਰਾਂ ਨੇ ਇਕ ਇਗਮੈਂਟਿਡ ਰਿਐਲਿਟੀ ਗੇਮ ਡਿਵੈੱਲਪ ਕੀਤੀ ਹੈ, ਜਿਸ ਦੇ ਡਿਵੈੱਲਪਰ ਵਰਜ਼ ਦਾ 9 ਮਿੰਟ ਦਾ ਗੇਮ ਪਲੇਅ ਤੁਸੀਂ ਉੱਪਰ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।
ਇਸ ਦਾ ਬੇਸਿਕ ਗੇਮ ਪਲੇਅ ਅਸਲ ਦੁਨੀਆ ਨਾਲ ਜੁੜਿਆ ਹੋਇਆ ਹੈ। ਇਹ ਐਪ ਤੁਹਾਡੇ ਫੋਨ ਦੇ ਜੀ. ਪੀ. ਐੱਸ. ਦੀ ਮਦਦ ਨਾਲ ਪੋਕੇਮੋਨ ਲੱਭਣ 'ਚ ਮਦਦ ਕਰਦੀ ਹੈ। ਇਸ ਤੋਂ ਬਾਅਦ ਪੋਕਿਬੋਲ ਨਾਲ ਤੁਸੀਂ ਪੋਕੇਮੋਨ ਨੂੰ ਫੜ ਸਕਦੇ ਹੋ। ਇਸ 'ਚ ਕਰੈਕਟਰ ਕਸਟਮਾਈਜ਼ੇਸ਼ਨ ਦੀ ਵੀ ਆਪਸ਼ਨ ਮਿਲਦੀ ਹੈ। ਇਸ ਗੇਮ ਦਾ ਯੂਜ਼ਰ ਇੰਟਰਫੇਸ ਐਨੀਮੇਟਿਡ ਹੋਣ ਦੇ ਨਾਲ-ਨਾਲ ਤੁਹਾਡੇ ਫੋਨ ਦੇ ਕੈਮਰੇ ਤੋਂ ਮਿਲਣ ਵਾਲੀ ਲਾਈਵ ਫੀਡ ਹੋਵੇਗਾ।
ਇਸ ਸਾਲ ਦੇ ਅੰਤ ਤੱਕ ਇਹ ਗੇਮ ਆਈਫੋਨ ਤੇ ਐਂਡ੍ਰਾਇਡ ਪਲੈਟਫਾਰਮਾਂ 'ਤੇ ਉਪਲੱਬਧ ਕਰਵਾਈ ਜਾਵੇਗੀ। ਪੋਕੇਮੋਨ ਗੋ ਦੇ ਬੀਟਾ ਵਰਜ਼ ਦੀ ਵੀਡੀਓ ਤੁਸੀਂ ਉਪਰ ਦੇਖ ਸਕਦੇ ਹੋ।
ਭਾਰਤ 'ਚ ਲਾਂਚ ਹੋਇਆ 5020mAh ਦੀ ਦਮਦਾਬ ਬੈਟਰੀ ਵਾਲਾ ਸਮਾਰਟਫੋਨ
NEXT STORY