ਜਲੰਧਰ- ਫਿਨਲੈਂਡ ਦੀ ਕੰਪਨੀ ਐੱਚ. ਐੱਮ. ਡੀ. ਗਲੋਬਲ ਨੇ ਇਸ ਸਾਲ ਨੋਕੀਆ ਬ੍ਰਾਂਡ ਦੇ ਕਈ ਐਂਡਰਾਇਡ ਸਮਾਰਟਫੋਨਜ਼ ਲਾਂਚ ਕੀਤੇ। ਇਨ੍ਹਾਂ 'ਚ ਨੋਕੀਆ 3 ਸਭ ਤੋਂ ਸਸਤਾ ਹੈ। ਫਿਨਲੈਂਡ ਦੀ ਇਹ ਕੰਪਨੀ ਇਕ ਹੋਰ ਕਿਫਾਇਤੀ ਸਮਾਰਟਫੋਨ ਨੋਕੀਆ 2 'ਤੇ ਕੰਮ ਕਰ ਰਹੀ ਹੈ। ਹੁਣ ਇਸ ਨੂੰ ਗੀਕਬੈਂਚ ਸਾਈਟ 'ਤੇ ਲਿਸਟ ਕੀਤਾ ਗਿਆ ਹੈ।
ਅਨਨੋਨ ਹਾਰਟ ਕੋਡਨੇਮ ਵਾਲੇ ਨੋਕੀਆ 2 'ਚ 1.27 ਗੀਗਾਹਟਰਜ਼ ਸਨੈਪਡ੍ਰੈਗਨ 210 ਪ੍ਰੋਸੈਸਰ ਇਸਤੇਮਾਲ ਹੋਵਗਾ। ਇਸ ਨਾਲ 1 ਜੀ. ਬੀ. ਰੈਮ ਦਿੱਤਾ ਜਾਵੇਗਾ। ਸਮਾਰਟਫੋਨ 'ਚ ਲੇਟੈਸਟ ਐਂਡਰਾਇਡ 7.1.1 ਨਾਗਟ ਸਾਫਟਵੇਅਰ ਦਾ ਇਸਤੇਮਾਲ ਹੋਇਆ ਹੈ। ਸਾਫਟਵੇਅਰ ਦੇ ਮਾਮਲੇ 'ਚ ਇਹ ਫੋਨ ਹਮੇਸ਼ਾਂ ਅਪਡੇਟ ਰਹੇਗਾ। ਫੋਨ ਨੂੰ ਸਿੰਗਲ ਕੋਰ ਟੈਸਟ 'ਚ 422 ਅਤੇ ਮਲਟੀ ਕੋਰ ਟੈਸਟ 'ਚ 1146 ਸਕੋਰ ਮਿਲੇ।
ਇਸ ਤੋਂ ਪਹਿਲਾ ਨੋਕੀਆ 2 ਦੀ ਤੁਲਨਾ ਨੋਕੀਆ 3 ਨਾਲ ਕੀਤੀ ਗਈ ਸੀ। ਨੋਕੀਆ ਆਪਣੇ ਆਉਣ ਵਾਲੇ ਐਂਟਰੀ ਲੈਵਲ ਐਂਡਰਾਇਡ ਹੈਂਡਸੈੱਟ 'ਚ ਆਨਸਕਰੀਨ ਨੈਵੀਗੇਸ਼ਨ ਬਟਨ ਦੇ ਸਕਦੀ ਹੈ। ਇਸ ਤੋਂ ਪਹਿਲਾਂ ਨੋਕੀਆ ਦੇ ਤਿੰਨੋਂ ਹੈਂਡਸੈੱਟ 'ਚ ਕਪੈਸਟਿਵ ਨੈਵੀਗੇਸ਼ਨ ਬਟਨ ਦਿੱਤੇ ਗਏ ਹਨ। ਨੋਕੀਆ ਇਸ ਸਮਾਰਟਫੋਨ ਨੂੰ 16 ਅਗਸਤ ਨੂੰ ਲਾਂਚ ਕਰੇਗੀ। ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਨੇ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਨੋਕੀਆ 8 ਨੂੰ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
ਬੰਦ ਨਹੀਂ ਹੋ ਰਿਹੈ MS Paint, ਹੁਣ ਇੰਝ ਕਰ ਸਕੋਗੇ ਇਸ ਦਾ ਇਸਤੇਮਾਲ
NEXT STORY