ਜਲੰਧਰ—HMD ਗਲੋਬਲ ਨੇ 13 ਜੂਨ ਜਾਨੀ ਕੱਲ ਹੋਣ ਵਾਲੇ ਨੋਕੀਆ ਇਵੈਂਟ ਲਈ ਇਸ ਮਹੀਨੇ ਪ੍ਰੈਸ ਇੰਵਾਈਟ ਭੇਜੇ ਸੀ। ਹੁਣ ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਸ ਇਵੈਂਟ 'ਚ ਨੋਕੀਆ ਸਮਾਰਟਫੋਨ ਲਾਂਚ ਕੀਤਾ ਜਾਵੇਗਾ। ਉਮੀਦ ਹੈ ਕਿ ਕੰਪਨੀ ਭਾਰਤ 'ਚ ਆਪਣੇ ਨੋਕੀਆ 3, ਨੋਕੀਆ 5 ਅਤੇ ਨੋਕੀਆ 6 ਸਮਾਰਟਫੋਨਜ਼ ਨੂੰ ਲਾਂਚ ਕਰ ਸਕਦੀ ਹੈ। HMD ਗਲੋਬਲ ਦੁਆਰਾ ਭੇਜੇ ਗਏ ਇੰਵਾਈਟ 'ਚ ਕਿਸੇ ਵੀ ਡਿਵਾਈਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਪਰ ਇਸ 'ਚ ਕਿਹਾ ਗਿਆ ਹੈ ਕਿ ਨੋਕੀਆ ਸਮਾਰਟਫੋਨ ਦੇ ਨਵੇਂ ਯੁਗ 'ਚ ਤੁਹਾਡਾ ਸਵਾਗਤ ਹੈ। ਦਸ ਦਇਏ ਕੀ ਨਵੇਂ ਨੋਕੀਆ 3310 ਫੋਨ ਨੂੰ ਮਈ 'ਚ 3310 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਹ ਫੀਚਰ ਫੋਨ ਭਾਰਤ 'ਚ ਆਫਲਾਈਨ ਰਿਟੇਲ ਸਟੋਰਸ 'ਤੇ ਉਪਲੱਬਧ ਹੈ।
ਦਸ ਦਇਏ ਕਿ ਨੋਕੀਆ 6 ਨੂੰ ਇਸ ਸਾਲ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਚੀਨ 'ਚ ਲਾਂਚ ਕੀਤਾ ਗਿਆ ਸੀ। ਇਸ ਦੇ ਬਾਅਦ MWC 2017 'ਚ ਨੋਕੀਆ 6 ਦੀ ਅੰਤਰਰਾਸ਼ਟਰੀ ਉਪਲੱਬਧਾ ਦੀ ਜਾਣਕਾਰੀ ਦਿੱਤੀ ਗਈ।
Nokia 3
ਨੋਕੀਆ 3 'ਚ 5 ਇੰਚ ਦੀ hd (720*1280 ਪਿਕਸਲ) ips ਡਿਸਪਲੇ ਦਿੱਤੀ ਗਈ ਹੈ। ਇਸ 'ਚ 1.3 Ghz ਕਵਾਡ-ਕੋਰ ਮੀਡੀਆਟੇਕ MT6737 ਪ੍ਰੋਸੈਸਰ ਹੈ। ਨੋਕੀਆ 3 'ਚ 2 ਜੀ.ਬੀ ਰੈਮ ਨਾਲ 16 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਜਾ ਸਕਦੀ ਹੈ।
ਫੋਟੋਗ੍ਰਾਫੀ ਲਈ ਨੋਕੀਆ 3 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਦੋਵੇਂ ਕੈਮਰੇ ਆਟੋਫੋਕਸ ਤੋਂ ਲੈਸ ਹਨ। ਇਹ ਸਿਲਵਰ, ਮੈਟੇ ਬਲੈਕ, ਬਲੂ ਅਤੇ ਕਾਪਰ ਰੰਗ 'ਚ ਮਿਲਣਗੇ।
Nokia 5
ਨੋਕੀਆ 5 'ਚ 5.2 ਇੰਚ ਦੀ IPS LCD ਡਿਸਪਲੇ ਦਿੱਤੀ ਗਈ ਹੈ। ਨੋਕੀਆ 5 'ਚ ਕਵਾਲਕਾਮ ਸਨੈਪਡਰੈਗਨ 430 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2 ਜੀ.ਬੀ ਰੈਮ ਨਾਲ 16 ਜੀ.ਬੀ ਇੰਟਨਰਲ ਸਟੋਰੇਜ ਦੇ ਤੌਰ 'ਤੇ ਦਿੱਤੀ ਗਈ ਹੈ। ਇਸ 'ਤੇ 2.5ਡੀ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੇਕਸ਼ਨ ਦਿੱਤੀ ਗਈ ਹੈ।
ਫੋਟੋਗ੍ਰਾਫੀ ਲਈ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ PDAF ਅਤੇ ਡਿਊਲ ਟੋਨ ਫਲੈਸ਼ ਤੋਂ ਲੈਸ ਹੈ। ਉੱਥੇ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਬਲੂ, ਸਿਲਵਰ, ਬੈਲਕ ਅਤੇ ਕਾਪਰ ਰੰਗ 'ਚ ਉਪਲੱਬਧ ਕਰਵਾਇਆ ਜਾਵੇਗਾ।
Nokia 6
ਨੋਕੀਆ 6 'ਚ 5.5 ਇੰਚ ਦੀ ਫੁਲ HD ਡਿਸਪਲੇ ਹੈ ਜੋ 2.5 ਡੀ ਗੋਰਿੱਲਾ ਗਲਾਸ ਦੇ ਨਾਲ ਆਉਂਦੀ ਹੈ। ਸਮਾਰਟਫੋਨ 'ਚ ਕਵਾਲਕਾਮ ਸਨੈਪਡਰੈਗਨ 430 ਚਿੱਪਸੈਟ ਦਿੱਤਾ ਗਿਆ ਹੈ। ਉੱਥੇ ਨੋਕੀਆ 6 'ਚ 4 ਜੀ.ਬੀ ਰੈਮ ਨਾਲ 64 ਜੀ.ਬੀ ਦਾ ਇੰਟਰਨਲ ਸਟੋਰੇਜ ਦਿੱਤੀ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ 'ਚ F/2.0 ਅਪਰਚਰ ਵਾਲਾ 16 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜੋ Pphase Detection Auto Focus ਅਤੇ ਡਿਊਲ ਟੋਨ ਫਲੈਸ਼ ਤੋਂ ਲੈਸ ਹੈ। ਉੱਥੇ ਸੈਲਫੀ ਅਤੇ ਵੀਡੀਓ ਕਾਲਿੰਗ ਲਈ F/2.0 ਅਪਰਚਰ ਵਾਲਾ 8 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ।
ਆਈਡੀਆ ਦਾ ਧਮਾਕੇਦਾਰ ਆਫਰ, ਮਿਲੇਗਾ 70 ਜੀਬੀ ਡਾਟਾ ਅਤੇ Unlimited Call
NEXT STORY