ਜਲੰਧਰ- ਸਮਾਰਟਫੋਨ ਕੰਪਨੀ ਨੋਕੀਆ ਆਪਣੇ ਆਉਣ ਵਾਲੇ ਐਂਡਰਾਇਡ ਫੋਨਜ਼ ਨੂੰ ਲੈ ਕੇ ਚਰਚਾ 'ਚ ਹੈ। ਕੰਪਨੀ ਦਾ ਮੋਸਟ ਅਵੇਟਡ ਫਲੈਗਸ਼ਿਪ ਵੀ ਜਲਦ ਹੀ ਲਾਂਚ ਹੋਵੇਗਾ, ਭਾਵੇਂ ਨੋਕੀਆ 9 ਦੀਆਂ ਕਈ ਜਾਣਕਾਰੀਆਂ ਲੀਕ ਹੋਈਆਂ ਹਨ।
ਨੋਕੀਆ 8 ਅਤੇ ਨੋਕੀਆ 9 ਦੀਆਂ ਇਹ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਇਨ੍ਹਾਂ 'ਚ ਬੈਜ਼ਲ ਅਤੇ ਨਾਲ ਹੀ ਡਿÎਊਲ ਕੈਮਰਾ ਦਿੱਤਾ ਜਾਵੇਗਾ। ਨੋਕੀਆ ਨੇ ਫਿਲਹਾਲ ਗਲੋਬਲ ਮਾਰਕੀਟ 'ਚ ਆਪਣੇ ਮਿਡ ਰੇਂਜ ਸਮਾਰਟਫੋਨ ਨੋਕੀਆ 6, ਨੋਕੀਆ 3 ਅਤੇ ਨੋਕੀਆ 5 ਲਾਂਚ ਕੀਤੇ ਹਨ। ਜਿਸ ਤੋਂ ਬਾਅਦ ਹੀ ਯੂਜ਼ਰਸ ਨੂੰ ਨੋਕੀਆ ਦੇ ਕਈ ਹਾਈ ਐਂਡ ਸਮਾਰਟਫੋਨ ਦਾ ਵੀ ਇੰਤਜ਼ਾਰ ਹੈ।
ਨੋਕੀਆ ਦੇ ਦੋਵੇਂ ਰੂਮਰ ਹਾਈ ਐਂਡ ਸਮਾਰਟਫੋਨ ਖਾਸ ਕਰ ਕੇ ਨੋਕੀਆ 9 ਸਮਾਰਟਫੋਨ ਦੀ ਕੀਮਤ, ਸਪੈਸੀਫਿਕੇਸ਼ਨ ਅਦਿ ਦੇ ਬਾਰੇ 'ਚ ਕਾਫੀ ਸੁਣਨ 'ਚ ਆਇਆ ਹੈ। ਹੁਣ ਫੋਨ ਦੇ ਸਕੈੱਚ ਵੀ ਸਾਹਮਣੇ ਆਏ ਹਨ, ਜਦਕਿ ਇਹ ਕੰਫਰਸ ਨਹੀਂ ਹੈ ਕਿ ਸਕੈੱਚ ਓਰੀਜਿਨਲ ਹੈ ਜਾਂ ਨਹੀਂ। ਇਸ ਸਕੈੱਚ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫੋਨ ਬੇਜ਼ਲ ਡਿਜ਼ਾਈਨ ਨਾਲ ਆਉਣਗੇ। ਸਕੈੱਚ 'ਤੇ ਗੌਰ ਕਰੀਏ ਤਾਂ ਲੱਗਦਾ ਹੈ ਖੱਬੇ ਅਤੇ ਸੱਜੇ ਦਿੱਤਾ ਗਿਆ ਫੋਨ ਨੋਕੀਆ 9 ਹੋ ਸਕਦਾ ਹੈ, ਜਿਸ 'ਚ ਸੈਂਟਰ ਬਟਨ ਨੂੰ ਫਿੰਗਰਪ੍ਰਿੰਟ ਸੈਂਸਰ ਤੋਂ ਰਿਪਲੇਸ ਕੀਤਾ ਜਾ ਸਕਦਾ ਹੈ। ਨੋਕੀਆ ਨੇ ਫਿਲਹਾਲ ਨੋਕੀਆ 3, ਨੋਕੀਆ5, ਨੋਕੀਆ6 ਅਤੇ ਨਵਾਂ 3310 ਲਾਂਚ ਕਰ ਦਿੱਤਾ ਹੈ, ਉਮੀਦ ਹੈ ਕਿ ਕੰਪਨੀ ਜਲਦ ਹੀ ਆਪਣੇ ਹਾਈ ਐਂਡ ਸਮਾਰਟਫੋਨ ਵੀ ਪੇਸ਼ ਕਰੇਗੀ।
CEO ਦੇ ਬਿਆਨ ਤੋਂ ਬਾਅਦ ਭਾਰਤੀ ਹੈਕਰਾਂ ਨੇ Snapchat ਨੂੰ ਦਿੱਤਾ ਮੁੰਹਤੋੜ ਜਵਾਬ
NEXT STORY