ਜਲੰਧਰ- ਕੈਬ ਐਗਰੀਗੇਟਰ ਓਲਾ ਦਾ ਮੋਬਾਇਲ ਵਾਲੇਟ 'ਓਲਾ ਮਨੀ' ਹੁਣ ਹਿੰਦੋਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਦੇਸ਼ ਭਰ ਦੇ 20 ਤੋਂ ਵੱਧ ਪੈਟਰੋਲ ਪੰਪਾ 'ਤੇ ਮੰਜੂਰ ਕੀਤੇ ਜਾਣਗੇ। ਯੂਜ਼ਰਸ ਵਨ-ਸਟੈਪ ਮੋਬਾਇਲ ਵੈਰੀਫਿਕੇਸ਼ਨ ਪ੍ਰਕਿਰੀਆ ਦੇ ਰਾਹੀਂ ਇਨ੍ਹਾਂ ਕੰਪਨੀਆਂ ਦੇ ਕਿਸੇ ਵੀ ਪੈਟਰੋਲ ਪੰਪ ਪਰ ਭੁਗਤਾਨ ਕਰ ਸਕਣਗੇ। ਇਹ ਭੁਗਤਾਨ ਪੀ. ਓ. ਐੱਸ ਡਿਵਾਇਸ ਰਾਹੀਂ ਮੰਜ਼ੂਰ ਕੀਤੇ ਜਾਣਗੇ।
ਓਲਾ ਮਨੀ ਨੂੰ ਨੈੱਟ ਬੈਂਕਿੰਗ, ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ (ਮਾਸਟਰ ਕਾਰਡ, ਵੀਜ਼ਾ, ਅਮੈਰਿਕਨ ਐਕਸਪ੍ਰੇਸ ਅਤੇ ਰੂਪੇ) ਤੋਂ ਰਿਚਾਰਜ ਕੀਤਾ ਜਾ ਸਕਦਾ ਹੈ। ਓਲਾ ਮਨੀ ਨੂੰ ਫੂਡ, ਐਂਟਰਟੇਨਮੇਂਟ, ਟਿਕਟ ਅਤੇ ਟ੍ਰੈਵਲ, ਰਿਚਾਰਜ ਅਤੇ ਖਰੀਦਾਰੀ ਸਹਿਤ 500 ਤੋਂ ਵੱਧ ਆਫਲਾਈਨ ਅਤੇ ਆਨਲਾਈਨ ਸਵੀਕਾਰ ਕੀਤਾ ਜਾਂਦਾ ਹੈ।
ਓਲਾ ਦੀ ਓਲਾ ਮਨੀ ਦੇ ਸੀਨੀਅਰ ਉਪ ਪ੍ਰਧਾਨ ਅਤੇ ਪ੍ਰਮੁੱਖ ਕਰੂੰਬਲ ਸਿੰਘ ਨੇ ਇਕ ਬਿਆਨ 'ਚ ਕਿਹਾ, “ਸਾਨੂੰ ਖੁਸ਼ੀ ਹੈ ਕਿ ਭਾਰਤ ਦੀ ਸਭ ਤੋਂ ਵੱੜੀ ਸਰਵਜਨਕ ਅੰਡਰਟੇਕਿੰਗ ਚੋਂ ਐੱਚ. ਪੀ. ਸੀ. ਐੱਲ ਅਤੇ ਆਈ. ਓ. ਸੀ. ਐੱਲ ਸਾਡੇ ਨਾਲ ਮਿਲ ਕੈਸ਼ਲੈੱਸ ਭਾਰਤ ਦੇ ਮਿਸ਼ਨ ਨੂੰ ਅੱਗੇ ਵਧਾਉਣ ਤੇਂ ਕੰਮ ਕਰ ਰਹੇ ਹਨ.“
Sony Walkman ਦੀ ਭਾਰਤ 'ਚ ਵਾਪਸੀ, ਲਾਂਚ ਹੋਇਆ ਨਵਾਂ ਮਾਡਲ
NEXT STORY