ਜਲੰਧਰ : 3ਡੀ ਪ੍ਰਿੰਟਿੰਗ ਨਾਲ ਕਈ ਚੀਜ਼ਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ 'ਚ ਬਾਈਕਸ, ਬਾਈਸਾਈਕਲਜ਼, ਸ਼ੂਜ਼ ਆਦਿ ਸ਼ਾਮਿਲ ਹਨ। ਇਸ ਲਿਸਟ 'ਚ 3ਡੀ ਪ੍ਰਿੰਟਿੰਗ ਨਾਲ ਤਿਆਰ ਕੈਂਡੀ ਵੀ ਸ਼ਾਮਿਲ ਹੋਣ ਜਾ ਰਹੀ ਹੈ। ਬੀਤੇ ਸ਼ੁੱਕਰਵਾਰ ਮੈਲੀਸਾ ਸਨੋਵਰ ਨੇ ਨਿਊਯਾਰਕ 'ਚ ਮੈਜਿਕ ਕੈਂਡੀ ਫੈਕਟੀ 'ਚ ਇਸ ਨੂੰ ਸੰਭਵ ਕਰ ਕੇ ਦਿਖਾਇਆ ਹੈ।
ਮੈਲੀਸਾ ਦਾ ਇਸ 'ਤੇ ਕਹਿਣਾ ਹੈ ''ਸਾਡੇ ਪ੍ਰਾਡਕਟ ਨਾਲ ਤੁਸੀਂ ਹਰ ਤਰ੍ਹਾਂ ਦੀ ਕਸਟਮਾਈਜ਼ਡ ਕੈਂਡੀ ਤਿਆਰ ਕਰ ਸਕਦੇ ਹੋ। ਇਸ 'ਚ ਅਲੱਗ-ਅਲੱਗ ਸ਼ਬਦਾਂ ਤੋਂ ਲੈ ਕੇ ਤਸਵੀਰਾਂ ਤੱਕ ਨੂੰ 3ਡੀ ਪ੍ਰਿੰਟਿੰਗ ਦੇ ਜ਼ਰੀਏ ਕੈਂਡੀ 'ਚ ਤਬਦੀਲ ਕੀਤਾ ਜਾ ਸਕਦਾ ਹੈ।'' ਹਾਲਾਂਕਿ ਇਹ ਜ਼ਿਆਦਾ ਕ੍ਰਿਏਟਿਵ ਨਹੀਂ ਹੈ। ਇਕ ਹੋਰ ਗੱਲ ਜੋ ਹੈਰਾਨ ਕਰਨ ਵਾਲੀ ਸੀ ਕਿ 70 ਫੀਸਦੀ ਲੋਕਾਂ ਨੇ ਸਭ ਤੋਂ ਪਹਿਲਾਂ ਆਪਣਾ ਨਾਂ ਹੀ ਲਿੱਖ ਕੇ ਦੇਖਿਆ।
ਭਾਰਤ 'ਚ ਲਾਂਚ ਹੋਈਆਂ ਇਟਲੀ ਦੀਆਂ ਸ਼ਾਨਦਾਰ ਬਾਈਕਸ, ਬੁਕਿੰਗ ਸ਼ੁਰੂ (ਤਸਵੀਰਾਂ)
NEXT STORY