ਜਲੰਧਰ- ਜ਼ੈੱਡ.ਟੀ.ਈ. ਨੇ ਭਾਰਤ 'ਚ ਆਪਣੇ ਨੂਬੀਆ ਐੱਨ 1 ਸਮਾਰਟਫੋਨ ਨੂੰ ਪਿਛਲੇ ਸਾਲ ਦਸੰਬਰ ਮਹੀਨੇ 'ਚ ਲਾਂਚ ਕੀਤਾ ਸੀ। ਇਸ ਦੇ ਨਾਲ ਜ਼ੈੱਡ.ਟੀ.ਈ. ਨੂਬੀਆ ਜ਼ੈੱਡ 11 ਸਮਾਰਟਫੋਨ ਨੂੰ ਵੀ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਭਾਰਤ 'ਚ ਨੂਬੀਆ ਐੱਨ 1 ਦਾ ਨਵਾਂ ਵੇਰੀਅੰਟ ਲਾਂਚ ਕੀਤਾ ਹੈ। ਹੈਂਡਸੈੱਟ ਦਾ ਨਵਾਂ ਵੇਰੀਅੰਟ ਕਲਰ ਅਤੇ ਸਟੋਰੇਜ ਨਾਲ ਸੰਬੰਧਿਤ ਹੈ।
ਜਾਣਕਾਰੀ ਮੁਤਾਬਕ ਜ਼ੈੱਡ.ਟੀ.ਈ. ਨੂਬੀਆ ਐੱਨ 1 ਸਮਰਾਟਫੋਨ ਦਾ 64ਜੀ.ਬੀ. ਸਟੋਰੇਜ ਵਾਲਾ ਵੇਰੀਅੰਟ ਵੀ ਮਿਲੇਗਾ। ਇਸ ਤੋਂ ਇਲਾਵਾ ਇਹ ਬਲੈਕ-ਗੋਲਡ ਕਲਰ 'ਚ ਮਿਲੇਗਾ। ਨੂਬੀਆ ਐੱਨ 1 ਦੇ ਇਸ ਵੇਰੀਅੰਟ ਦੀ ਕੀਮਤ 12,499 ਰੁਪਏ ਹੋਵੇਗੀ ਅਤੇ ਇਹ ਐਕਸਕਲੂਜ਼ੀਵ ਤੌਰ 'ਤੇ ਈ-ਕਾਮਰਸ ਸਾਈਟ ਐਮਾਜ਼ਾਨ ਇੰਡੀਆ 'ਤੇ ਮਿਲੇਗਾ। ਜ਼ਿਕਰਯੋਗ ਹੈ ਕਿ ਇਸ ਫੋਨ ਨੂੰ ਦਸੰਬਰ ਮਹੀਨੇ 'ਚ 11,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਇਸ ਦੀ ਇੰਟਰਨਲ ਸਟੋਰੇਜ 32ਜੀ.ਬੀ. ਸੀ ਅਤੇ ਇਹ ਸਿਰਫ ਗੋਲਡ ਕਲਰ 'ਚ ਉਪਲੱਬਧ ਸੀ।
ਫੀਚਰਜ਼ ਦੀ ਗੱਲ ਕਰਈ ਤਾਂ ਜ਼ੈੱਡ.ਟੀ.ਈ. ਨੂਬੀਆ ਐੱਨ 1 ਸਮਰਾਟਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਨੂਬੀਆ 4.0 ਯੂ.ਆਈ. 'ਤੇ ਚੱਲਦਾ ਹੈ। ਇਹ ਹਾਈਬ੍ਰਿਡ ਡੁਅਲ-ਸਿਮ ਸਲਾਟ ਦੇ ਨਾਲ ਆਉਂਦਾ ਹੈ। ਹੈਂਡਸੈੱਟ 'ਚ 5.5-ਇੰਚ (1920x1080 ਪਿਕਸਲ) ਦੀ ਫੁੱਲ-ਐੱਚ.ਡੀ. ਡਿਸਪਲੇ ਹੈ ਜਿਸ ਦੀ ਪਿਕਸਲ ਡੈਨਸਿਟੀ 401 ਪੀ.ਪੀ.ਆੀ. ਹੈ। ਸਮਾਰਟਫੋਨ 'ਚ 64 ਬਿਟ 1.8 ਗੀਗਾਹਰਟਜ਼ ਮੀਡੀਆਟੈੱਕ ਹੀਲੀਓ ਪੀ10 ਆਕਟਾ-ਕੋਰ ਚਿੱਪਸੈੱਟ ਦੇ ਨਾਲ 3ਜੀ.ਬੀ. ਰੈਮ ਦੀ ਵਰਤੋਂ ਕੀਤੀ ਗਈ ਹੈ ਅਤੇ 32ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਗ੍ਰਾਫਿਕਸ ਲਈ 550 ਮੇਗਾਹਰਟਜ਼ ਮਾਲੀ-ਟੀ860 ਜੀ.ਪੀ.ਯੂ. ਇੰਟੀਗ੍ਰੇਟਿਡ ਹੈ।
ਫੋਟੋਗ੍ਰਾਫੀ ਲਈ ਇਸ ਵਿਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਹ ਫੇਜ਼ ਡਿਟੈਕਸ਼ਨ ਆਟੋਫੋਕਸ ਐੱਫ/2.2 ਅਪਰਚਰ ਅਤੇ ਐੱਲ.ਈ.ਡੀ. ਫਲੈਸ਼ ਨਾਲ ਲੈਸ ਹੈ। ਇਸ ਦਾ ਸੈਲਫੀ ਕੈਮਰਾ ਵੀ 13 ਮੈਗਾਪਿਕਸਲ ਦਾ ਹੈ। ਫਰੰਟ ਕੈਮਰੇ 'ਚ ਬਿਊਟੀ ਫਿਲਟਰ ਅਤੇ ਸਮਾਰਟ ਫਿਲ ਲਾਈਟ ਫੀਚਰ ਦਿੱਤੇ ਗਏ ਹਨ। ਜ਼ੈੱਡ.ਟੀ.ਈ. ਨੂਬੀਆ ਐੱਨ 1 'ਚ 5000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਰਿਆਇਤਾਂ 'ਤੇ ਸਹਿਮਤੀ ਤੋਂ ਬਾਅਦ ਹੀ ਭਾਰਤ 'ਚ ਆਈਫੋਨ ਬਣਾਉਣਾ ਸ਼ੁਰੂ ਕਰੇਗੀ ਐਪਲ
NEXT STORY