ਜਲੰਧਰ- ਚੀਨ ਦੀ ਸਮਾਰਟਫੋਨ ਕੰਪਨੀ ਜ਼ੈੱਡ. ਟੀ. ਈ. ਆਪਣੇ ਨੂਬੀਆ ਬ੍ਰਾਂਡ ਦੇ ਨਵੇਂ ਸਮਾਰਟਫੋਨ ਨੂਬੀਆ ਐੱਨ2 ਨੂੰ ਅੱਜ ਭਾਰਤ 'ਚ ਲਾਂਚ ਕਰੇਗੀ। ਇਸ ਫੋਨ ਨੂੰ ਲਾਂਚ ਕਰਨ ਤੋਂ ਬਾਅਦ 12 ਵਜੇ ਸੇਲ ਲਈ ਐਮਾਜ਼ਾਨ 'ਤੇ ਉਪਲੱਬਧ ਕਰਾ ਦਿੱਤਾ ਜਾਵੇਗਾ। ਇਸ ਸਮਾਰਟਫੋਨ ਨੂੰ ਕੰਪਨੀ ਨੇ ਮਾਰਚ ਮਹੀਨੇ 'ਚ ਆਪਣੀ ਘਰੇਲੂ ਮਾਰਕੀਟ 'ਚ ਲਾਂਚ ਕੀਤਾ ਸੀ। ਇਸ ਫੋਨ ਨੂੰ ਪਿਛਲੇ ਸਾਲ ਲਾਂਚ ਕੀਤੇ ਗਏ ਨੂਬੀਆ ਐੱਨ1 ਦਾ ਅਪਗ੍ਰੇਡਡ ਵਰਜਨ ਮੰਨਿਆ ਜਾ ਰਿਹਾ ਹੈ। ਇਸ ਫੋਨ ਨੂੰ ਇਕ ਦਿਨ ਪਹਿਲਾਂ ਹੀ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ 'ਤੇ ਨੂਬੀਆ ਐੱਨ2 ਸਪੈਸੀਫਿਕੇਸ਼ਨ ਨਾਲ ਲਿਸਟ ਕੀਤਾ ਗਿਆ ਸੀ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਦਿੱਤੀ ਜਾਣ ਵਾਲੀ 5000 ਐੇੱਮ. ਏ. ਐੱਚ. ਦੀ ਬੈਟਰੀ ਹੈ। ਇਕ ਵਾਰ ਚਾਰਜ ਕਰਨ 'ਤੇ ਇਹ 50 ਘੰਟੇ ਟਾਕ ਟਾਈਮ ਅਤੇ 1,000 ਘੰਟੇ ਦੇ ਸਟੈਂਡਬਾਏ ਟਾਈਮ ਦੇਵੇਗੀ। ਕੀਮਤ ਲਈ ਅਸੀਂ ਇਸ ਫੋਨ ਦੇ ਆਫਿਸ਼ੀਅਲ ਲਾਂਚ ਦਾ ਇੰਤਜ਼ਾਰ ਕਰਨਾ ਹੋਵੇਗਾ। ਚੀਨ 'ਚ ਇਹ ਫੋਨ CNY 1,999 (ਲਗਭਗ 19,000 ਰੁਪਏ) 'ਚ ਸੇਲ ਲਈ ਉਪਲੱਬਧ ਹੈ।
nubia N2 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ -
ਨੂਬੀਆ ਐੱਨ2 ਯੂਨੀਬਾਡੀ ਡਿਜ਼ਾਈਨ ਅਤੇ 7.9 ਮਿਮੀ ਥਿਕ੍ਰੇਮ ਨਾਲ ਆਉਂਦਾ ਹੈ। ਸਮਾਰਟਫੋਨ 'ਚ ਗੋਲ ਕੋਨੇ ਅਤੇ ਯੂ-ਪ੍ਰਕਾਰ ਦਾ ਐਟੀਨਾ ਡਿਜ਼ਾਈਨ ਦਿੱਤਾ ਗਿਆ ਹੈ, ਜੋ ਰਿਅਰ ਪੈਨਲ ਨੂੰ ਨੀਟ ਦਿਖਦਾ ਹੈ। ਫਰੰਟ ਪੈਨਲ 'ਤੇ ਮੌਜੂਦ ਹੋਮ ਬਟਨ 'ਚ ਫਿੰਗਰਪ੍ਰਿੰਟ ਦਿੱਤਾ ਗਿਆ ਹੈ। ਲਿਸਟਿੰਗ ਦੇ ਅਨੁਸਾਰ ਸਮਾਰਟਫੋਨ ਸਿਰਫ ਸ਼ੈਪੇਨ ਗੋਲਡ ਰੰਗ 'ਚ ਉਪਲੱਬਧ ਹੈ, ਜਦਕਿ ਸਮਾਰਟਫੋਨ ਬਲੈਕ ਗੋਲਡ ਕਲਰ 'ਚ ਵੀ ਲਾਂਚ ਕੀਤਾ ਜਾ ਸਕਦਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ ਐਮੋਲੇਡ ਆਨ-ਸੇਲ ਕਪੈਸਟਿਵ ਐੱਚ. ਡੀ. ਡਿਸਪਲੇ ਦਿੱਤਾ ਗਿਆ। ਜਿਸ ਦੀ ਸਕਰੀਨ ਰੈਜ਼ੋਲਿਊਸ਼ਨ (1280x720) ਪਿਕਸਲ ਹੈ। ਇਹਲ ਫੋਨ ਆਕਟਾ-ਕੋਰ 64 ਬਿਟ ਮੀਡੀਆਟੇਕ MT6750 ਐੱਸ. ਓ. ਸੀ. 'ਤੇ ਆਧਾਰਿਤ ਹੈ ਅਤੇ ਬਿਹਤਰ ਗ੍ਰਾਫਿਕਸ ਲਈ Mali T860 GPU ਦਿੱਤਾ ਗਿਆ ਹੈ। ਇਸ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ 'ਚ f/2.2 ਅਪਰਚਰ, ਨਿਓ ਵਿਜਨ 6.0 ਅਤੇ ਪੀ. ਡੀ. ਐੱਫ. ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ਨਾਲ nubia UI 4.0 'ਤੇ ਕੰਮ ਕਰਦਾ ਹੈ। ਕਨੈਕਟੀਵਿਟੀ ਆਪਸ਼ਨ ਲਈ ਡਿਊਲ ਸਿਮ ਸਪੋਰਟ, 4 ਜੀ. ਵੀ. ਓ. ਐੱਲ. ਟੀ. ਈ., ਬਲੂਟੁਥ, ਵਾਈ-ਫਾਈ, ਮਾਈਕ੍ਰੋ-ਯੂ. ਐੱਸ. ਬੀ., ਜੀ. ਪੀ. ਐੱਸ. ਅਤੇ GLONASS ਵਰਗੇ ਆਪਸ਼ਨ ਦਿੱਤੇ ਗਏ ਹਨ।
ਸਮਾਰਟਫੋਨ 'ਚ ਮੌਜੂਦ Duplicates Contacts ਨੰਬਰਜ਼ ਨੂੰ ਡਲੀਟ ਕਰਨ ਦੇ ਇਹ ਹਨ ਦੋ ਬਿਹਤਰੀਨ ਤਰੀਕੇ
NEXT STORY