ਇਸਲਾਮਾਬਾਦ : ਪਾਕਿਸਤਾਨ ਵੱਲੋਂ ਬੀਤੀ ਰਾਤ ਭਾਰਤ ਦੇ ਕਈ ਇਲਾਕਿਆਂ ਵਿਚ ਡਰੋਨ ਹਮਲੇ ਕੀਤੇ ਗਏ। ਇਸ ਦੌਰਾਨ ਭਾਰਤ ਨੇ ਵੀ ਇਨ੍ਹਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ। ਭਾਰਤੀ ਡਿਫੈਂਸ ਸਿਸਟਮ ਨੇ ਸਾਰੇ ਪਾਕਿਸਤਾਨੀ ਡਰੋਨ ਹਮਲਿਆਂ ਨੂੰ ਹਵਾ ਵਿਚ ਹੀ ਤਬਾਹ ਕਰ ਦਿੱਤਾ। ਇਸ ਦੌਰਾਨ ਕਿਸੇ ਵੀ ਭਾਰਤੀ ਇਲਾਕੇ ਵਿਚ ਨੁਕਸਾਨ ਦੀ ਖਬਰ ਨਹੀਂ ਹੈ। ਪਰ ਪਾਕਿਸਤਾਨ ਵੱਲੋਂ ਕੀਤੇ ਡਰੋਨ ਹਮਲਿਆਂ ਦਾ ਜਿੱਥੇ ਕਰਾਰਾ ਜਵਾਬ ਦਿੱਤੇ ਉੱਥੇ ਹੀ ਪਾਕਿਸਤਾਨ ਅੰਦਰ ਵੀ ਤਕੜੀ ਕਾਰਵਾਈ ਕੀਤੀ।
'ਇਨ੍ਹਾਂ ਮਾਸੂਮ ਬੱਚਿਆਂ ਦਾ ਕੀ ਕਸੂਰ...', ਪਾਕਿ ਹਮਲਿਆਂ ਮਗਰੋਂ ਭਾਵੁੱਕ ਹੋਈ ਮਹਿਬੂਬਾ ਮੁਫਤੀ
ਪਾਕਿਸਤਾਨ ਨੇ ਜੈਸਲਮੇਰ, ਪਠਾਨਕੋਟ ਤੇ ਜੰਮੂ ਵਿਚ ਕੀਤੇ ਹਵਾਈ ਹਮਲੇ
ਪਾਕਿਸਤਾਨ ਨੇ ਬੀਤੀ ਰਾਤ ਬਿਨਾਂ ਕਿਸੇ ਭੜਕਾਹਟ ਦੇ ਭਾਰਤੀ ਇਲਾਕਿਆਂ ਵਿਚ ਡਰੋਨ ਹਮਲੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜ਼ਿਆਦਾਤਰ ਸੂਬਿਆਂ ਵਿਚ ਬਲੈਕਆਊਟ ਕਰ ਦਿੱਤਾ ਗਿਆ। ਇਸੇ ਦੌਰਾਨ ਪਾਕਿਸਤਾਨੀ ਡਰੋਨਾਂ ਨੇ ਜੈਸਲਮੇਰ, ਜੰਮੂ ਤੇ ਪਠਾਨਕੋਟ ਵਿਚ ਭਾਰਤੀ ਏਅਰਬੇਸਜ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਪੰਜਾਬ ਸਣੇ ਪੂਰੇ ਦੇਸ਼ ਵਿਚ ਕਈ ਥਾਈਂ ਪਾਕਿਸਤਾਨੀ ਡਰੋਨ ਦੇਖੇ ਜਾਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ। ਇਸ ਦੌਰਾਨ ਭਾਰਤ ਡਿਫੈਂਸ ਸਿਸਟਮ ਐੱਸ-400 ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਪਾਕਿਸਤਾਨ ਵੱਲੋਂ ਛਡੇ ਗਏ ਕਿਸੇ ਵੀ ਡਰੋਨ ਨੂੰ ਜ਼ਮੀਨ ਉੱਤੇ ਲੱਗਣ ਨਹੀਂ ਦਿੱਤਾ ਗਿਆ। ਸਾਰੇ ਪਾਕਿਸਤਾਨੀ ਡਰੋਨਾਂ ਨੂੰ ਹਵਾ ਵਿਚ ਹੀ ਤਬਾਹ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਭਾਰਤ ਨੇ ਪਾਕਿਸਤਾਨ ਦੀ ਇਸ ਕਾਰਵਾਈ ਦਾ ਮੂੰਹਤੋੜ ਜਵਾਬ ਵੀ ਦਿੱਤਾ।
ਪਾਕਿਸਤਾਨੀ ਰੱਖਿਆ ਮੰਤਰੀ ਨੇ ਕੀਤਾ ਇਨਕਾਰ
ਇਸ ਦੌਰਾਨ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਤੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਨਕਾਰ ਕੀਤਾ ਹੈ। ਇਕ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਰੱਖਿਆ ਮੰਤਰੀ ਮੁਤਾਬਕ ਇਹ ਹਮਲੇ ਪਾਕਿਸਤਾਨ ਵੱਲੋਂ ਨਹੀਂ ਕੀਤੇ ਗਏ। ਪਰ ਅੱਜ ਸੰਸਦ ਵਿਚ ਪਾਕਿਸਤਾਨੀ ਰੱਖਿਆ ਮੰਤਰੀ ਦਾ ਇਕ ਹੋਰ ਹਾਸੋਹੀਣਾ ਬਿਆਨ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ ਦੌਰਾਨ ਪਾਕਿਸਤਾਨੀ ਮੰਤਰੀ ਆਖ ਰਹੇ ਹਨ ਕਿ ਉਨ੍ਹਾਂ ਵੱਲੋਂ ਭਾਰਤੀ ਹਮਲਿਆਂ ਦਾ ਜਵਾਬ ਇਸ ਲਈ ਨਹੀਂ ਦਿੱਤਾ ਗਿਆ ਤਾਂ ਜੋ ਉਨ੍ਹਾਂ ਦੀ ਲੋਕੇਸ਼ਨ ਟਰੇਸ ਨਾ ਹੋ ਸਕੇ। ਇਸ ਦੌਰਾਨ ਅਜਿਹੇ ਬਿਆਨ ਕਾਰਨ ਉਨ੍ਹਾਂ ਦੀ ਦੇਸ਼ ਭਰ ਵਿਚ ਨਿੰਦਾ ਵੀ ਹੋ ਰਹੀ ਹੈ।
ਏਅਰਪੋਰਟ, ਸਕੂਲ ਬੰਦ
ਭਾਰਤੀ ਕਾਰਵਾਈ ਦਾ ਡਰ ਹੁਣ ਪਾਕਿਸਤਾਨ ਵਿਚ ਇਸ ਤਰ੍ਹਾਂ ਫੈਲ ਗਿਆ ਹੈ ਕਿ ਪਾਕਿਸਤਾਨ ਦੇ ਲਾਹੌਰ, ਕਰਾਚੀ ਸਣੇ ਕਈ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਦਾ ਹਵਾਈ ਆਵਾਜਾਈ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਈ ਇਲਾਕਿਆਂ ਵਿਚ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।
ਪਾਕਿ ਰੱਖਿਆ ਮੰਤਰੀ ਦਾ ਅਜੀਬ ਬਿਆਨ, ਕਿਹਾ-ਅਸੀਂ ਤਾਂ ਨਹੀਂ ਰੋਕੇ ਭਾਰਤੀ ਡਰੋਨ ਹਮਲੇ...'
ਯੂਏਈ ਵਿਚ ਹੋਣਗੇ ਪੀਐੱਸਲ
ਭਾਰਤ-ਪਾਕਿਸਤਾਨ ਦੇ ਵਿਚਾਲੇ ਵਧਦੇ ਤਣਾਅ ਦੇ ਅਸਰ ਕ੍ਰਿਕਟ ਦੇ ਫੀਲਡ ਵਿਚ ਵੀ ਸਾਫ ਦੇਖਣ ਲੱਗਿਆ ਹੈ। ਪਾਕਿਸਤਾਨ ਸੁਪਰ ਲੀਗ ਹੁਣ ਆਪਣੀ ਸਰਜ਼ਮੀਂ ਛੱਡ ਕੇ ਦੁਬਈ ਪਹੁੰਚ ਗਿਆ ਹੈ। ਹਾਲਾਤ ਇੰਨੇ ਗੰਭੀਰ ਹਨ ਕਿ ਪੇਸ਼ਾਵਰ ਜਾਲਮੀ ਤੇ ਕਰਾਚੀ ਕਿੰਗਜ਼ ਦੇ ਵਿਚਾਲੇ ਵੀਰਵਾਰ (9 ਮਈ) ਨੂੰ ਹੋਣ ਵਾਲਾ ਮੁਕਾਬਲਾ ਫਿਲਹਾਲ ਟਾਲ ਦਿੱਤਾ ਗਿਆ ਹੈ। ਕਰਾਚੀ ਤੇ ਪੇਸ਼ਾਵਰ ਦਾ ਇਹ ਮੈਚ ਰਾਵਲਪਿੰਡੀ ਵਿਚ ਹੋਣਾ ਸੀ। ਜਿਥੇ ਕੱਲ ਹੀ ਭਾਰਤ ਵੱਲੋਂ ਡਰੋਨ ਹਮਲਾ ਹੋਇਆ ਸੀ। ਇਸ ਹਮਲੇ ਕਾਰਨ ਸਟੇਡੀਅਮ ਨੂੰ ਬਹੁਤ ਨੁਕਸਾਨ ਪਹੁੰਚਿਆ। ਹੁਣ ਲੀਗ ਦੇ ਬਾਕੀ ਮੈਚ ਦੁਬਈ ਵਿਚ ਖੇਡੇ ਜਾ ਰਹੇ ਹਨ।
ਸਰਹੱਦੀ ਇਲਾਕੇ ਦੇ ਲੋਕਾਂ 'ਚ ਡਰ
ਭਾਰਤ ਪਾਕਿਸਤਾਨ ਜੰਗ ਦਾ ਸਭ ਤੋਂ ਜ਼ਿਆਦਾ ਅਸਰ ਸਰਹੱਦੀ ਇਲਾਕਿਆਂ ਵਿਚ ਹੋਇਆ ਹੈ। ਇਸ ਦੌਰਾਨ ਭਾਰਤ ਅੰਦਰ ਵੀ ਸਰਹੱਦੀ ਇਲਾਕਿਆਂ ਵਿਚ ਸਭ ਤੋਂ ਵਧੇਰੇ ਹਮਲਿਆਂ ਦੀਆਂ ਰਿਪੋਰਟਾਂ ਹਨ। ਇਸੇ ਤਰ੍ਹਾਂ ਨਾਲ ਪਾਕਿਸਤਾਨ ਦੇ ਮੀਡੀਆ ਚੈਨਲਾਂ ਵਿਚ ਵੀ ਭਾਰਤ ਹਮਲਿਆਂ ਦੌਰਾਨ ਲੋਕਾਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਭਾਰਤ ਵੱਲੋਂ ਇਸ ਤਰ੍ਹਾਂ ਦੇ ਕਿਸੇ ਵੀ ਦਾਅਵੇ ਤੋਂ ਇਨਕਾਰ ਕੀਤਾ ਗਿਆ ਹੈ। ਦੱਸ ਦਈਏ ਕਿ ਭਾਰਤ ਪਾਕਿਸਤਾਨ ਵਿਚਾਲੇ ਦਾ ਤਾਜ਼ਾ ਵਿਵਾਦ ਅਚਾਨਕ ਹੀ ਦੇਰ ਸ਼ਾਮ ਸ਼ੁਰੂ ਹੋ ਗਿਆ। ਇਸੇ ਦੌਰਾਨ ਹੁਣ ਪਾਕਿਸਤਾਨੀ ਲੋਕਾਂ ਦੀ ਸਾਹ ਸੁੱਕੇ ਹੋਏ ਹਨ ਕਿ ਅੱਜ ਦੀ ਰਾਤ ਕੀ ਹੋਵੇਗਾ।
PM ਬਣਦੇ ਹੀ ਅਲਬਾਨੀਜ਼ ਨੇ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ
NEXT STORY