ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ Obi ਵਰਲਡਫ਼ੋਨ ਨੇ ਆਪਣਾ ਨਵਾਂ ਸਮਾਰਟਫ਼ੋਨ S507 ਪੇਸ਼ ਕੀਤਾ ਹੈ। ਦੱਸ ਦਈਏ ਕਿ Obi ਦਾ ਨਿਰਮਾਣ ਐਪਲ ਦੇ ਪੂਰਵ CEO John Scully ਨੇ ਕੀਤਾ ਹੈ। ਇਸ ਸਮਾਰਟਫ਼ੋਨ ਦੀ ਕੀਮਤ VN4 2990000 (ਲਗਭਗ 8,976) ਹੈ।
ਇਸ ਸਮਾਰਟਫ਼ੋਨ ਚ ਤੁਹਾਨੂੰ 5-ਇੰਚ ਦੀ FHD, 1920x1080p ਰੈਜ਼ੋਲੀਊਸ਼ਨ ਡਿਸਪਲੇ ਹੈ ਅਤੇ ਇਸ 'ਚ ਤੁਹਾਨੂੰ 1.5GHz ਦਾ ਓਕਟਾ-ਕੋਰ ਸਨੈਪਡ੍ਰੈਗਨ 615 ਪ੍ਰੋਸੈਸਰ ਦਿੱਤਾ ਗਿਆ ਹੈ । ਇਸ ਸਮਾਰਟਫੋਨ 'ਚ ਤੁਹਾਨੂੰ 2GB ਦੀ ਰੈਮ ਅਤੇ ਇਹ ਸਮਾਰਟਫ਼ੋਨ ਐਂਡ੍ਰਾਇਡ 5.1 ਲੋਲੀਪਾਪ 'ਤੇ ਚੱਲਦਾ ਹੈ। ਪਾਵਰ ਬੈਕਅਪ ਲਈ ਇਸ 'ਚ 3000mAh ਦੀ ਇਕ ਬੈਟਰੀ ਵੀ ਦਿੱਤੀ ਗਈ ਹੈ। ਕੰਪਨੀ ਦੇ ਮੁਤਾਬਕ, 6 ਘੰਟੇ ਦਾ ਟਾਕ ਟਾਇਮ ਅਤੇ 250 ਘੰਟੇ ਦਾ ਸਟੈਂਡ ਬਾਏ ਟਾਇਮ ਦੇਣ 'ਚ ਸਮਰੱਥ ਹੈ।
ਇਸ ਸਮਾਰਟਫ਼ੋਨ ਚ ਤੁਹਾਨੂੰ 16GB ਦੀ ਇੰਟਰਨਲ ਸਟੋਰੇਜ ਮਿਲ ਰਹੀ ਹੈ ਨਾਲ ਹੀ ਮਾਇਕ੍ਰ ਐਸ. ਡੀ ਕਾਰਡ 32GB ਤੱਕ ਇਸਤੇਮਾਲ ਕਰ ਸਕਦੇ ਹੋ। ਫੋਟੋਗ੍ਰਾਫੀ ਲਈ ਇਸ ਹੈਂਡਸੈਟ 'ਚ 13MP ਦਾ ਰਿਅਰ ਕੈਮਰਾ LED ਫ਼ਲੈਸ਼ ਦੇ ਨਾਲ ਦਿੱਤਾ ਗਿਆ ਹੈ ਅਤੇ ਸੈਲਫੀ ਲਈ ਇਸ 'ਚ 5MP ਦਾ ਫ੍ਰੰਟ ਕੈਮਰਾ ਵੀ ਮੌਜੂਦ ਹੈ।
ਇਸ ਵਿਅਕਤੀ ਨੇ ਕੀਤੀ iPhone7 'ਚ 3.5mm ਜੈਕ ਬਣਾਉਣ ਦੀ ਬੇਕਾਰ ਕੋਸ਼ਿਸ਼ (ਵੀਡੀਓ)
NEXT STORY