ਗੈਜੇਟ ਡੈਸਕ– ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਭਾਰਤ ’ਚ OnePlus 7T ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। 26 ਸਤੰਬਰ ਨੂੰ ਲਾਂਚ ਈਵੈਂਟ ਦਾ ਆਯੋਜਨ ਕੀਤਾ ਹੈ। ਲਾਂਚ ਤੋਂ ਪਹਿਲਾਂ ਵਨਪਲੱਸ ਦੇ ਸੀ.ਈ.ਓ. Pete Lau ਨੇ ਇਕ ਫੋਟੋ ਟਵੀਟ ਕੀਤੀ ਹੈ। ਇਹ ਦਰਅਸਲ OnePlus 7T ਦਾ ਰਿਟੇਲ ਬਾਕਸ ਹੈ ਜੋ ਪੂਰੀ ਤਰ੍ਹਾਂ ਲਾਲ ਹੈ। ਇਹ ਪੈਕੇਜਿੰਗ ਪਿਛਲੇ ਵਨਪਲੱਸ ਦੇ ਪੈਕੇਜਿੰਗ ਤੋਂ ਅਲੱਗ ਦਿਖਾਈ ਦੇ ਰਿਹਾ ਹੈ। ਵਨਪਲੱਸ ਦੇ ਸੀ.ਈ.ਓ. ਨੇ ਟਵੀਟ ’ਚ ਲਿਖਿਆ ਹੈ ‘Red and Bold, a return to the OnePlus One’s visual design’. ਤੁਹਾਨੂੰ ਪਤਾ ਹੀ ਹੋਵੇਗਾ ਕਿ ਕੰਪਨੀ ਨੇ ਵਨਪਲੱਸ 7ਟੀ ਦੀ ਤਸਵੀਰ ਵੀ ਜਾਰੀ ਕਰ ਦਿੱਤੀ ਹੈ। ਇਸ ਵਾਰ ਕੰਪਨੀ ਆਪਣੇ ਫਲੈਗਸ਼ਿਪ ਸਮਾਰਟਫੋਨ ’ਚ ਸਰਕੁਲਰ ਕੈਮਰਾ ਮਡਿਊਲ ਦੇ ਰਹੀ ਹੈ। ਪਿਛਲੀ ਵਾਰ ਯਾਨੀ ਵਨਪਲੱਸ 7 ਦੇ ਨਾਲ ਕੰਪਨੀ ਨੇ ਵਰਟਿਕਲ ਕੈਮਰਾ ਸੈੱਟਅਪ ਦਿੱਤਾ ਸੀ। ਕੰਪਨੀ ਦੇ CEO Pete Lau ਨੇ ਹਾਲ ਹੀ ’ਚ ਵਨਪਲੱਸ 7ਟੀ ਦੇ ਡਿਜ਼ਾਈਨ ਨੂੰ ਲੈ ਕੇ ਇਕ ਬਲਾਗ ਵੀ ਲਿਖਿਆ ਹੈ। ਇਸ ਵਿਚ ਉਨ੍ਹਾਂ ਫੋਨ ਦਾ ਬੈਕ ਸਾਈਡ ਦਿਖਾਉਂਦੇ ਹੋਏ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵਾਰ ਕੈਮਰੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ।
ਫੀਚਰਜ਼
ਵਨਪਲੱਸ 7ਟੀ ’ਚ ਦਿੱਤੇ ਜਾਣ ਵਾਲੇ ਸੰਭਾਵਿਤ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ ਕੁਆਲਕਾਮ ਸਨੈਪਡ੍ਰੈਗਨ 855+ ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾਵੇਗਾ। ਇਸ ਸਮਾਰਟਫੋਨ ’ਚ 6.55 ਇਚ ਦੀ ਅਮੋਲੇਡ ਡਿਸਪਲੇਅ ਦਿੱਤੀ ਜਾਵੇਗੀ ਅਤੇ ਇਸ ਦਾ ਰਿਫਰੈਸ਼ ਰੇਟ 90Hz ਹੋਵੇਗਾ।
ਵਨਪਲੱਸ 7ਟੀ ਨੂੰ ਦੋ ਮੈਮਰੀ ਵੇਰੀਐਂਟ ’ਚ ਲਾਂਚ ਕੀਤਾ ਜਾ ਸਕਦਾ ਹੈ। 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਫੋਨ ਦਾ ਟਾਪ ਮਾਡਲ ਹੋਵੇਗਾ। ਕੈਮਰਾ ਸੈੱਟਪ ਦੀ ਗੱਲ ਕਰੀਏ ਤਾਂ ਇਥੇ ਪ੍ਰਾਈਮਰੀ ਕੈਮਰਾ 48 ਮੈਗਾਪਿਕਸਲ, ਦੂਜਾ 12 ਮੈਗਾਪਿਕਸਲ ਟੈਲੀਫੋਟੋ ਅਤੇ ਤੀਜਾ 16 ਮੈਗਾਪਿਕਸਲ ਅਲਟਰਾਵਾਈਡ ਕੈਮਰਾ ਦਿੱਤਾ ਜਾਵੇਗਾ। ਵਨਪਲੱਸ 7ਟੀ ’ਚ ਫਾਸਟ ਚਾਰਜਿੰਗ ਸਪੋਰਟ ਦੇ ਨਾਲ 3800mAh ਦੀ ਬੈਟਰੀ ਦਿੱਤੀ ਜਾਵੇਗੀ।
Google Play Pass ਗੇਮਿੰਗ ਸਰਵਿਸ ਹੋਈ ਲਾਂਚ, Apple Arcade ਨਾਲ ਹੋਵੇਗਾ ਸਿੱਧਾ ਮੁਕਾਬਲਾ
NEXT STORY