ਗੈਜੇਟ ਡੈਸਕ– ਵਨਪਲੱਸ 7ਟੀ 26 ਸਤੰਬਰ ਨੂੰ ਲਾਂਚ ਹੋਣ ਵਾਲਾ ਹੈ। ਫੋਨ ਨੂੰ ਲੈ ਕੇ ਯੂਜ਼ਰਜ਼ ਕਾਫੀ ਉਤਸ਼ਾਹਿਤ ਹਨ। ਹਾਲ ਹੀ ’ਚ ਕੰਪਨੀ ਨੇ ਇਸ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ’ਚ ਫੋਨ ਦੇ ਬੈਕ ਪੈਨਲ ਨੂੰ ਦਿਖਾਇਆ ਗਿਆ ਸੀ। ਫੋਨ ਕਿਹੜੇ ਫੀਚਰਜ਼ ਦੇ ਨਾਲ ਆਏਗਾ, ਇਸ ਬਾਰੇ ਕੰਪਨੀ ਨੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ ਯੂਜ਼ਰਜ਼ ਦੀ ਜੋਸ਼ ਨੂੰ ਬਣਾਈ ਰੱਖਣ ਲਈ ਕੰਪਨੀ ਨੇ ਇਸ ਦੇ ਇਕ ਖਾਸ ਫੀਚਰ ਤੋਂ ਪਰਦਾ ਚੁੱਕ ਦਿੱਤਾ ਹੈ।
ਦੂਜੇ ਵਨਪਲੱਸ ਸਮਾਰਟਫੋਨ ਨਾਲੋਂ ਤੇਜ਼ ਚਾਰਜਿੰਗ
ਹਾਲ ਹੀ ’ਚ ਵਨਪਲੱਸ ਦੇ ਸੀ.ਈ.ਓ. ਪੀਟ ਲਾਅ ਰੇ ਨੇ ਟੈੱਕ ਰਡਾਰ ਨੂੰ ਦੱਸਿਆ ਕਿ ਵਨਪਲੱਸ 7ਟੀ ਵਰੈਪ ਚਾਰਜ 30T ਦੇ ਨਾਲ ਆਏਗਾ। ਲਾਅ ਰੇ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਰੀਅਲ ਵਰਲਡ ਯੂਜ਼ ਦੇ ਹਿਸਬ ਨਾਲ ਵਰੈਪ ਚਾਰਜ 30T ਇਕ ਬੈਸਟ ਚਾਰਜਿੰਗ ਸਲਿਊਸ਼ਨ ਹੈ। ਇਸ ਨਾਲ ਤੁਸੀਂ ਫੋਨ ਨੂੰ 23 ਫੀਸਦੀ ਜ਼ਿਆਦਾ ਤੇਜ਼ ਚਾਰਜ ਕਰ ਸਕਦੇ ਹੋ।
ਚੰਗੀ ਤਰ੍ਹਾਂ ਕੀਤੀ ਗਈ ਟੈਸਟਿੰਗ
ਲਾਅ ਰੇ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਕਿਸੇ ਫੀਚਰ ਨੂੰ ਸਭ ਤੋਂ ਪਹਿਲਾਂ ਉਪਲੱਬਧ ਕਰਵਾਉਣ ਦੀ ਰੇਸ ’ਚ ਸ਼ਾਮਲ ਨਹੀਂ ਹੈ। ਇਸ ਦਾ ਕਾਰਨ ਹੈ ਕਿ ਵਨਪਲੱਸ ਨੇ ਇਸੇ ਸਾਲ ਲਾਂਚ ਹੋਏ ਵਨਪਲੱਸ 7 ਪ੍ਰੋ ’ਚ ਇਸ ਚਾਰਜਿੰਗ ਫੀਚਰ ਨੂੰ ਉਪਲੱਬਧ ਨਹੀਂ ਕਰਵਾਇਆ ਸੀ। ਇਸ ਬਾਰੇ ਲਾਅ ਨੇ ਕਿਹਾ ਕਿ ਅਸੀਂ ਇਸ ਤਕਨੀਕ ਨੂੰ ਫੈਨਜ਼ ਤਕ ਪਹੁੰਚਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਟੈਸਟ ਕਰਨਾ ਚਾਹੁੰਦੇ ਸਨ ਤਾਂ ਜੋ ਸਾਨੂੰ ਗਰਵ ਹੋਵੇ ਕਿ ਅਸੀਂ ਵਨਪਲੱਸ ਫੈਨਜ਼ ਨੂੰ ਕੋਈ ਸ਼ਾਨਦਾਰ ਤਕਨੀਕ ਦਿੱਤੀ ਹੈ।
ਖਾਸ ਹੈ ਫੋਨ ਦਾ ਪਾਵਰ ਮੈਨੇਜਮੈਂਟ
ਲਾਅ ਨੇ ਅੱਗੇ ਦੱਸਿਆ ਕਿ ਕਿਵੇਂ ਵਨਪਲੱਸ ਦਾ ਵਰੈਪ ਚਾਰਜ 30 ਦੂਜੇ ਫਾਸਟ ਚਾਰਜਿੰਗ ਸਲਿਊਸ਼ਨ ਤੋਂ ਅਲੱਗ ਅਤੇ ਬਿਹਤਰ ਹੈ। ਉਨ੍ਹਾਂ ਕਿਹਾ ਕਿ ਵਨਪਲੱਸ ਦੀ ਇਹ ਚਾਰਜਿੰਗ ਤਕਨੀਕ ਪਾਵਰ ਮੈਨੇਜਮੈਂਟ ਫੋਨ ਦੇ ਅੰਦਰ ਨਹੀਂ ਸਗੋਂ ਡਿਵਾਈਸ ’ਚ ਦਿੱਤੇ ਗਏ ਖਾਸ ਪਾਵਰ ਬ੍ਰਿਕ ਨਾਲ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਤਕਨੀਕ ਫੋਨ ਨੂੰ ਠੰਡਾ ਰੱਖਣ ਦੇ ਨਾਲ ਉਸ ਨੂੰ ਤੇਜ਼ੀ ਨਾਲ ਚਾਰਜ ਵੀ ਕਰਦੀ ਹੈ। ਇਹ ਫਾਸਟ ਚਾਰਜਿੰਗ ਸਪੀਡ ਫੋਨ ਨੂੰ ਇਸਤੇਮਾਲ ਕੀਤੇ ਜਾਣ ਦੌਰਾਨ ਵੀ ਮਿਲੇਗੀ।
ਵਨਪਲੱਸ ਦੀ ਤਕਨੀਕ ਸਭ ਤੋਂ ਅਲੱਗ
ਵਨਪਲੱਸ ’ਚ ਦਿੱਤੀ ਗਈ ਇਹ ਤਕਨੀਕ ਸੈਮਸੰਗ ਅਤੇ ਹੁਵਾਵੇਈ ਦੀ ਫਾਸਟ ਚਾਰਜਿੰਗ ਤਕਨੀਕ ਤੋਂ ਕਾਫੀ ਅਲੱਗ ਹੈ। ਵਰੈਪ ਚਾਰਜ 30T ਦੂਜੀ ਫਾਸਟ ਚਾਰਜਿੰਗ ਤਕਨੀਕ ਦੇ ਮੁਕਾਬਲੇ ਘੱਟ ਵੋਲਟੇਜ਼ ’ਚ 30 ਵਾਟ ਦੀ ਚਾਰਜਿੰਗ ਦਿੰਦਾ ਹੈ।
38 ਹਜ਼ਾਰ ਦੀ ਇਲੈਕਟ੍ਰਿਕ ਬਾਈਕ, ਫੁਲ ਚਾਰਜ ’ਤੇ ਚੱਲੇਗੀ 80 ਕਿਲੋਮੀਟਰ
NEXT STORY