ਜਲੰਧਰ— ਵਨਪਲੱਸ ਫਾਊਂਡਰ ਤੇ ਸੀ.ਈ.ਓ. ਪਿੱਟ ਲਾਓ ਨੇ ਕਿਹਾ ਕਿ ਵਨਪਲੱਸ ਨੇ ਭਾਰਤ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਰੈਵੇਨਿਊ ਦਾ ਤੀਜਾ ਸਭ ਤੋਂ ਵੱਡਾ ਹਿੱਸਾ ਭਾਰਤੀ ਗਾਹਕਾਂ ਤੋਂ ਆਉਂਦਾ ਹੈ।
ਮੰਗਲਵਾਰ ਨੂੰ ਗਲੋਬਲ ਰਿਸਰਚ ਫਰਮ ਕਾਊਂਟਰਪੁਆਇੰਟ ਨੇ ਕਿਹਾ ਕਿ ਵਨਪਲੱਸ ਨੇ ਸੈਮਸੰਗ ਨੂੰ ਪਛਾੜਦਿਆਂ ਸਾਲ 2018 ਦੇ ਦੂਜੀ ਤਿਮਾਹੀ 'ਚ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ 'ਚ ਪਹਿਲੇ ਨੰਬਰ 'ਤੇ ਕਬਜ਼ਾ ਕਰ ਲਿਆ ਹੈ। ਦੱਸ ਦੇਈਏ ਕਿ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ 30,000 ਰੁਪਏ ਤੋਂ ਵੱਧ ਕੀਮਤ ਵਾਲੇ ਹੁੰਦੇ ਹਨ। ਵਨਪਲੱਸ ਦਾ ਸ਼ੇਅਰ ਜਿਥੇ 40 ਫੀਸਦੀ ਹੈ, ਉੱਥੇ ਹੀ 34 ਫੀਸਦੀ ਨਾਲ ਸੈਮਸੰਗ ਦੂਜੇ ਨੰਬਰ 'ਤੇ ਹੈ ਜਦਕਿ ਐਪਲ ਨੂੰ ਸਿਰਫ 14 ਫੀਸਦੀ ਸ਼ੇਅਰ ਮਿਲੇ।
https://twitter.com/OnePlus_IN/status/1024143692704100353
ਕਾਊਂਟਰਪੁਆਇੰਟ ਮੁਤਾਬਕ ਵਨਪਲੱਸ ਦੇ ਹਰ ਫਲੈਗਸ਼ਿਪ ਸਮਾਰਟਫੋਨ ਦੇ ਲਾਂਚ ਨਾਲ ਭਾਰਤ 'ਚ ਕੰਪਨੀ ਦੇ ਗਾਹਕ ਵਧੇ ਹਨ। ਭਾਰਤੀ ਸਮਾਰਟਫੋਨ ਬਾਜ਼ਾਰ ਦੀ ਗੱਲ ਕਰੀਏ ਤਾਂ ਸੈਮਸੰਗ ਤੇ ਸ਼ਿਓਮੀ 'ਚ ਜ਼ਬਰਦਸਤ ਟੱਕਰ ਚੱਲ ਰਹੀ ਹੈ।
https://twitter.com/OnePlus_IN/status/1024484087195750401
ਰਿਸਰਚ ਮੁਤਾਬਕ ਭਾਰਤ 'ਚ 20,000 ਰੁਪਏ ਤੱਕ ਦੇ ਮੋਬਾਇਲ ਬਜ਼ਾਰ 'ਚ ਚੀਨੀ ਕੰਪਨੀਆਂ ਦੀ ਹਿੱਸੇਦਾਰੀ 62 ਫੀਸਦੀ ਹੋ ਗਈ ਹੈ ਜੋ ਕਿ ਸਾਲ 2014 'ਚ 17 ਫੀਸਦੀ ਸੀ। ਚੀਨੀ ਕੰਪਨੀਆਂ ਨੇ ਭਾਰਤ 'ਚ ਆਪਣੇ ਮੋਬਾਈਲਾਂ ਦੀ ਵਿਕਰੀ ਕਾਫੀ ਵਧਾ ਲਈ ਹੈ ਤੇ ਅਜਿਹੇ 'ਚ ਐਪਲ ਤੇ ਸੈਮਸੰਗ ਨੂੰ ਭਾਰਤੀ ਬਾਜ਼ਾਰ ਨੂੰ ਸਮਝਣ ਲਈ ਨਵੇਂ ਤਰੀਕੇ ਅਪਣਾਉਣ ਦੀ ਲੋੜ ਹੈ।
ਜਿਓ ਫੋਨ ਨੂੰ ਟੱਕਰ ਦੇਣ ਲਈ ਸ਼ਿਓਮੀ ਨੇ ਲਾਂਚ ਕੀਤਾ 4ਜੀ ਫੀਚਰ ਫੋਨ
NEXT STORY