ਗੈਜੇਟ ਡੈਸਕ– ਵਨਪਲੱਸ ਨੇ ਆਪਣੇ ਸਸਤੇ ਸਮਾਰਟਫੋਨ ਵਨਪਲੱਸ ਨੋਰਡ ਲਈ ਭਾਰਤ ’ਚ OxygenOS 11.1.1.3 ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਅਪਡੇਟ ਦੇ ਨਾਲ ਗਾਹਕਾਂ ਨੂੰ ਮਈ 2021 ਦਾ ਐਂਡਰਾਇਡ ਸਕਿਓਰਿਟੀ ਪੈਚ ਵੀ ਮਿਲ ਰਿਹਾ ਹੈ। ਵਨਪਲੱਸ ਨੋਰਡ ਨੂੰ ਮਿਲ ਰਹੀ ਇਸ ਅਪਡੇਟ ਦੇ ਨਾਲ ਸਿਸਟਮ, ਨੈੱਟਵਰਕ, ਕੈਮਰਾ ਅਤੇ ਫਾਈਲ ਮੈਨੇਜਰ ਲਈ ਕਈ ਫੀਚਰਜ਼ ਮਿਲਣਗੇ। ਇਥੇ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਯੂਜ਼ਰਸ ਨੂੰ ਇਕੱਠੇ ਅਪਡੇਟ ਨਹੀਂ ਮਿਲੇਗੀ। ਹੌਲੀ-ਹੌਲੀ ਸਾਰਿਆਂ ਲਈ ਅਪਡੇਟ ਜਾਰੀ ਕੀਤੀ ਜਾਵੇਗੀ। ਦੱਸ ਦੇਈਏ ਕਿ ਵਨਪਲੱਸ ਨੋਰਡ ਨੂੰ ਪਿਛਲੇ ਸਾਲ ਜੁਲਾਈ ’ਚ ਸਨੈਪਡ੍ਰੈਗਨ 765ਜੀ ਪ੍ਰੋਸੈਸਰ ਅਤੇ 12 ਜੀ.ਬੀ. ਰੈਮ ਦੇ ਨਾਲ ਭਾਰਤ ’ਚ ਲਾਂਚ ਕੀਤਾ ਗਿਆ ਸੀ।
OnePlus Nord ਦੀ ਨਵੀਂ ਅਪਡੇਟ ’ਚ ਕੀ ਹੈ ਖ਼ਾਸ
ਵਨਪਲੱਸ ਦੇ ਫੋਰਮ ’ਤੇ ਨਵੀਂ ਅਪਡੇਟ ਬਾਰੇ ਜਾਣਕਾਰੀ ਦਿੱਤੀ ਗਈ ਹੈ। ਨਵੀਂ ਅਪਡੇਟ ਦੇ ਨਾਲ ਕਈ ਬਗ ਨੂੰ ਵੀ ਫਿਕਸ ਕੀਤਾ ਗਿਆ ਹੈ, ਜਿਵੇਂ ਕਿ ਮਿਸਡ ਕਾਲ ਨੂੰ ਆਂਸਰਡ ਕਾਲ ਦੱਸਣ ਵਾਲਾ ਬੱਗ, ਕਾਰਡ ਕੂਪਨ ਦਾ ਵਿਜੇਟ ’ਚ ਨਾ ਹੋਣਾ ਵਰਗੇ ਬੰਗ ਨੂੰ ਫਿਕਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਈ-ਫਾਈ ਦੀ ਸਪੀਡ ਵੀ ਨਵੀਂ ਅਪਡੇਟ ਤੋਂ ਬਾਅਦ ਚੰਗੀ ਮਿਲੇਗੀ।
OnePlus Nord ਦਾ ਕੈਮਰਾ ਵੀ ਪਹਿਲਾਂ ਨਾਲੋਂ ਬਿਹਤਰ ਤਰੀਕੇ ਨਾਲ ਕੰਮ ਕਰੇਗਾ। ਕੈਮਰੇ ਦੇ ਬਗ ਜਿਵੇਂ ਨਾਈਟਸਕੇਪ ਮੋਡ ’ਚ ਡਿਸਪਲੇਅ ਦੀ ਸਮੱਸਿਆ, ਪ੍ਰੋਫਾਈਲ ਪਿਕਚਰ, ਵੀਡੀਓ ਰਿਕਾਰਡਿੰਗ ’ਚ ਫਰੇਮ ਡਰੋਪ, ਕਈ ਵਾਰ ਫਲੈਗ, ਫਰੰਟ ਕੈਮਰੇ ਨੂੰ ਸਵਿੱਚ ਕਰਨ ’ਚ ਦੇਰੀ ਆਦਿ ਨੂੰ ਵੀ ਠੀਕ ਕੀਤਾ ਗਿਆ ਹੈ। OxygenOS 11.1.1.3.AC01DA ਅਪਡੇਟ ਦਾ ਸਾਈਜ਼ 420 ਐੱਮ.ਬੀ. ਹੈ। ਡਾਊਨਲੋਡ ਕਰਨ ਤੋਂ ਪਹਿਲਾਂ ਫੋਨ ਦੀ ਬੈਟਰੀ ਅਤੇ ਇੰਟਰਨੈੱਟ ਦੀ ਸਥਿਤੀ ਚੈੱਕ ਕਰ ਲਓ।
DSLR ਵਰਗੇ ਕੈਮਰਾ ਫੀਚਰ ਨਾਲ ਆ ਸਕਦੇ ਹਨ ਸਾਰੇ iPhone 13 ਮਾਡਲ
NEXT STORY