ਜਲੰਧਰ— ਓਪੇਰਾ ਮਿਨੀ ਐਪ ਪੁਰਾਣੇ ਸਮੇਂ ਤੋਂ ਹੀ ਫੋਨ 'ਤੇ ਡਾਊਨਲੋਡਿੰਗ ਕਰਨ ਲਈ ਲੋਕਪ੍ਰਿਅ ਰਹੀ ਹੈ ਅਤੇ ਹੁਣ ਕੰਪਨੀ ਇਸ ਦੀ ਡਾਊਨਲੋਡਿੰਗ ਕਰਨ ਦੀ ਸਮਰਥਾ 'ਚ ਸੁਧਾਰ ਕਰਕੇ ਨਵੇਂ ਅਪਡੇਟ ਨੂੰ ਪੇਸ਼ ਕਰਨ ਜਾ ਰਹੀ ਹੈ।
ਇਸ ਦੇ ਨਵੇਂ ਅਪਡੇਟ 'ਚ ਐਡੀਸ਼ਨਲ ਕੰਟਰੋਲ ਦਿੱਤੇ ਗਏ ਹਨ ਜਿਸ ਨਾਲ ਤੁਸੀਂ ਲਗਾਤਾਰ ਇਕ ਤੋਂ ਜ਼ਿਆਦਾ ਫਾਇਲਾਂ ਨੂੰ ਇਕੋ ਵਾਰ 'ਚ ਡਾਊਨਲੋਡ ਕਰ ਸਕਦੇ ਹੋ। 15MB ਤੋਂ ਜ਼ਿਆਦਾ ਮੈਮਰੀ ਦੀ ਫਾਇਲ ਨੂੰ ਡਾਊਨਲੋਡ ਕਰਨ 'ਤੇ ਇਹ ਅਲਰਟ ਵੀ ਦਿੰਦੀ ਹੈ। ਕੰਪਨੀ ਦੇ ਪ੍ਰੋਡਕਟ ਮੈਨੇਜਰ ਦਾ ਕਹਿਣਾ ਹੈ ਕਿ ਇਸ ਨਵੇਂ ਅਪਡੇਟ ਨਾਲ ਲੋਕ ਕੰਟੈਂਟ ਨੂੰ ਆਸਾਨੀ ਨਾਲ ਮੈਨੇਜ ਕਰ ਸਕਣਗੇ।
ਇਸ ਦੇ ਐਂਡ੍ਰਾਇਡ ਵਰਜਨ 'ਚ ਕਈ ਨਵੇਂ ਫੀਚਰਜ਼ ਜਿਵੇਂ, ਨਵੀਂ ਡਾਊਨਲੋਡ ਸੈਟਿੰਗ, ਗਰੁੱਪ ਡਾਊਨਲੋਡ ਨੋਟੀਫਿਕੇਸ਼ਨਸ, ਐਡ੍ਰੈੱਸ ਬਾਰ ਕਲਰ, ਕਲਾਸਿਕ ਐਪ ਲੇਆਊਟ ਅਤੇ Wait-for-Wi-Fi ਡਾਊਨਲੋਡ ਸੈਟਿੰਗ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ।
VR 'ਤੇ ਪਹਿਲੀ ਵਾਰ ਦਿਖਾਇਆ ਗਿਆ ਫੁਲ ਬਾਕਸਿੰਗ ਮੈਚ
NEXT STORY