ਗੈਜੇਟ ਡੈਸਕ– ਚੀਨੀ ਟੈੱਕ ਕੰਪਨੀ ਓਪੋ ਨੇ ਏ-ਸੀਰੀਜ਼ ਦੇ ਨਵੇਂ ਸਮਾਰਟਫੋਨ Oppo A15 ਦਾ ਨਵਾਂ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲਾ ਮਾਡਲ ਲਾਂਚ ਕਰ ਦਿੱਤਾ ਹੈ। ਪ੍ਰਮੁੱਖ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ’ਚ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਫੋਨ ਨੂੰ ਕੁਲ ਚਾਰ ਕੈਮਰਿਆਂ ਦੀ ਸੁਪੋਰਟ ਮਿਲੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ ਅਕਤੂਬਰ ’ਚ Oppo A15 ਦੇ 3 ਜੀ.ਬੀ. ਰੈਮ ਵਾਲੇ ਮਾਡਲ ਨੂੰ ਭਾਰਤੀ ਬਾਜ਼ਾਰ ’ਚ ਉਤਾਰਿਆ ਗਿਆ ਸੀ।
Oppo A15 ਦੇ ਫੀਚਰਜ਼
Oppo A15 ਸਮਾਰਟਫੋਨ ’ਚ 6.52 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਇਸ ਸਮਾਰਟਫੋਨ ’ਚ ਆਕਟਾ-ਕੋਰ ਮੀਡੀਆਟੈੱਕ ਹੇਲੀਓ ਪੀ35 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ਨੂੰ ਬੈਕ ਪੈਨਲ ’ਚ ਫਿੰਗਰਪ੍ਰਿੰਟ ਸਕੈਨਰ ਨਾਲ ਫੇਸ ਅਨਲਾਕ ਫੀਚਰ ਦੀ ਸੁਪੋਰਟ ਮਿਲੀ ਹੈ। ਉਥੇ ਹੀ ਇਹ ਡਿਵਾਈਸ ਐਂਡਰਾਇਡ 10 ’ਤੇ ਆਧਾਰਿਤ ਕਲਰ ਓ.ਐੱਸ. 7.2 ’ਤੇ ਕੰਮ ਕਰਦਾ ਹੈ।
ਫੋਟੋਗ੍ਰਾਫੀ ਲਈ Oppo A15 ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਵਿਚ 13 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮੌਜੂਦ ਹੈ। ਨਾਲ ਹੀ ਫੋਨ ਦੇ ਫਰੰਟ ’ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਫੋਨ ਨੂੰ ਪਾਵਰ ਦੇਣ ਲਈ 4,230mAh ਦੀ ਬੈਟਰੀ ਦਿੱਤੀ ਗਈ ਹੈ ਜੋ 10 ਵਾਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ’ਚ ਵਾਈ-ਫਾਈ, ਜੀ.ਪੀ.ਐੱਸ., ਬਲੂਟੂਥ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ।
Oppo A15 ਦੀ ਕੀਮਤ
Oppo A15 ਸਮਾਰਟਫੋਨ ਦੇ ਨਵੇਂ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,490 ਰੁਪਏ ਹੈ। ਉਥੇ ਹੀ ਇਸ ਫੋਨ ਦਾ 3 ਜੀ.ਬੀ. ਰੈਮ+ 32 ਜੀ.ਬੀ. ਸਟੋਰੇਜ ਵਾਲਾ ਮਾਡਲ 9,990 ਰੁਪਏ ਦੀ ਕੀਮਤ ’ਚ ਉਪਲੱਬਧ ਹੈ। ਇਸ ਸਮਾਰਟਫੋਨ ਨੂੰ Dynamic ਬਲੈਕ ਅਤੇ Mystery ਬਲਿਊ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ।
Royal Enfield Meteor 350 ਭਾਰਤ 'ਚ ਲਾਂਚ, ਇੰਨੀ ਹੋਵੇਗੀ ਕੀਮਤ, ਜਾਣੋ ਖ਼ੂਬੀਆਂ
NEXT STORY