ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਬਜਟ ਸਮਾਰਟਫੋਨ OPPO A16K ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਉਂਝ ਤਾਂ ਇਸ ਫੋਨ ਨੂੰ ਕੰਪਨੀ ਸਿੰਗਲ ਰੀਅਰ ਕੈਮਰੇ ਨਾਲ ਲੈ ਕੇ ਆਈ ਹੈ ਪਰ ਇਸ ਫੋਨ ਨੂੰ ਮੀਡੀਆਟੈੱਕ ਹੇਲੀਓ ਜੀ35 ਪ੍ਰੋਸੈਸਰ ਮਿਲਦਾ ਹੈ। ਇਸ ਫੋਨ ਨੂੰ ਭਾਰਤ ਤੋਂ ਪਹਿਲਾਂ ਫਿਲੀਪੀਂਸ ’ਚ ਲਾਂਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ– ਹੁਣ Twitter ’ਤੇ ਵੀ ਬਣਾ ਸਕੋਗੇ TikTok ਵਰਗੀ ਵੀਡੀਓ, ਜਾਣੋ ਕਿਵੇਂ
OPPO A16K ਦੀ ਕੀਮਤ
OPPO A16K ਸਮਾਰਟਫੋਨ ਨੂੰ ਸਿਰਫ ਇਕ ਹੀ ਸਟੋਰੇਜ ਮਾਡਲ ਯਾਨੀ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਨਾਲ ਹੀ ਲਿਆਇਆ ਗਿਆ ਹੈ ਜਿਸਦੀ ਕੀਮਤ 10,490 ਰੁਪਏ ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਫੋਨ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਇਸ ਸਾਲ ਇਨ੍ਹਾਂ ਫੋਨਾਂ ’ਚ ਬੰਦ ਹੋ ਜਾਵੇਗਾ WhatsApp, ਇਥੇ ਵੇਖੋ ਪੂਰੀ ਲਿਸਟ
OPPO A16K ਦੇ ਫੀਚਰਜ਼
ਡਿਸਪਲੇਅ - 6.58 ਇੰਚ ਦੀ FHD+, 1600x720 ਪਿਕਸਲ ਰੈਜ਼ੋਲਿਊਸ਼ਨ, ਰਿਫ੍ਰੈਸ਼ ਰੇਟ 60Hz
ਪ੍ਰੋਸੈਸਰ - ਮੀਡੀਆਟੈੱਕ ਹੇਲੀਓ G35
ਓ.ਐੱਸ. - ਐਂਡਰਾਇਡ 11 ’ਤੇ ਆਧਾਰਿਤ ColorOS 11.1 Lite
ਰੀਅਰ ਕੈਮਰਾ - 13MP (5X ਜ਼ੂਮ ਦੀ ਸੁਵਿਧਾ)
ਫਰੰਟ ਕੈਮਰਾ - 5MP
ਬੈਟਰੀ - 4,230mAh, 5V/2A ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ - ਡਿਊਲ ਬੈਂਡ-ਫਾਈ, ਬਲੂਟੁੱਥ v5, 3.5mm ਦਾ ਹੈੱਡਫੋਨ ਜੈੱਕ, ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ
ਇਹ ਵੀ ਪੜ੍ਹੋ– ਬੁਲੇਟ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਕੰਪਨੀ ਨੇ ਵਧਾਈ ਕਈ ਮਾਡਲਾਂ ਦੀ ਕੀਮਤ
ਇਸ ਸਾਲ ਇਨ੍ਹਾਂ ਫੋਨਾਂ ’ਚ ਬੰਦ ਹੋ ਜਾਵੇਗਾ WhatsApp, ਇਥੇ ਵੇਖੋ ਪੂਰੀ ਲਿਸਟ
NEXT STORY