ਗੈਜੇਟ ਡੈਸਕ—ਚਾਈਨੀਜ਼ ਸਮਾਰਟਫੋਨ ਮੇਕਰ ਓਪੋ ਨੇ ਹਾਲ ਹੀ 'ਚ ਭਾਰਤ 'ਚ ਪ੍ਰੀਮੀਅਮ ਮਿਡ ਰੇਂਜ ਸਮਾਰਟਫੋਨ ਓਪੋ ਐੱਫ11 ਪ੍ਰੋ (Oppo F11 Pro) ਲਾਂਚ ਕੀਤਾ ਸੀ। ਇਹ ਫੋਨ ਪਾਪ-ਅਪ ਸੈਲਫੀ ਕੈਮਰਾ, ਥਿਨ ਬੇਜ਼ਲਸ, 48 ਮੈਗਾਪਿਕਸਲ ਕੈਮਰਾ ਵਰਗੇ ਫੀਚਰਸ ਨਾਲ ਲੈਸ ਹੈ। ਹੁਣ ਇਸ ਫੋਨ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ। ਇਸ ਫੋਨ ਦੇ ਨਾਲ ਕੰਪਨੀ ਦੇ ਇਕ ਦੂਜੇ ਸਮਾਰਟਫੋਨ ਓਪੋ ਏ5 (Oppo A5) ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ।
Oppo F11 Pro

ਇਸ ਸਮਾਰਟਫੋਨ ਨੂੰ 24,990 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਅਤੇ ਬਾਅਦ 'ਚ ਇਸ ਡਿਵਾਈਸ ਦੀ ਕੀਮਤ 'ਚ ਪਰਮਾਰਨੈਂਟ ਪ੍ਰਾਈਸ ਘੱਟ ਕੀਤਾ ਗਿਆ ਸੀ ਅਤੇ ਇਹ ਫੋਨ 2,000 ਰੁਪਏ ਦੀ ਕੀਮਤ ਤੋਂ ਬਾਅਦ 22,990 ਰੁਪਏ 'ਚ ਮਿਲ ਰਿਹਾ ਸੀ। ਹੁਣ ਇਸ ਸਮਾਰਟਫੋਨ 'ਤੇ 2,000 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ ਭਾਵ ਹੁਣ ਇਸ ਫੋਨ ਨੂੰ 20,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

ਇਹ ਡਿਸਕਾਊਂਟ ਸਮਾਰਟਫੋਨ ਦੇ 6ਜੀ.ਬੀ. ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ 'ਤੇ ਹੈ। ਇਹ ਫੋਨ ਡਿਸਕਾਊਂਟ ਨਾਲ ਆਨਲਾਈਨ ਰਿਟੇਲ ਸਟੋਰਸ ਤੋਂ ਖਰੀਦਿਆਂ ਜਾ ਸਕਦਾ ਹੈ।
Oppo A5

ਕੰਪਨੀ ਦਾ ਬਜਟ ਸਮਾਰਟਫੋਨ ਓਪੋ ਏ5 ਵੀ ਹੁਣ ਡਿਸਕਾਊਂਟ ਨਾਲ ਖਰੀਦਿਆਂ ਜਾ ਸਕਦਾ ਹੈ। ਇਸ ਫੋਨ ਨੂੰ 12,990 ਰੁਪਏ ਦੇ ਪ੍ਰਾਈਸ ਟੈਗ ਨਾਲ ਲਾਂਚ ਕੀਤਾ ਗਿਆ ਸੀ। ਹੁਣ ਇਹ ਫੋਨ 1,000 ਰੁਪਏ ਦੇ ਡਿਸਕਾਊਂਟ ਨਾਲ 11,990 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ।

Audi A3 ਖਰੀਦਣ ਦਾ ਸੁਨਿਹਰੀ ਮੌਕਾ, ਮਿਲ ਰਹੀ ਹੈ 5 ਲੱਖ ਰੁਪਏ ਦੀ ਛੋਟ
NEXT STORY